
ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦਾ ਕਹਿਣਾ ਹੈ ਕਿ ਚੋਣਾਂ 'ਚ 'ਮੁਫ਼ਤ 'ਚ' ਚੀਜ਼ਾਂ ਵੰਡਣ ਦੇ ਸਿਆਸੀ ਪਾਰਟੀਆਂ ਦੇ ਵਾਅਦੇ ਲੋਕਤੰਤਰ ਲਈ ਚੰਗੇ ਨਹੀਂ ਹ
ਅਮਰਾਵਤੀ (ਆਂਧਰ ਪ੍ਰਦੇਸ਼) : ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦਾ ਕਹਿਣਾ ਹੈ ਕਿ ਚੋਣਾਂ 'ਚ 'ਮੁਫ਼ਤ 'ਚ' ਚੀਜ਼ਾਂ ਵੰਡਣ ਦੇ ਸਿਆਸੀ ਪਾਰਟੀਆਂ ਦੇ ਵਾਅਦੇ ਲੋਕਤੰਤਰ ਲਈ ਚੰਗੇ ਨਹੀਂ ਹਨ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਸ ਦੀ ਜਵਾਬਦੇਹੀ ਕਿੱਥੇ ਹੈ? ਨਾਇਡੂ ਨੇ ਸਵਾਲ ਕੀਤਾ, ''ਸਿਆਸੀ ਪਾਰਟੀਆਂ ਬਗ਼ੈਰ ਇਹ ਮਹਿਸੂਸ ਕੀਤੇ ਚੋਣਾਂ ਤੋਂ ਪਹਿਲਾਂ ਅਨੋਖੇ ਵਾਅਦੇ ਕਰ ਰਹੀਆਂ ਹਨ। ਕੀ ਉਨ੍ਹਾਂ ਨੂੰ ਲਾਗੂ ਵੀ ਕੀਤਾ ਜਾ ਸਕਦਾ ਹੈ ਜਾਂ ਨਹੀਂ? ਜੇਕਰ ਕਲ ਉਹ ਇਨ੍ਹਾਂ ਵਾਅਦਿਆਂ ਨੂੰ ਪੂਰਾ ਨਾ ਕਰ ਸਕੇ ਤਾਂ ਕੌਣ ਜਵਾਬਦੇਹ ਹੋਵੇਗਾ?
ਕੀ ਕਈ ਜਵਾਬਦੇਹੀ ਹੈ?'' ਅਪਣੇ ਸਵਰਣ ਭਾਰਤ ਟਰੱਸਟ 'ਚ ਪੱਤਰਕਾਰਾਂ ਨਾਲ ਗ਼ੈਰਬਸਮੀ ਗੱਲਬਾਤ 'ਚ ਨਾਇਡੂ ਨੇ ਸੁਝਾਅ ਦਿਤਾ ਕਿ ਸਿਆਸੀ ਪਾਰਟੀਆਂ ਨੂੰ ਪਹਿਲਾਂ ਸੂਬੇ ਦੀ ਵਿੱਤੀ ਸਥਿਤੀ, ਉਸ ਦੇ ਕਰਜ਼ੇ, ਟੈਕਸਾਂ 'ਚ ਮਿਲਣ ਵਾਲੀ ਆਮਦਨ ਅਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਜ਼ਰੂਰੀ ਰਕਮ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਟੀਆਂ ਵਲੋਂ ਮੁਫ਼ਤ 'ਚ ਚੀਜ਼ਾਂ ਦੇਣ ਵਾਲੇ ਵਾਅਦੇ ਲੋਕਤੰਤਰ ਲਈ ਚੰਗੇ ਨਹੀਂ ਹਨ। (ਪੀਟੀਆਈ)