ਭਾਰਤ ਅਤੇ ਚੀਨ ਨੇ ਪੈਂਗੋਂਗ ਝੀਲ ਤੋਂ ਫ਼ੌਜ ਨੂੰ ਹਟਾਉਣਾ ਸ਼ੁਰੂ ਕੀਤਾ: ਚੀਨੀ ਰੱਖਿਆ ਮੰਤਰਾਲਾ
Published : Feb 10, 2021, 8:31 pm IST
Updated : Feb 10, 2021, 8:31 pm IST
SHARE ARTICLE
Lake
Lake

ਭਾਰਤ ਅਤੇ ਚੀਨ ਨੇ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਉੱਤੇ ਤੈਨਾਤ ਸੈਨਿਕਾਂ...

ਨਵੀਂ ਦਿੱਲੀ: ਭਾਰਤ ਅਤੇ ਚੀਨ ਨੇ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਉੱਤੇ ਤੈਨਾਤ ਸੈਨਿਕਾਂ ਨੂੰ ਵਿਵਸਥਿਤ ਤਰੀਕੇ ਨਾਲ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਚੀਨ ਦੇ ਰੱਖਿਆ ਮੰਤਰਾਲਾ ਦੇ ਬੁਲਾਰਾ ਨੇ ਬੁੱਧਵਾਰ ਦੁਪਹਿਰ ਨੂੰ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਪੱਖ ਤੋਂ ਇਸ ਬਾਰੇ ‘ਚ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਹਾਲਾਂਕਿ ਸੂਤਰਾਂ ਨੇ ਕਿਹਾ ਕਿ ਸਰਕਾਰ,ਚੀਨ ਦੇ ਰੱਖਿਆ ਮੰਤਰਾਲਾ ਰਿਪੋਰਟ ਤੋਂ ਇਨਕਾਰ ਨਹੀਂ ਕਰ ਰਿਹਾ ਹੈ।

CHINA AND INDIACHINA  AND INDIA

ਚੀਨੀ ਰੱਖਿਆ ਮੰਤਰਾਲਾ ਦੇ ਬੁਲਾਰਾ ਕਰਨਲ ਵੁ ਕਿਆਨ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰੀਆਂ ਉੱਤੇ ਤੈਨਾਤ ਭਾਰਤ ਅਤੇ ਚੀਨ ਦੇ ਫਰੰਟ ਲਾਈਨ ਦੇ ਸੈਨਿਕਾਂ ਨੇ ਬੁੱਧਵਾਰ ਤੋਂ ਵਿਵਸਥਿਤ ਤਰੀਕੇ ਨਾਲ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਸਬੰਧਤ ਖਬਰ ਚੀਨ ਦੇ ਆਧਿਕਾਰਿਕ ਮੀਡੀਆ ਨੇ ਸਾਂਝਾ ਕੀਤੀ ਹੈ।

Indian ArmyIndian Army

ਕਿਆਨ ਨੇ ਇੱਕ ਪ੍ਰੈਸ ਇਸ਼ਤਿਹਾਰ ਵਿੱਚ ਕਿਹਾ ਕਿ ਭਾਰਤ ਅਤੇ ਚੀਨ ਦੇ ‘ਚ ਕਮਾਂਡਰ ਪੱਧਰ ਦੀਆਂ ਨੌਵੇਂ ਦੌਰ ਦੀ ਗੱਲ ਬਾਤ ਵਿੱਚ ਬਣੀ ਸਹਿਮਤੀ ਦੇ ਸਮਾਨ ਦੋਨਾਂ ਦੇਸ਼ਾਂ ਦੇ ਸ਼ਸਤਰਬੰਦ ਬਲਾਂ ਦੀ ਫਰੰਟ ਲਾਈਨ ਦੀਆਂ ਇਕਾਈਆਂ ਨੇ ਅੱਜ 10 ਫਰਵਰੀ ਤੋਂ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣ ਕਿਨਾਰਿਆਂ ਤੋਂ ਵਿਵਸਥਿਤ ਤਰੀਕੇ ਨਾਲ ਪਿੱਛੇ ਹੱਟਣਾ ਸ਼ੁਰੂ ਕਰ ਦਿੱਤਾ।

Indian armyIndian army

ਜ਼ਿਕਰਯੋਗ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਪੂਰਬੀ ਲੱਦਾਖ ਵਿੱਚ ਪਿਛਲੇ ਸਾਲ ਮਈ ਤੋਂ ਫੌਜੀ ਤਣਾਅ ਚੱਲ ਰਿਹਾ ਹੈ। ਦੋਨੋਂ ਦੇਸ਼ ਮੁੱਦੇ ਦੇ ਹੱਲ ਲਈ ਕਈ ਦੌਰ ਦੀ ਸਿਆਸਤੀ ਅਤੇ ਫੌਜੀ ਪੱਧਰ ਦੀ ਗੱਲ ਬਾਤ ਕਰ ਚੁੱਕੇ ਹਨ। ਦੋਨਾਂ ਦੇਸ਼ਾਂ ਦੀਆਂ ਸੈਨਾਵਾਂ  ਦੇ ਵਿੱਚ ਪਿਛਲੀ 24 ਜਨਵਰੀ ਨੂੰ ਮੋਲਡੋ-ਚੁਸ਼ੂਲ ਸਰਹੱਦ ਉੱਤੇ ਚੀਨ ਵੱਲੋਂ ਕੋਰ ਕਮਾਂਡਰ ਪੱਧਰ ਦੀ ਨੌਵੇਂ ਦੌਰ ਦੀ ਗੱਲ ਬਾਤ ਹੋਈ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement