ਇਕ ਚੌਥਾਈ ਬਜ਼ੁਰਗ ਭਾਰਤੀ ਇਕੱਲੇ ਰਹਿ ਰਹੇ ਹਨ : ਸਰਵੇਖਣ
Published : Jul 10, 2018, 2:08 am IST
Updated : Jul 10, 2018, 2:08 am IST
SHARE ARTICLE
Elderly Indians
Elderly Indians

ਭਾਰਤ ਦੀ ਆਬਾਦੀ ਨੂੰ ਇਕ ਅਰਬ ਦਾ ਅੰਕੜਾ ਪਾਰ ਕੀਤੇ ਨੂੰ ਕਾਫ਼ੀ ਸਮਾਂ ਬੀਤ ਚੁੱਕਾ ਹੈ, ਪਰ ਫਿਰ ਵੀ ਇਕ ਚੌਥਾਈ ਬਜ਼ੁਰਗ ਇਕੱਲੇ ਰਹਿ ਰਹੇ ਹਨ.............

ਨਵੀਂ ਦਿੱਲੀ : ਭਾਰਤ ਦੀ ਆਬਾਦੀ ਨੂੰ ਇਕ ਅਰਬ ਦਾ ਅੰਕੜਾ ਪਾਰ ਕੀਤੇ ਨੂੰ ਕਾਫ਼ੀ ਸਮਾਂ ਬੀਤ ਚੁੱਕਾ ਹੈ, ਪਰ ਫਿਰ ਵੀ ਇਕ ਚੌਥਾਈ ਬਜ਼ੁਰਗ ਇਕੱਲੇ ਰਹਿ ਰਹੇ ਹਨ ਅਤੇ ਇਸ ਵਸੋਂ ਨੇ ਉਨ੍ਹਾਂ ਦਾ ਇਕੱਲਾਪਨ ਦੂਰ ਕਰਨ ਲਈ ਹੁਣ ਤਕ ਕੁੱਝ ਖ਼ਾਸ ਨਹੀਂ ਕੀਤਾ ਗਿਆ। ਦਿੱਲੀ ਦੇ ਇਕ ਗ਼ੈਰ-ਸਰਕਾਰੀ ਸੰਗਠਨ ਏਜਵੈੱਲ ਫ਼ਾਊਂਡੇਸ਼ਨ ਨੇ 10,000 ਬਜ਼ੁਰਗਾਂ ਨੂੰ ਲੈ ਕੇ ਇਕ ਸਰਵੇਖਣ ਕੀਤਾ। ਇਸ ਮੁਤਾਬਕ ਲਗਭਗ ਹਰ ਚੌਥਾ ਬਜ਼ੁਰਗ (23.44 ਫ਼ੀ ਸਦੀ) ਇਸ ਦੇਸ਼ 'ਚ ਇਕੱਲਾ ਰਹਿੰਦਾ ਹੈ। ਸਰਵੇ ਮੁਤਾਬਕ ਦੇਸ਼ ਦਾ ਹਰ ਦੂਜਾ ਬਜ਼ੁਰਗ (48.88 ਫ਼ੀ ਸਦੀ) ਅਪਣੇ ਜੀਵਨਸਾਥੀ ਦੇ ਨਾਲ ਰਹਿ ਰਿਹਾ ਹੈ।

ਜਦਕਿ 26.5 ਫ਼ੀ ਸਦੀ ਅਪਣੇ ਬੱਚਿਆਂ ਜਾਂ ਪ੍ਰਵਾਰ ਦੇ ਹੋਰ ਜੀਆਂ ਨਾਲ ਰਹਿ ਰਹੇ ਹਨ।'' ਸ਼ਹਿਰੀ ਖੇਤਰ 'ਚ ਸਥਿਤੀ ਹੋਰ ਵੀ ਬੁਰੀ ਹੈ। ਇੱਥੇ 25.3 ਫ਼ੀ ਸਦੀ ਬਜ਼ੁਰਗ ਲੋਕ ਇਕੱਠੇ ਰਹਿ ਰਹੇ ਹਨ। ਜਦਕਿ ਪੇਂਡੂ ਇਲਾਕਿਆਂ 'ਚ 21.38 ਫ਼ੀ ਸਦੀ ਬਜ਼ੁਰਗ ਇਕੱਲੇ ਰਹਿ ਰਹੇ ਹਨ। ਸਰਵੇ 'ਚ ਇਹ ਵੀ ਦਸਿਆ ਗਿਆ ਹੈ ਕਿ ਵੱਡੀ ਗਿਣਤੀ 'ਚ ਬਜ਼ੁਰਗ ਇਕੱਲੇ ਰਹਿਣਾ ਜਾਂ ਅਪਣੇ ਜੀਵਨਸਾਥੀ ਨਾਲ ਰਹਿਣਾ ਪਸੰਦ ਕਰਦੇ ਹਨ। ਹਾਲਾਂਕਿ ਇਸ ਤਰ੍ਹਾਂ ਉਹ ਆਜ਼ਾਦ ਤਾਂ ਰਹਿੰਦੇ ਹਨ ਪਰ 'ਆਰਥਕ ਰੂਪ' 'ਚ ਉਨ੍ਹਾਂ ਨੂੰ ਦੂਜਿਆਂ 'ਤੇ ਨਿਰਭਰ ਰਹਿਣਾ ਹੁੰਦਾ ਹੈ। ਇਸ ਸਰਵੇ ਦੇ ਅੰਕੜੇ ਭਾਰਤ ਦੇ 20 ਸੂਬਿਆਂ 'ਚੋਂ ਇਕੱਠੇ ਕੀਤੇ ਗਏ ਹਨ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement