ਘਰ ਹੀ ਬਣਾ ਲਈ ਹਥਿਆਰਾਂ ਦੀ ਫੈਕਟਰੀ, ਵੱਡੀ ਮਾਤਰਾ ‘ਚ ਹੋਏ ਹਥਿਆਰ ਬਰਾਮਦ
Published : Dec 10, 2018, 9:29 am IST
Updated : Dec 10, 2018, 7:34 pm IST
SHARE ARTICLE
Arrest
Arrest

ਉੱਤਰ ਪ੍ਰਦੇਸ਼ ਪੁਲਿਸ ਨੇ ਇਕ ਅਜਿਹੇ ਗਰੋਹ ਨੂੰ ਫੜਿਆ.....

ਹਰਦੋਈ (ਭਾਸ਼ਾ): ਉੱਤਰ ਪ੍ਰਦੇਸ਼ ਪੁਲਿਸ ਨੇ ਇਕ ਅਜਿਹੇ ਗਰੋਹ ਨੂੰ ਫੜਿਆ ਹੈ, ਜਿਸ ਦੀਆਂ ਕਰਤੂਤਾਂ ਦੇ ਬਾਰੇ ਵਿਚ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਇਹ ਗਰੋਹ ਘਰ ਵਿਚ ਹੀ ਇਕ ਤੋਂ ਵਧ ਕੇ ਇਕ ਖਤਰਨਾਕ ਹਥਿਆਰ ਬਣਾਉਂਦਾ ਸੀ। ਰਿਪੋਰਟਸ ਦੇ ਮੁਤਾਬਕ, ਹਰਦੋਈ ਦੀ ਥਾਣਾ ਪਾਲੀ ਪੁਲਿਸ ਨੇ ਐਤਵਾਰ ਨੂੰ ਸੂਬੇ ਵਿਚ ਚੱਲ ਰਹੀ ਗ਼ੈਰਕਾਨੂੰਨੀ ਫੈਕਟਰੀ ਦਾ ਖੁਲਾਸਾ ਕਰਦੇ ਹੋਏ ਭਾਰੀ ਮਾਤਰਾ ਵਿਚ ਗ਼ੈਰਕਾਨੂੰਨੀ ਹਥਿਆਰ ਅਤੇ ਹਥਿਆਰ ਬਣਾਉਣ ਦੀ ਸਮੱਗਰੀ ਬਰਾਮਦ ਕੀਤੀ ਅਤੇ ਨਾਲ ਹੀ ਮੌਕੇ ਤੋਂ 3 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਹੈ।

WeaponsWeapons

ਪੁਲਿਸ ਪ੍ਰਧਾਨ ਆਲੋਕ ਪ੍ਰਿਯਦਰਸ਼ੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਥਾਣਾ ਪਾਲੀ ਪੁਲਿਸ ਟੀਮ ਨੇ ਸੂਚਨਾ ਦੇ ਆਧਾਰ ‘ਤੇ ਗਰਾ ਨਦੀ ਪੁੱਲ ਦੇ ਕੋਲ ਚੱਲ ਰਹੀ ਗ਼ੈਰਕਾਨੂੰਨੀ ਹਥਿਆਰ ਫੈਕਟਰੀ ਉਤੇ ਛਾਪਾ ਮਾਰਿਆ ਅਤੇ ਉਥੇ ਤੋਂ 3 ਬਦਮਾਸ਼ਾਂ ਸੰਜੈ ਸ਼ੁਕਲਾ ਉਰਫ ਅਰਵਿੰਦ ਉਰਫ ਬਰਾ, ਰਾਜ ਕੁਮਾਰ ਉਰਫ ਰਿੰਕੂ ਅਤੇ ਵੀਰੇਂਦਰ ਸ਼ੁਕਲਾ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮੌਕੇ ਤੇ 1 ਦੇਸ਼ੀ ਪਿਸਟਲ 32 ਬੋਰ, 1 ਦੇਸ਼ੀ ਰਿਵਾਲਵਰ 32 ਬੋਰ, 10- 315 ਬੋਰ,  2- 12 ਬੋਰ, 1 ਬੰਦੂਕ 12 ਬੋਰ, 5 ਬੋਰ, 32 ਬੋਰ ਦੇ 2 ਕਾਰਤੂਸ, 315 ਬੋਰ ਦੇ 3 ਮਿਸ ਕਾਰਤੂਸ,  4 ਜਿੰਦਾ ਕਾਰਤੂਸ,

Criminal ArrestedCriminal Arrested

ਹਥਿਆਰ ਬਣਾਉਣ ਦੀ ਸਮੱਗਰੀ, ਪੁਰਜੇ ਅਤੇ 1 ਮੋਟਰਸਾਈਕਲ ਬਰਾਮਦ ਕੀਤੀ ਗਈ। ਐਸਪੀ ਨੇ ਦੱਸਿਆ ਕਿ ਪੁੱਛ-ਗਿੱਛ ਵਿਚ ਆਰੋਪੀਆਂ ਨੇ ਦੱਸਿਆ ਕਿ ਉਹ ਲੋਕ ਆਰੋਪੀ ਸੰਜੈ ਸ਼ੁਕਲਾ ਉਰਫ ਅਰਵਿੰਦ ਦੇ ਘਰ ਦੇ ਤਹਖਾਨੇ ਵਿਚ ਚੋਰੀ ਛਿਪੇ ਗ਼ੈਰਕਾਨੂੰਨੀ ਅਸਲੇ ਬਣਾਉਂਦੇ ਹਨ ਅਤੇ ਗਾਹਕ ਮਿਲਣ ਉਤੇ ਵੇਚ ਦਿੰਦੇ ਹਨ। ਆਰੋਪੀਆਂ ਦੇ ਵਿਰੂਦ ਜਨਪਦ ਹਰਦੋਈ ਦੇ ਵੱਖਰੇ ਸਥਾਨਾਂ ਉਤੇ ਮਾਰ-ਕੁੱਟ, ਹੱਤਿਆ ਦੀ ਕੋਸ਼ਿਸ਼, ਹਥਿਆਰ ਐਕਟ, ਐਨਡੀਪੀਐਸ ਐਕਟ ਆਦਿ ਦੇ ਅਨੁਪਾਦਕ ਤੌਰ ‘ਤੇ: 4,8,12 ਮੁਕੱਦਮੇਂ ਦਰਜ ਹਨ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement