
ਜ਼ਿਲ੍ਹੇ ਦੇ ਮੁੱਖ ਸਿਖਿਆ ਅਧਿਕਾਰੀ ਤੋਂ ਰਿਪੋਰਟ ਮੰਗੀ
ਤਿਰੂਚਿਰਾਪੱਲੀ : ਤਾਮਿਲਨਾਡੂ ਦੇ ਪੇਰਾਮਬਲੂਰ ਜ਼ਿਲ੍ਹੇ 'ਚ ਇਕ ਸਰਕਾਰੀ ਹਾਈ ਸਕੂਲ ਵਿਚ ਐਚ.ਆਈ.ਵੀ. ਪਾਜ਼ੀਟਿਵ ਲੜਕੇ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿਤਾ ਗਿਆ। ਜਿਸ ਤੋਂ ਬਾਅਦ ਤਾਮਿਲਨਾਡੂ ਸਿਖਿਆ ਵਿਭਾਗ ਨੇ ਮਾਮਲੇ ਸਬੰਧੀ ਜਾਂਚ ਦੇ ਹੁਕਮ ਦਿਤੇ। ਸੂਤਰਾਂ ਨੇ ਦਸਿਆ ਕਿ ਸਕੂਲ ਸਿਖਿਆ ਨਿਰਦੇਸ਼ਕ ਐਸ ਕਨਪੱਨ ਨੇ ਲੜਕੇ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰਨ ਸਬੰਧੀ ਜ਼ਿਲ੍ਹੇ ਦੇ ਮੁੱਖ ਸਿਖਿਆ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਲੜਕੇ ਨੂੰ ਕਰੀਬ ਇਕ ਹਫ਼ਤੇ ਪਹਿਲਾਂ ਪੇਰਾਮਬਲੂਰ ਜ਼ਿਲ੍ਹੇ ਦੇ ਕੋਲਾਕਨਾਥਮ ਦੇ ਇਕ ਸਕੂਲ 'ਚ ਦਾਖ਼ਲਾ ਲੈਣ ਲਈ ਆਉਣ ਨੂੰ ਕਿਹਾ ਗਿਆ ਸੀ ਪਰ ਬੁਧਾਰ ਨੂੰ ਉਸ ਨੂੰ ਵਾਪਸ ਭੇਜ ਦਿਤਾ ਗਿਆ।
HIV
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਕੂਲ ਦੇ ਸਿੱਖਿਆ ਨਿਰਦੇਸ਼ਕ ਇਹ ਜਾਣਨਾ ਚਾਹੁੰਦੇ ਹਨ ਕਿ ਲੜਕੇ ਨੂੰ ਦਾਖ਼ਲਾ ਦੇਣ ਤੋਂ ਕਿਉਂ ਇਨਕਾਰ ਕਰ ਦਿਤਾ ਗਿਆ ਅਤੇ ਸਕੂਲ ਦੇ ਪ੍ਰਿੰਸੀਪਲ ਕੇ. ਕਾਮਰਾਜ ਅਤੇ ਮਾਤਾ-ਪਿਤਾ ਵਿਚਕਾਰ ਬੈਠਕ 'ਚ ਕੀ ਹੋਇਆ। ਦਸਿਆ ਜਾ ਰਾ ਹੈ ਕਿ ਪ੍ਰਿੰਸੀਪਲ ਅਤੇ ਲੜਕੇ ਦੇ ਪਰਵਾਰ ਵਾਲਿਆਂ 'ਚ ਵਿਦਿਆਰਥੀ ਨੂੰ ਖ਼ਰਾਬ ਅਕਾਦਮਿਕ ਪ੍ਰਦਰਸ਼ਨ ਕਾਰਨ ਦਾਖ਼ਲਾ ਦੇਣ ਤੋਂ ਇਨਕਾਰ ਕਰਨ ਨੂੰ ਲੈ ਕੇ ਝਗੜਾ ਹੋਇਆ।
HIV
ਫਿਲਹਾਲ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੇ ਲੜਕੇ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਕੋਲ ਅਜਿਹਾ ਕਰਨ ਦੀ ਸ਼ਕਤੀ ਹੈ। ਪ੍ਰਿੰਸੀਪਲ ਅਤੇ ਪੇਰਾਮਬਲੂਰ ਦੇ ਮੁੱਖ ਸਿੱਖਿਆ ਅਧਿਕਾਰੀ ਅਰੂਲ ਰੰਗਨ ਨੇ ਕਿਹਾ ਕਿ ਜੇਕਰ ਲੜਕਾ ਉਨ੍ਹਾਂ ਕੋਲ ਆਏਗਾ ਤਾਂ ਉਸ ਨੂੰ ਦਾਖ਼ਲਾ ਦਿਤਾ ਜਾਵੇਗਾ।