
ਸਿੰਘੂ ਬਾਰਡਰ ਪਹੁੰਚੇ ਗੁਰਪ੍ਰੀਤ ਘੁੱਗੀ ਨੇ ਕੇਂਦਰ ਸਰਕਾਰ ਨੂੰ ਪਾਈਆਂ ਲਾਹਨਤਾਂ
ਨਵੀਂ ਦਿੱਲੀ, ( ਮਨੀਸ਼ਾ ) : ਸਿੰਧੂ ਬਾਰਡਰ ‘ਤੇ ਪਹੁੰਚੇ ਗੁਰਪ੍ਰੀਤ ਘੁੱਗੀ ਨੇ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਜੋ ਜਿਹੜੇ ਕਾਨੂੰਨ ਕਿਸਾਨ ਲੈਣਾ ਹੀ ਨਹੀਂ ਚਾਹੁੰਦੇ, ਸਰਕਾਰ ਧੱਕੇ ਨਾਲ ਕਾਨੂੰਨ ਕਿਸਾਨਾਂ ਨੂੰ ਕਿਉਂ ਦੇ ਰਹੀ ਹੈ । ਉਨ੍ਹਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ । ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਬੇਸ਼ੱਕ ਦੀ ਕਿਸਾਨਾਂ ਦੇ ਦਰਦ ਨੂੰ ਸਮਝਿਆ ਹੈ ਪਰ ਇਸ ਨੂੰ ਇਸ ਨੂੰ ਇਲਾਜ ਨਹੀਂ ਸਮਝਣਾ ਚਾਹੀਦਾ, ਸੁਪਰੀਮ ਕੋਰਟ ਨੇ ਅਜੇ ਤਾਂ ਜ਼ਖਮਾਂ ਦੇ ਉੱਪਰ ਸਿਰਫ਼ ਫੂਕ ਮਾਰੀ ਹੈ । ਪੂਰਾ ਇਲਾਜ ਤਾਂ ਕਾਨੂੰਨ ਰੱਦ ਕਰਨ ਤੋਂ ਬਆਦ ਹੀ ਹੋਵੇਗਾ ।
photoਉਨ੍ਹਾਂ ਕਿਹਾ ਕਿ ਜਦੋਂ ਕੋਈ ਕਿਸਾਨੀ ਸੰਘਰਸ਼ ਦੌਰਾਨ ਮਰਦਾ ਹੈ ਤਾਂ ਦਿਲ ਰੋਂਦਾ ਹੈ , ਸ਼ਹੀਦੀ ਪਾਉਣਾ ਕੋਈ ਸੌਖਾ ਕੰਮ ਨਹੀਂ ਹੈ, ਸ਼ਹੀਦੀਆਂ ਸੰਘਰਸ਼ਾਂ ਦਾ ਹਿੱਸਾ ਰਹੀਆਂ ਹਨ । ਇਨ੍ਹਾਂ ਸ਼ਹਾਦਤਾਂ ਨੂੰ ਸੰਘਰਸ਼ਾਂ ਨਾਲੋਂ ਅਲੱਗ ਨਹੀਂ ਕੋਈ ਕਰ ਸਕਦਾ । ਉਨ੍ਹਾਂ ਕਿਹਾ ਕਿ ਮੈਂ ਬਜ਼ੁਰਗਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੋਈ ਅਜਿਹਾ ਕਦਮ ਨਾ ਚੁੱਕਣ, ਕਿਉਕਿ ਉਨ੍ਹਾਂ ਨੇ ਸੰਘਰਸ਼ ਦੀ ਜਿੱਤ ਦਾ ਮੂੰਹ ਦੇਖਣਾ ਹੈ ।
photoਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਕਾਰਪੋਰੇਟ ਘਰਾਣਿਆਂ ਦੀ ਰਾਖੀ ਲਈ ਹਨ , ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਸਾਧਨ ਮਾਤਰ ਹੈ । ਇਹ ਕਾਲੇ ਕਾਨੂੰਨ ਦੇਸ਼ ਦੇ ਕਿਸਾਨਾਂ ਦੀ ਬਰਬਾਦੀ ਲੈ ਕੇ ਆਉਣਗੇ । ਘੁੱਗੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਲਹਿਰ ਵਿਚ ਬਦਲਣ ਦੇ ਲਈ ਕਲਾਕਾਰ ਭਾਈਚਾਰਾ ਦਾ ਭਾਈਚਾਰੇ ਦਾ ਰੋਲ ਵੀ ਸ਼ਲਾਘਾਯੋਗ ਹੈ । ਇਸ ਤੋਂ ਇਲਾਵਾ ਖਿਡਾਰੀਆਂ ਦਾ ਬੁੱਧੀਜੀਵੀਆਂ ਦਾ ਲੇਖਕਾਂ , ਕਵੀਆਂ ਦਾ ਵੀ ਬਹੁਤ ਅਹਿਮ ਰੋਲ ਹੈ । ਜਿਨ੍ਹਾਂ ਨੇ ਸੰਘਰਸ਼ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ।