ਹਨੀਮੂਨ ਨੂੰ ਅਡਵੈਂਚਰਸ ਬਣਾਉਣ ਦੇ ਚੱਕਰ 'ਚ ਪਤੀ ਦੀ ਮੌਤ, ਪਤਨੀ ਜ਼ਖਮੀ
Published : Jun 15, 2018, 5:13 pm IST
Updated : Jun 15, 2018, 5:13 pm IST
SHARE ARTICLE
Husband died on Honeymoon
Husband died on Honeymoon

ਵਿਆਹ ਤੋਂ ਬਾਅਦ ਲੋਕਾਂ ਲਈ ਇੱਕ ਹਨੀਮੂਨ ਹੀ ਉਹ ਸਮਾਂ ਹੁੰਦਾ ਹੈ ਜਦੋਂ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਨਾਲ ਸਮਝ ਅਤੇ ਜਾਣ ਸਕਦੇ ਹਨ।

ਦਿੱਲੀ, ਵਿਆਹ ਤੋਂ ਬਾਅਦ ਲੋਕਾਂ ਲਈ ਇੱਕ ਹਨੀਮੂਨ ਹੀ ਉਹ ਸਮਾਂ ਹੁੰਦਾ ਹੈ ਜਦੋਂ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਨਾਲ ਸਮਝ ਅਤੇ ਜਾਣ ਸਕਦੇ ਹਨ। ਇਹ ਉਹ ਪਲ ਹੁੰਦੇ ਜਦੋਂ ਦੁਨੀਆ 'ਚ ਕਿਸੇ ਚੀਜ਼ ਜਾਨ ਕਿਸੇ ਸੌਗਾਤ ਦੀ ਘਾਟ ਮਹਿਸੂਸ ਹੀ ਨਹੀਂ ਹੁੰਦੀ, ਸਗੋਂ ਇੰਜ ਜਾਪਦਾ ਜਿਵੇਂ ਸਭ ਕੁਝ ਮਿਲ ਗਿਆ ਹੋਵੇ। ਜ਼ਿੰਦਗੀ ਚ ਹਰ ਪਾਸੇ ਰੰਗ ਹੀ ਰੰਗ ਦਿਖਾਈ ਪੈਂਦੇ ਹਨ ਪਰ ਕਦੇ ਕਦੇ ਇਨ੍ਹਾਂ ਰੰਗਾਂ ਨੂੰ ਲੋਕ ਆਪ ਹੀ ਲਹੂ ਦੇ ਰੰਗਾਂ ਵਿਚ ਰੰਗ ਲੈਂਦੇ ਹਨ।

Man Drowned Man Drowned

ਉਹ ਆਪਣੀ ਜ਼ਿੰਦਗੀ ਦੇ ਇਨ੍ਹਾਂ ਪਲਾਂ ਨੂੰ ਉਮਰ ਭਰ ਯਾਦਗਾਰ ਬਣਾਉਣ ਲਈ ਅਚਾਨਕ ਕੁੱਝ ਅਜਿਹਾ ਕਰ ਬੈਠਦੇ ਹਨ ਜੋ ਜਾਨਲੇਵਾ ਸਾਬਤ ਹੋ ਜਾਂਦਾ ਹੈ। 
ਅਜਿਹੀ ਹੀ ਇਕ ਘਟਨਾ ਇਕ ਨਵੇਂ ਵਿਆਹੇ ਜੋੜੇ ਨਾਲ ਵਾਪਰ ਗਈ ਹੈ। ਘਟਨਾ ਪੱਛਮ ਬੰਗਾਲ ਦੇ ਦਾਰਜਲਿੰਗ ਦੀ ਹੈ ਜਿੱਥੇ ਬੁੱਧਵਾਰ ਨੂੰ ਦਿਲੀ ਤੋਂ ਹਨੀਮੂਨ ਮਨਾਉਣ ਲਈ ਗਿਆ ਜੋੜਾ ਤੀਫ਼ਤਾ ਨਦੀ ਵਿਚ ਰਾਫਟਿੰਗ ਕਰਨ ਦੌਰਾਨ ਇੱਕ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ ਪਤੀ ਦੀ ਮੌਤ ਹੋ ਗਈ ਜਦਕਿ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। 

Man Drowned Man Drowned

ਪੁਲਿਸ ਨੇ ਦੱਸਿਆ ਕਿ ਰੋਸ਼ਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਬਾਨੀ ਸ਼ਿਖਾ ਹਨੀਮੂਨ ਮਨਾਉਣ ਲਈ ਆਏ ਸਨ ਉਨ੍ਹਾਂ ਦੇ ਨਾਲ ਪਰਿਵਾਰ ਦੇ ਹੋਰ ਮੈਂਬਰ ਵੀ ਸਨ। ਉਨ੍ਹਾਂ ਦੱਸਿਆ ਕਿ ਪਤੀ-ਪਤਨੀ ਅਤੇ ਪਰਿਵਾਰ ਦਾ ਇੱਕ ਮੈਂਬਰ ਪੱਛਮ ਬੰਗਾਲ ਅਤੇ ਸਿੱਕੀਮ ਸੀਮਾ ਉੱਤੇ ਤੀਸਤਾ ਨਦੀ ਵਿਚ ਰਾਫਟਿੰਗ ਕਰ ਰਹੇ ਸਨ ਜਿਸ ਦੌਰਾਨ ਕਿਸ਼ਤੀ ਪਲਟ ਗਈ ਅਤੇ ਪਾਣੀ ਵਿਚ ਡੁੱਬਣ ਨਾਲ ਰੋਸ਼ਨ ਸਿੰਘ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਜੋ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

Man Drowned Man Drowned

ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਪਾਣੀ ਦੇ ਵਹਾਅ ਨੇ ਰੋਸ਼ਨ ਨੂੰ ਇਕ ਵਾਰ ਵੀ ਉੱਪਰ ਨਹੀਂ ਆਉਣ ਦਿੱਤਾ ਅਤੇ ਦੇਖਦੇ ਹੀ ਦੇਖਦੇ ਉਹ ਪਾਣੀ ਦੀਆਂ ਗਹਿਰਾਈਆਂ ਵਿਚ ਕਹੋ ਗਿਆ। ਔਰਤ ਦਾ ਸਿਲਿਗੁੜੀ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਪੁਲਿਸ ਨੇ ਦੱਸਿਆ ਕਿ ਰੋਸ਼ਨ ਮੂਲ ਰੂਪ ਤੋਂ ਬਿਹਾਰ ਦੇ ਮੁਜ਼ਫ਼ਰਨਗਰ ਦਾ ਰਹਿਣ ਵਾਲਾ ਸੀ ਅਤੇ ਦਿੱਲੀ ਵਿੱਚ ਨੌਕਰੀ ਕਰਦਾ ਸੀ।

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement