
ਚੈਟ ਵਿਚ ਸ਼ਹਿਡੋਲ ਦੇ ਡਿਪਟੀ ਕਮਿਸ਼ਨਰ ਅਨੁਭਾ ਸ਼੍ਰੀਵਾਸਤਵ ਵਧੀਕ ਡਿਪਟੀ ਕਮਿਸ਼ਨਰ ਨੂੰ ਭਾਜਪਾ ਨੂੰ ਜਿਤਾਉਣ ਨੂੰ ਕਹਿ ਰਹੀ ਹੈ।
ਭੋਪਾਲ : ਮੱਧ ਪ੍ਰਦੇਸ਼ ਦੇ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਚਕਾਰ ਵਟਸਐਪ ਰਾਹੀਂ ਹੋਈ ਗੱਲਬਾਤ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਚੈਟ ਵਿਚ ਸ਼ਹਿਡੋਲ ਦੇ ਡਿਪਟੀ ਕਮਿਸ਼ਨਰ ਅਨੁਭਾ ਸ਼੍ਰੀਵਾਸਤਵ ਵਧੀਕ ਡਿਪਟੀ ਕਮਿਸ਼ਨਰ ਨੂੰ ਭਾਜਪਾ ਨੂੰ ਜਿਤਾਉਣ ਨੂੰ ਕਹਿ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੱਲਬਾਤ ਰਾਜ ਵਿਚ ਹੋਈਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਦੀ ਹੈ। ਇਸ ਮਾਮਲੇ ਨੂੰ ਲੈ ਕੇ ਪੂਜਾ ਤਿਵਾੜੀ ਨੇ ਐਫਆਈਆਰ ਦਰਜ ਕਰਵਾਈ ਹੈ। ਚੈਟ ਵਿਚ ਸ਼੍ਰੀਵਾਸਤਵ ਤਿਵਾੜੀ ਨੂੰ ਕਹਿ ਰਹੀ ਹੈ
Shahdol collector Anubha Shrivastav
ਕਿ ਜੇਕਰ ਤੁਹਾਨੂੰ ਤਰੱਕੀ ਚਾਹੀਦੀ ਹੈ ਤਾਂ ਭਾਜਪਾ ਜੈਤਪੁਰ ਵਿਧਾਨਸਭਾ ਖੇਤਰ ਤੋਂ ਜਿੱਤਣੀ ਚਾਹੀਦੀ ਹੈ। ਇਹ ਦੋਵੇਂ ਔਰਤਾਂ ਇਸ ਚੈਟ ਨੂੰ ਝੂਠਾ ਦੱਸ ਰਹੀਆਂ ਹਨ। ਪੁਲਿਸ ਨੇ ਆਈਟੀ ਐਕਟ ਦੀਆਂ ਧਾਰਾਵਾਂ ਅਧੀਨ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੱਲਬਾਤ ਵਿਚ ਤਿਵਾੜੀ ਨੇ ਲਿਖਿਆ ਕਿ ਮੈਮ ਦੋ ਸੈਕਟਰ ਵਿਚ ਹਾਲਤ ਕਾਬੂ ਵਿਚ ਹਨ ਪਰ ਜੈਤਪੁਰ ਦੀ ਨਹੀਂ ਹੋ ਪਾ ਰਹੀ।
WhatsApp
ਕਾਂਗਰਸ ਲੀਡ ਬਣਾ ਰਹੀ ਹੈ ਅਤੇ ਉਮਾ ਧਰੁਵੇ ਦੇ ਸਮਰਥਕ ਬਹੁਤ ਹਨ। ਸ਼੍ਰੀਵਾਸਤਵ ਨੇ ਲਿਖਿਆ ਕਿ ਮੈਨੂੰ ਕਾਂਗਰਸ ਕਲੀਨ ਸਵੀਪ ਚਾਹੀਦੀ ਹੈ। ਮੈਂ ਆਰਓ ਡੇਹਰੀਆ ਨੂੰ ਫੋਨ ਕਰਦੀ ਹਾਂ। ਪੂਜਾ ਤੈਨੂੰ ਐਸਡੀਐਮ ਦਾ ਚਾਰਜ ਚਾਹੀਦਾ ਹੈ ਤਾਂ ਭਾਜਪਾ ਨੂੰ ਜਿਤਾਓ। ਤਿਵਾੜੀ ਨੇ ਕਿਹਾ ਕਿ ਠੀਕ ਹੈ ਮੈਮ, ਮੈਂ ਮੈਨੇਜ ਕਰਦੀ ਹਾਂ ਪਰ ਕੋਈ ਜਾਂਚ ਤਾਂ ਨਹੀਂ ਹੋਵੇਗੀ ? ਸ਼੍ਰੀਵਾਸਤਵ ਨੇ ਲਿਖਿਆ ਕਿ ਮੈਂ ਹਾਂ। ਮਿਹਨਤ ਕਰ ਰਹੀਂ ਹਾਂ ਤਾਂ ਭਾਜਪਾ ਦੀ ਸਰਕਾਰ ਬਣਦਿਆਂ ਹੀ ਤੈਨੂੰ ਐਸਡੀਐਮ ਦਾ ਚਾਰਜ ਮਿਲੇਗਾ।
BJP
ਹਾਲਾਂਕਿ ਕਾਂਗਰਸ ਅਤੇ ਭਾਜਪਾ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਕਾਂਗਰਸ ਨੂੰ ਰਾਜ ਵਿਚ ਜਿੱਤ ਹਾਸਲ ਹੋਈ ਅਤੇ ਕਾਂਗਰਸ ਦੀ ਸਰਕਾਰ ਬਣੀ। ਬੀਤੇ 15 ਸਾਲਾਂ ਤੋਂ ਭਾਜਪਾ ਦੀ ਸਰਕਾਰ ਰਾਜ ਵਿਚ ਸੀ। ਜੈਤਪੁਰ ਵਿਚ ਭਾਜਪਾ ਦੇ ਮਨੀਸ਼ ਸਿੰਘ ਨੇ ਕਾਂਗਰਸ ਦੀ ਉਮਾ ਧਰੁਵੇ ਨੂੰ 70,063 ਸੀਟਾਂ ਤੋਂ ਹਰਾ ਦਿਤਾ। ਸਾਬਕਾ ਵਿਧਾਇਕ ਰਾਮਪਾਲ ਸਿੰਘ ਨੇ ਇਸ ਸਬੰਧੀ ਕਿਹਾ ਕਿ ਅਸੀਂ ਚੋਣ ਆਯੋਗ ਨੂੰ ਲਿਖਣ ਜਾ ਰਹੇ ਹਾਂ ਕਿ ਡਿਪਟੀ ਕਮਿਸ਼ਨਰ ਨੂੰ ਹਟਾਇਆ ਜਾਵੇ ਅਤੇ ਜੈਤਪੁਰ ਵਿਚ ਫਿਰ ਤੋਂ ਚੋਣਾਂ ਕਰਵਾਈਆਂ ਜਾਣ।