
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦਿੱਲੀ ਅਤੇ ਹਰਿਆਣਾ ਨੂੰ ਵੱਡੀ ਸੌਗਾਤ ਦਿਤੀ ਹੈ। ਮੋਦੀ ਨੇ ਕੁੰਡਲੀ-ਮਨੇਸਰ-ਪਲਵਾਨ ਐਕਸਪ੍ਰੈਸ...
ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦਿੱਲੀ ਅਤੇ ਹਰਿਆਣਾ ਨੂੰ ਵੱਡੀ ਸੌਗਾਤ ਦਿਤੀ ਹੈ। ਮੋਦੀ ਨੇ ਕੁੰਡਲੀ-ਮਨੇਸਰ-ਪਲਵਾਨ ਐਕਸਪ੍ਰੈਸ ਵੇਅ ਦਾ ਉਦਘਾਟਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਉਦਘਾਟਨ ਦੇ ਨਾਲ ਗੁਰੂਗਰਾਮ ਰੈਲੀ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 135 ਕਿ.ਮੀ ਲੰਬੇ ਇਸ ਐਕਸਪ੍ਰੈਸ ਵੇਅ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
KMP Express wayਦਿੱਲੀ ਦੇ ਲੋਕਾਂ ਦੇ ਨਾਲ-ਨਾਲ ਰਾਜਧਾਨੀ ਵਿਚ ਬਾਹਰ ਤੋਂ ਆਉਣ ਵਾਲੇ ਵਾਹਨਾਂ ਨੂੰ ਜਾਮ ਦੇ ਨਾਲ ਨਾਲ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰਿਆਣਾ ਦਾ ਮਤਲਬ ਹਿੰਮਤ ਹੁੰਦਾ ਹੈ, ਇਥੋਂ ਦੇ ਜਵਾਨ ਸੀਮਾ ‘ਤੇ ਖੜ੍ਹੇ ਹੋ ਕੇ ਦੇਸ਼ ਲਈ ਲੜਦੇ ਹਨ। ਮੋਦੀ ਨੇ ਕਿਹਾ ਕਿ ਪਹਿਲਾਂ ਦੇਸ਼ ਵਿਚ 1 ਦਿਨ ਵਿਚ 12 ਕਿ.ਮੀ ਐਕਸਪ੍ਰੈਸ ਵੇਅ ਦੀ ਉਸਾਰੀ ਹੁੰਦੀ ਸੀ।
PM Modi inaugurated the KMP Express way ਹੁਣ ਦੇਸ਼ ਵਿਚ ਹਰ ਰੋਜ਼ 27 ਕਿ.ਮੀ ਹਾਈਵੇ ਦੀ ਉਸਾਰੀ ਹੋਵੇਗੀ। ਪ੍ਰਧਾਨਮੰਤਰੀ ਨੇ ਕਿਹਾ ਕਿ ਇਸ ਐਕਸਪ੍ਰੈਸ ਵੇਅ ‘ਤੇ 12 ਸਾਲ ਤੋਂ ਕੰਮ ਚੱਲ ਰਿਹਾ ਸੀ, ਇਹ 8-9 ਸਾਲ ਪਹਿਲਾਂ ਹੀ ਮਿਲ ਜਾਣਾ ਚਾਹੀਦਾ ਹੈ ਸੀ ਪਰ ਪਹਿਲਾਂ ਦੀ ਸਰਕਾਰ ਦੇ ਤੌਰ ਤਰੀਕੇ ਨੇ ਐਕਸਪ੍ਰੈਸ ਵੇਅ ਨੂੰ ਪੂਰਾ ਨਹੀਂ ਹੋਣ ਦਿਤਾ, ਇਸ ਦਾ ਇਸਤੇਮਾਲ ਕਾਮਨ ਵੈਲਥ ਗੇਮਸ ਦੇ ਦੌਰਾਨ ਹੋਣਾ ਸੀ ਪਰ ਪਿਛਲੀ ਸਰਕਾਰ ਕੰਮ ਲਮਕਾਉਂਦੀ ਰਹਿੰਦੀ ਸੀ।
KMP Express way ਉਨ੍ਹਾਂ ਨੇ ਕਿਹਾ ਕਿ ਜਦੋਂ ਐਕਸਪ੍ਰੈਸ ਵੇਅ ਦੀ ਸ਼ੁਰੂਆਤ ਹੋਈ ਤਾਂ ਬਜਟ ਬਹੁਤ ਘੱਟ ਸੀ ਪਰ ਕੰਮ ਲਮਕਣ ਦੀ ਵਜ੍ਹਾ ਨਾਲ ਮੁੱਲ ਵਧਦਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਹੈ ਭਾਜਪਾ ਵਿਕਾਸ ਦੀ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਹਿਸਾਰ ਨੂੰ ਹੁਣ ਹਵਾਈ ਨੈੱਟਵਰਕ ਨਾਲ ਜੋੜਨ ਦਾ ਕੰਮ ਜਾਰੀ ਹੈ। ਹਵਾਈ ਚੱਪਲ ਵਾਲੇ ਹੁਣ ਹਵਾਈ ਜਹਾਜ਼ ਵਿਚ ਉੱਡਦੇ ਹਨ।