
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਗੁੱਸੇ ਦਾ ਸਾਹਮਣਾ ਕਰ ਰਹੇ...
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਗੁੱਸੇ ਦਾ ਸਾਹਮਣਾ ਕਰ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਉਣ ਵਾਸਤੇ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ। ਟਵਿੱਟਰ ਉੱਪਰ ਇਕ ਸੰਦੇਸ਼ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਪਰ ਨਾਲ ਹੀ ਅਬਦੁੱਲਾ ਨੂੰ ਟਰੋਲਿੰਗ ਦਾ ਸ਼ਿਕਾਰ ਵੀ ਬਣਨਾ ਪਿਆ।
This cartoon is very apt. The Sikh sangat has gone above & beyond the call of duty in reaching out & helping Kashmiris in distress, whether in Jammu or outside the state. A special thanks to @capt_amarinder Sahib for his statesmanship in ensuring security & safety for Kashmiris. https://t.co/QRPsTf1JoI
— Omar Abdullah (@OmarAbdullah) February 20, 2019
ਅਬਦੁੱਲਾ ਨੇ ਅਪਣੇ ਟਵੀਟ ਨਾਲ 'ਗ੍ਰੇਟਰ ਕਸ਼ਮੀਰ' ਅਖ਼ਬਾਰ ਦਾ ਇਕ ਕਾਰਟੂਨ ਲਗਾਇਆ ਸੀ ਜਿਸ ਵਿੱਚ ਇਕ ਸਿਖ ਇਕ ਮੁਸਲਮਾਨ ਆਦਮੀ ਦੀ ਮਦਦ ਕਰਦਾ ਦਰਸਾਇਆ ਗਿਆ ਸੀ। ਉਨ੍ਹਾਂ ਨੇ ਲਿਖਿਆ ਕਿ ਇਹ ਕਾਰਟੂਨ ਬਹੁਤ ਉਚਿਤ ਹੈ। "ਸਿੱਖ ਸੰਗਤ ਨੇ ਮੁਸੀਬਤ ਵਿਚ ਫਸੇ ਕਸ਼ਮੀਰੀਆਂ ਦੀ ਜੰਮੂ ਅਤੇ ਸੂਬੇ ਤੋਂ ਬਾਹਰ ਵੀ ਬਹੁਤ ਸਹਾਇਤਾ ਕੀਤੀ। ਮੈਂ ਕੈਪਟਨ ਅਮਰਿੰਦਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।" ਓਮਰ ਅਬਦੁੱਲਾ ਨੂੰ ਕਈ ਟਵਿੱਟਰ ਯੂਜ਼ਰਜ਼ ਨੇ ਜਵਾਬ ਦਿੰਦਿਆਂ ਲਿਖਿਆ ਕਿ ਉਹ ਕਸ਼ਮੀਰ ਮੁੱਦੇ ਨੂੰ ਵਰਤਦੇ ਰਹੇ ਹਨ।