ਜਿਹਨਾਂ ਸੰਸਦ ਮੈਂਬਰਾਂ ਨੂੰ ਭਾਜਪਾ ਨੇ ਕਿਹਾ ਸੀ 'ਮਾਲਿਆ' ਹੁਣ ਉਹ ਵੀ ਪਾਰਟੀ ਦਾ ਬਣੇ ਹਿੱਸਾ
Published : Jun 21, 2019, 12:14 pm IST
Updated : Jun 21, 2019, 12:15 pm IST
SHARE ARTICLE
Two TDP MPS who join BJP face cbi ed and it probes
Two TDP MPS who join BJP face cbi ed and it probes

ਟੀਡੀਪੀ ਨੂੰ ਲੱਗਿਆ ਵੱਡਾ ਝਟਕਾ

ਨਵੀਂ ਦਿੱਲੀ: ਤੇਲੁਗੂ ਦੇਸ਼ ਪਾਰਟੀ ਦੇ ਜੋ 4 ਰਾਜ ਸਭਾ ਸੰਸਦ 20 ਜੂਨ ਨੂੰ ਭਾਜਪਾ ਵਿਚ ਸ਼ਾਮਲ ਹੋਏ ਹਨ ਉਹਨਾਂ ਵਿਚੋਂ 2 ਆਮਦਨ ਵਿਭਾਗ, ਸੀਬੀਆਈ ਅਤੇ ਈਡੀ ਦੇ ਰਡਾਰ 'ਤੇ ਰਹੇ ਹਨ। ਭਾਜਪਾ ਨੇ ਪਿਛਲੇ ਸਾਲ ਹੀ ਇਹਨਾਂ ਦਿਨਾਂ ਵਿਚ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਆਯੋਗ ਐਲਾਨੇ ਜਾਣ ਦੀ ਮੰਗ ਨਾਲ ਐਥਿਕਸ ਕਮੇਟੀ ਨੂੰ ਖ਼ਤ ਲਿਖਿਆ ਸੀ। ਅੰਗਰੇਜ਼ੀ ਅਖ਼ਬਾਰ ਦ ਇੰਡੀਅਨ ਐਕਸਪ੍ਰੈਸ ਮੁਤਾਬਕ ਪਿਛਲੇ ਸਾਲ ਨਵੰਬਰ ਵਿਚ ਭਾਜਪਾ ਸੰਸਦ ਅਤੇ ਬੁਲਾਰੇ ਜੀਵੀਐਲ ਨਰਸਿਮਹਾ ਰਾਓ ਨੇ ਰਮੇਸ਼ ਅਤੇ  ਚੌਧਰੀ ਦੀ ਸ਼ਿਕਾਇਤ ਐਥਿਕਸ ਕਮੇਟੀ ਨੂੰ ਕੀਤੀ ਸੀ।

PhotoPhoto

ਰਾਓ ਨੇ ਇਸ ਬਾਰੇ ਟਵੀਟ ਕੀਤਾ ਸੀ ਕਿ ਉਹ ਟੀਡੀਪੀ ਦੇ 2 ਸੰਸਦਾਂ ਨੂੰ ਆਯੋਗ ਐਲਾਨ ਕਰਨ ਦੀ ਮੰਗ ਨਾਲ ਐਥਿਕਸ ਕਮੇਟੀ ਨੂੰ ਸ਼ਿਕਾਇਤ ਕੀਤੀ ਹੈ। ਇਹ ਸੰਸਦ ਵਾਈਐਸ ਚੌਧਰੀ ਅਤੇ ਸੀਐਮ ਰਮੇਸ਼ ਹੈ ਜਿਹਨਾਂ ਨੇ ਵੱਡੇ ਵਿੱਤੀ ਸਕੈਂਡਲ ਨਾਲ ਆਂਧਰਾ ਦੇ ਮਾਲਿਆ ਦਾ ਸ਼ੱਕੀ ਟਾਇਟਲ ਹਾਸਲ ਕੀਤਾ ਹੈ। 12 ਅਕਤੂਬਰ ਨੂੰ ਆਮਦਨ ਵਿਭਾਗ ਨੇ ਕਡਪਾ ਸਥਿਤ ਰਮੇਸ਼ ਦੇ ਘਰ ਅਤੇ ਹੈਦਰਾਬਾਦ ਸਥਿਤ ਕੰਪਨੀ 'ਤੇ ਛਾਪੇਮਾਰੀ ਕੀਤੀ ਸੀ।

BJP victoryBJP 

ਟੀਡੀਪੀ ਨੇ ਇਸ ਛਾਪੇਮਾਰੀ ਨੂੰ ਰਾਜਨੀਤਿਕ ਬਦਲਾ ਦੱਸਦੇ ਹੋਏ ਇਸ ਵਿਰੁਧ ਪ੍ਰਦਰਸ਼ਨ ਕੀਤਾ ਸੀ। ਚੌਧਰੀ ਪਹਿਲੀ ਮੋਦੀ ਸਰਕਾਰ ਵਿਚ ਟੀਡੀਪੀ ਦੇ ਸਮਰਥਨ ਵਾਪਸ ਲਏ ਜਾਣ ਤਕ ਰਾਜ ਮੰਤਰੀ ਰਹੇ ਸਨ। ਚੌਧਰੀ ਵਿਰੁਧ ਸੀਬੀਆਈ 3 ਐਫਆਈਆਰ ਬਣਾਉਣ ਵਾਲੀ ਕੰਪਨੀ ਬੈਸਟ ਐਂਡ ਕ੍ਰੋਮਪਟਨ ਇੰਜੀਨੀਅਰਿੰਗ ਪ੍ਰੋਜੈਕਟਸ ਲਿਮਿਟੇਡ ਜੋ ਸੀਬੀਆਈ ਮੁਤਾਬਕ ਚੌਧਰੀ ਨਾਲ ਜੁੜੀ ਹੈ ਉਸ ਨੇ ਬੈਂਕਾਂ ਦੇ ਕਨਸੋਰਟੀਅਮ ਨਾਲ 360 ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਵਿਚ ਧੋਖਾਧੜੀ ਕੀਤੀ ਹੈ।

ਦਸ ਦਈਏ ਕਿ 20 ਜੂਨ ਨੂੰ ਰਮੇਸ਼ ਅਤੇ ਚੌਧਰੀ ਤੋਂ ਇਲਾਵਾ ਟੀਜੀ ਵੈਂਟਕੇਸ਼ ਅਤੇ ਜੀ ਮੋਹਨ ਰਾਓ ਵੀ ਟੀਡੀਪੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਰਾਜ ਸਭਾ ਵਿਚ ਬਹੁਮਤ ਤੋਂ ਦੂਰ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ ਇਹਨਾਂ ਚਾਰ ਸੰਸਦਾਂ ਦੇ ਆਉਣ ਨਾਲ ਥੋੜੀ ਰਾਹਤ ਮਿਲੇਗੀ।                                                                    

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement