ਖ਼ਬਰਾਂ |

ਤਾਜ਼ਾ |

ਸਹੁਰਾ ਪਰਵਾਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਜੀਵਨ ਲੀਲਾ ਸਮਾਪਤ
Published : May 13, 2020, 9:10 am IST
Updated : May 13, 2020, 9:10 am IST
SHARE ARTICLE
File Photo
File Photo

ਸਹੁਰਾ ਪਰਵਾਰ ਦੇ ਤਾਹਨਿਆਂ ਮਿਹਣਿਆਂ ਤੋਂ ਦੁਖੀ ਵਿਅਹੁਤਾ ਨੇ ਪੱਖੇ ਨਾਲ ਲਟਕ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਅੰਮ੍ਰਿਤਸਰ, 12 ਮਈ (ਉਪਲ): ਸਹੁਰਾ ਪਰਵਾਰ ਦੇ ਤਾਹਨਿਆਂ ਮਿਹਣਿਆਂ ਤੋਂ ਦੁਖੀ ਵਿਅਹੁਤਾ ਨੇ ਪੱਖੇ ਨਾਲ ਲਟਕ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਅਜਨਾਲਾ ਪੁਲਿਸ ਨੇ ਪਤੀ ਸੁਬੇਗ ਸਿੰਘ, ਸੱਸ ਤੋਸੀ ਵਾਸੀ ਅਜਨਾਲਾ ਅਤੇ ਮੋਨਿਕਾ ਵਾਸੀ ਗੁਰਦਾਸਪੁਰ ਵਿਰੁਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਹਰਪਾਲ ਸਿੰਘ ਵਾਸੀ ਭਿੱਟੇਵੱਡ ਨੇ ਦਸਿਆ ਕਿ ਉਸ ਦੀ ਭੈਣ ਦਾ ਵਿਆਹ 10 ਸਾਲ ਪਹਿਲਾਂ ਕਥਿਤ ਦੋਸ਼ੀ ਸਬੇਗ ਸਿੰਘ ਵਾਸੀ ਨੇਪਾਲ ਨਾਲ ਹੋਇਆ ਸੀ।

ਵਿਆਹ ਤੋਂ ਬਾਅਦ ਉਸ ਦਾ ਜੀਜਾ ਅਤੇ ਮਾਂ, ਮੇਰੀ ਭੈਣ ਨੂੰ ਮੁੰਡਾ ਨਾ ਹੋਣ ਕਰ ਕੇ ਤਾਹਣੇ-ਮਿਹਣੇ ਮਾਰਨ ਲੱਗ ਪਏ ਅਤੇ ਕਹਿਣ ਲੱਗੇ ਕਿ ਜੇ ਉਸ ਨੂੰ ਮੁੰਡਾ ਨਾ ਹੋਇਆ ਤਾਂ ਸੁਬੇਗ ਸਿੰਘ ਦਾ ਦੂਸਰਾ ਵਿਆਹ ਮੋਨਿਕਾ ਵਾਸੀ ਗੁਰਦਾਸਪੁਰ ਨਾਲ ਕਰਵਾ ਦੇਣਗੇ। ਬੀਤੇ ਦਿਨੀਂ 10 ਮਈ ਨੂੰ ਉਸ ਨੂੰ ਉਸ ਦੀ ਭੈਣ ਦਾ ਫ਼ੋਨ ਆਇਆ ਕਿ ਉਹ ਮੁਲਜ਼ਮਾਂ ਹੱਥੋਂ ਪ੍ਰੇਸ਼ਾਨ ਹੋ ਗਈ ਹੈ ਅਤੇ ਆਤਮ ਹਤਿਆ ਕਰਨ ਲੱਗੀ ਹੈ। ਜਦ ਉਹ ਅਗਲੇ ਦਿਨ ਅਪਣੀ ਮਾਤਾ ਅਤੇ ਭੈਣ ਨਾਲ ਮੁਲਜ਼ਮਾਂ ਨੂੰ ਸਮਝਾਉਣ ਲਈ ਗਿਆ ਤਾਂ ਦੇਖਿਆ ਕਿ ਉਸ ਦੀ ਭੈਣ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement