
ਸਿਆਸੀ ਪਾਰਟੀਆਂ ਪ੍ਰਤੀ ਮੀਡੀਆ ਕਿਸ ਤਰ੍ਹਾਂ ਨਿਭਾ ਰਿਹਾ ਅਪਣੀ ਡਿਊਟੀ, ਜਾਣੋ
ਚੰਡੀਗੜ੍ਹ: ਪਿਛਲੇ 5 ਸਾਲਾਂ ਤੋਂ ਦੇਸ਼ ਦੇ ਮੀਡੀਏ ਦਾ ਇਕ ਹਿੱਸਾ ਅਪਣਾ ਫਰਜ਼ ਅਦਾ ਕਰਨ ਦੀ ਬਜਾਏ ਸੱਤਾਧਾਰੀ ਪਾਰਟੀ ਦੀ ਚਾਪਲੂਸੀ ਕਰਨ ਵਿਚ ਰੁੱਝਿਆ ਹੋਇਆ ਲੱਗਦਾ ਹੈ। ਸੱਤਾਧਾਰੀ ਪਾਰਟੀ ਨੂੰ ਖੁਸ਼ ਕਰਨ ਲਈ ਅਤੇ ਲੋਕਾਂ ਵਿਚ ਉਸ ਦੀ ਛਵੀ ਨੂੰ ਵੱਡਾ ਕਰਨ ਲਈ ਕਈ ਵਾਰ ਮੀਡੀਏ ਦਾ ਇਹ ਹਿੱਸਾ ਵੱਡੇ ਵੱਡੇ ਝੂਠ ਵੀ ਬੋਲ ਜਾਂਦਾ ਹੈ ਅਤੇ ਬਾਅਦ ਵਿਚ ਸ਼ਰਮਸਾਰ ਵੀ ਨਹੀਂ ਹੁੰਦਾ, ਮਾਫ਼ੀ ਮੰਗਣੀ ਤਾਂ ਦੂਰ ਦੀ ਗੱਲ ਹੈ।
Tweet
ਇਕ ਉੱਘੇ ਪੱਤਰਕਾਰ ਨੇ ਮੀਡੀਏ ਦੇ ਇਸ ਹਿੱਸੇ ਨੂੰ ਬੜਾ ਹੀ ਢੁੱਕਵਾਂ ਨਾਂਅ ਦਿਤਾ ਹੈ ‘ਗੋਦੀ ਮੀਡੀਆ’। ਇਸੇ ਸਿਲਸਿਲੇ ਦੇ ਹਿੱਸੇ ‘ਟਾਈਮਸ ਨਾਓ’ ਨੇ ਬੀਤੇ ਦਿਨ 24 ਅਪ੍ਰੈਲ ਨੂੰ ਟਵਿੱਟਰ ਉਤੇ ਇਕ ਟਵੀਟ ਪਾ ਕੇ ਐਲਾਨ ਕੀਤਾ ਕਿ ਨਰਿੰਦਰ ਮੋਦੀ ਅਪਣੀ ਪਹਿਲੀ ਕਾਨਫਰੰਸ ਕਰਨਗੇ।
News of press conference by @narendramodi is completely wrong. BJP has officially denied it.
— Poulomi Saha (@PoulomiMSaha) April 24, 2019
Between 25th and 26th April, there’ll be a roadshow, Ganga aarti, meet with intellectuals and influential persons of #Varanasi and filing of nomination.
ਜ਼ਿਕਰਯੋਗ ਹੈ ਕਿ ਅਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਮੀਡੀਆ ਨਾਲ ਇਨ੍ਹਾਂ ਪੰਜ ਸਾਲਾਂ ਵਿਚ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ। ਪ੍ਰਧਾਨ ਮੰਤਰੀ ਵਲੋਂ ਕੁਝ ਪੱਤਰਕਾਰਾਂ ਨੂੰ ਇੰਟਰਵਿਊ ਦਿਤੇ ਗਏ ਪਰ ਉਹ ਸਾਰੇ ਇੰਟਰਵਿਊ ਬਨਾਵਟੀ ਲੱਗਦੇ ਸਨ ਅਤੇ ਉਨ੍ਹਾਂ ਵਿਚ ਪੁੱਛੇ ਗਏ ਸਾਰੇ ਸਵਾਲ ਪਹਿਲਾਂ ਤੋਂ ਹੀ ਨਿਰਧਾਰਿਤ ਜਾਪਦੇ ਸਨ।
ਕਿਸੇ ਵੀ ਇੰਟਰਵਿਊ ਵਿਚ ਪੱਤਰਕਾਰਾਂ ਵਲੋਂ ਮੋਦੀ ਨੂੰ ਪੁੱਠੀਆਂ ਪਈਆਂ ਨੀਤੀਆਂ ਅਤੇ ਗਲਤ ਪੋਲਸੀਆਂ ਬਾਰੇ ਸਵਾਲ ਨਹੀਂ ਕੀਤੇ ਗਏ। ਨਰਿੰਦਰ ਮੋਦੀ ਨੇ ਇੰਨ੍ਹਾਂ ਪੰਜ ਸਾਲਾਂ ਵਿਚ ਮੀਡੀਆ ਦੇ ਸਵਾਲਾਂ ਤੋਂ ਤੇ ਉਨ੍ਹਾਂ ਪੱਤਰਕਾਰਾਂ ਤੋਂ ਜੋ ਸੱਚਾਈ ਬਾਰੇ ਪੁੱਛਦੇ ਹਨ, ਤੋਂ ਦੂਰੀ ਬਣਾ ਕੇ ਰੱਖੀ ਹੈ। ਇਸੇ ਕਰਕੇ ‘ਟਾਈਮਜ਼ ਨਾਓ’ ਵਲੋਂ ਕੀਤਾ ਗਿਆ ਉਪਰੋਕਤ ਟਵੀਟ ਵਾਇਰਲ ਹੋ ਗਿਆ ਅਤੇ ਉੱਘੇ ਪੱਤਰਕਾਰਾਂ ਨੇ ਇਸ ਨੂੰ ਝੂਠ ਕਹਿਣਾ ਸ਼ੁਰੂ ਕਰ ਦਿਤਾ।
.@BJP4India clarifies that the programme of doing rounds of @narendramodi is FAKE...
— Payal Mehta/પાયલ મેહતા/ पायल मेहता/ পাযেল মেহতা (@payalmehta100) April 24, 2019
No press conference or any programme released so far of @PMOIndia
BJP national media co-incharge @drsanjaymayukh has clarified pic.twitter.com/frikr6XSOF
ਦਰਅਸਲ, ਇਹ ਟਵੀਟ ਇਕ ਸਰਕੂਲਰ ਦੇ ਵਾਇਰਲ ਹੋਣ ਤੋਂ ਬਾਅਦ ਕੀਤਾ ਗਿਆ ਸੀ। ਇਸ ਸਰਕੂਲਰ ਵਿਚ ਮੋਦੀ ਦੇ ਵਾਰਾਨਸੀ ਦੇ ਦੋ ਦਿਨਾ ਦੌਰੇ ਦਾ ਵੇਰਵਾ ਦਿਤਾ ਗਿਆ ਸੀ। ਉਸ ਵਿਚ 25 ਅਪ੍ਰੈਲ ਦੇ ਵੇਰਵੇ ਵਿਚ ਇਹ ਲਿਖਿਆ ਗਿਆ ਸੀ ਕਿ ਸ਼ਾਮ ਨੂੰ 7 ਵਜੇ ਗੰਗਾ ਆਰਤੀ ਵਿਚ ਸ਼ਾਮਿਲ ਹੋਣ ਤੋਂ ਬਾਅਦ 8 ਵਜੇ ਪ੍ਰਧਾਨ ਮੰਤਰੀ ਹੋਟਲ ਡੇ ਪੈਰਸ ਵਿਖੇ ਜਾਣਗੇ ਅਤੇ 3 ਹਜ਼ਾਰ ਪ੍ਰਮੁੱਖ ਹਸਤੀਆਂ ਨੂੰ ਸੰਬੋਧਨ ਕਰਨਗੇ।
The leaders in the @BJP4India say it's a fake.. Bjp has denied this. # Fakenewsalert https://t.co/8a9zrfC6RP pic.twitter.com/EmrQM1LcmX
— Pragya Kaushika (@pragyakaushika) April 24, 2019
ਇਕ ਆਨਲਾਈਨ ਪੋਰਟਲ ਵਲੋਂ ਜਦੋਂ ਭਾਜਪਾ ਦੇ ਮੀਡੀਆ ਹੈੱਡ ਡਾ. ਸੰਜੇ ਮਾਯੁਖ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਰਕੂਲਰ ਇਕ ਝੂਠ ਹੈ ਤੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਜਾਵੇਗੀ। ਇਸ ਤੋਂ ਬਾਅਦ ਕਈ ਹੋਰ ਪੱਤਰਕਾਰਾਂ ਨੇ ਵੀ ਇਸ ਝੂਠ ਨੂੰ ਸੋਸ਼ਲ ਮੀਡੀਆ ਉਤੇ ਉਭਾਰਿਆ। ਜ਼ਿਕਰਯੋਗ ਹੈ ਕਿ ਉਪਰੋਕਤ ਟਵੀਟ ਤੋਂ ਇਕ ਘੰਟੇ ਬਾਅਦ ਟਾਈਮਜ਼ ਨਾਓ ਨੇ ਸਫ਼ਾਈ ਦਿੰਦਿਆਂ ਇਕ ਹੋਰ ਟਵੀਟ ਕੀਤਾ ਕਿ ਭਾਜਪਾ ਨੇ ਸਾਫ਼ ਕੀਤਾ ਹੈ ਕਿ 26 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦੀ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਵੇਗੀ।
ਇਸ ਸਾਰੇ ਕਿੱਸੇ ਤੋਂ ਸਵਾਲ ਇਹ ਉੱਠਦਾ ਹੈ ਕਿ ਜੇ ਦੇਸ਼ ਦੇ ਵੱਡੇ ਚੈਨਲ ਕਿਸੇ ਵੀ ਖ਼ਬਰ ਦੀ ਜਾਂਚ ਪੜਤਾਲ ਕੀਤੇ ਬਿਨਾ ਐਲਾਨ ਕਰਨਗੇ ਤਾਂ ਆਮ ਜਨਤਾ ਵਿਚ ਬੇਭਰੋਸਗੀ ਫੈਲਣੀ ਲਾਜ਼ਮੀ ਹੈ। ਸਮੇਂ ਦੀ ਮੰਗ ਹੈ ਕਿ ਹਰ ਨਿਊਜ਼ ਏਜੰਸੀ ਖ਼ਬਰਾਂ ਦਾ ਐਲਾਨ ਕਰਨ ਤੋਂ ਪਹਿਲਾਂ ਘੋਖ ਪੜਤਾਲ ਕਰੇ।
ਰਵਿਜੋਤ ਕੌਰ