
ਲਾਸ਼ਾਂ ਦੀਆਂ ਅਸਥੀਆਂ ਨਦੀ 'ਚ ਨਹੀਂ ਰੋੜ੍ਹਦੇ, ਪਿੰਡ 'ਚ ਨਹੀਂ ਹੈ ਕੋਈ ਮੰਦਰ
ਜੈਪੁਰ, 27 ਮਈ : ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜਿਥੇ ਅੰਧਵਿਸ਼ਵਾਸ ਦੇ ਨਾਮ ਉਤੇ ਤਰ੍ਹਾਂ-ਤਰ੍ਹਾਂ ਦੀਆਂ ਕੁਰੀਤੀਆਂ ਨੇ ਅਪਣੇ ਪੈਰ ਪਸਾਰੇ ਹੋਏ ਹਨ, ਉਥੇ ਰਾਜਸਥਾਨ ਦੇ ਚੂਰੂ ਜ਼ਿਲ੍ਹੇ ਵਿਚ ਅਜਿਹਾ ਅਨੋਖਾ ਪਿੰਡ ਹੈ ਜਿਥੇ ਲੋਕ ਕਿਸੇ ਧਾਰਮਕ ਕਰਮਕਾਂਡ ਵਿਚ ਵਿਸ਼ਵਾਸ ਨਹੀਂ ਕਰਦੇ। ਪਿੰਡ ਵਿਚ ਕੋਈ ਮੰਦਰ ਨਹੀਂ ਹੈ ਅਤੇ ਇਥੇ ਲਾਸ਼ਾਂ ਦੀਆਂ ਅਸਥੀਆਂ ਨੂੰ ਨਦੀ ਵਿਚ ਤਾਰਨ ਦਾ ਰਿਵਾਜ ਵੀ ਨਹੀਂ ਹੈ।
Rajasthanਜ਼ਿਲ੍ਹੇ ਦੀ ਤਾਰਾਨਗਰ ਤਹਸੀਲ ਦੇ ਪਿੰਡ 'ਲਾਂਬਾ ਦੀ ਢਾਣੀ' ਦੇ ਲੋਕ ਮਿਹਨਤ ਅਤੇ ਕਰਮਵਾਦ ਨਾਲ ਜੀਵਨ ਬਤੀਤ ਕਰਦਿਆਂ ਸਿਖਿਆ, ਇਲਾਜ, ਵਪਾਰ ਦੇ ਖੇਤਰ ਵਿਚ ਸਫ਼ਲਤਾ ਹਾਸਲ ਕਰ ਕੇ ਅਪਣੇ ਪਿੰਡ ਨੂੰ ਦੇਸ਼ ਭਰ ਵਿਚ ਵਖਰੀ ਪਛਾਣ ਦਿਵਾ ਰਹੇ ਹਨ। ਕਰੀਬ 105 ਘਰਾਂ ਦੀ ਆਬਾਦੀ ਵਾਲੇ ਪਿੰਡ ਵਿਚ 91 ਘਰ ਜਾਟਾਂ ਦੇ, 4 ਘਰ ਨਾਈਆਂ ਅਤੇ 10 ਘਰ ਮੇਘਵਾਲਾਂ ਦੇ ਹਨ। ਅਪਣੀ ਲਗਨ ਅਤੇ ਮਿਹਨਤ ਨਾਲ 30 ਲੋਕ ਫ਼ੌਜ ਵਿਚ, 30 ਜਣੇ ਪੁਲਿਸ ਵਿਚ, 17 ਰੇਲਵੇ ਵਿਚ ਅਤੇ ਲਗਭਗ 30 ਵਿਅਕਤੀ ਇਲਾਜ ਖੇਤਰ ਵਿਚ ਪਿੰਡ ਦਾ ਨਾਮ ਰੌਸ਼ਨ ਕਰ ਰਹੇ ਹਨ।
Rajasthanਪਿੰਡ ਦੇ ਪੰਜ ਜਵਾਨਾਂ ਨੇ ਖੇਡਾਂ ਵਿਚ ਰਾਸ਼ਟਰੀ ਪੱਧਰ ਉਤੇ ਤਮਗ਼ੇ ਪ੍ਰਾਪਤ ਕੀਤੇ ਹਨ ਅਤੇ ਦੋ ਜਣੇ ਖੇਡਾਂ ਦੇ ਕੋਚ ਹਨ। ਪਿੰਡ ਦੇ 80 ਸਾਲ ਦਾ ਐਡਵੋਕੇਟ ਬੀਰਬਲ ਸਿੰਘ ਲਾਂਬਾ ਨੇ ਦਸਿਆ ਕਿ ਲਗਭਗ 65 ਸਾਲ ਪਹਿਲਾਂ ਪਿੰਡ ਵਾਸੀਆਂ ਨੇ ਫ਼ੈਸਲਾ ਕੀਤਾ ਕਿ ਪਿੰਡ ਵਿਚ ਕਿਸੇ ਦੀ ਮੌਤ ਮਗਰੋਂ ਉਸ ਦੀਆਂ ਅਸਥੀਆਂ ਨਦੀ ਵਿਚ ਨਹੀਂ ਵਹਾਈਆਂ ਜਾਣਗੀਆਂ। ਲੋਕ ਬਚੀਆਂ ਹੋਈਆਂ ਅਸਥੀਆਂ ਨੂੰ ਦੁਬਾਰਾ ਸਾੜ ਕੇ ਰਾਖ ਕਰ ਦਿੰਦੇ ਹਨ। ਉਨ੍ਹਾਂ ਦਸਿਆ ਕਿ ਖੇਤੀਬਾੜੀ ਪ੍ਰਧਾਨ ਪਿੰਡ ਵਿਚ ਲੋਕਾਂ ਦਾ ਸ਼ੁਰੂ ਤੋਂ ਹੀ ਮੰਦਰ ਪ੍ਰਤੀ ਰੁਝਾਨ ਨਹੀਂ ਸੀ ਕਿਉਂਕਿ ਸਵੇਰੇ ਤੋਂ ਸ਼ਾਮ ਤਕ ਲੋਕ ਮਿਹਨਤ ਦੇ ਕੰਮ ਵਿਚ ਹੀ ਲੱਗੇ ਰਹਿੰਦੇ ਸਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਪਿੰਡ ਦੇ ਲੋਕ ਨਾਸਤਿਕ ਹਨ।
Rajasthanਪਿੰਡ ਵਾਸੀ ਕਹਿੰਦੇ ਹਨ, ' 'ਮਰਨ ਦੀ ਫ਼ੁਰਸਤ ਕੋਨੀ, ਸਨ ਰਾਮ ਦੇ ਨਾਮ ਰੀ ਬਾਤਾਂ ਕਰੋ ਹੋ' (ਸਾਨੂੰ ਤਾਂ ਮਰਨੇ ਦੀ ਵੀ ਫ਼ੁਰਸਤ ਨਹੀਂ ਹੈ ਤੇ ਤੁਸੀ ਰਾਮ ਦਾ ਨਾਮ ਲੈਣ ਦੀ ਗੱਲ ਕਰਦੇ ਹੋ)। ਪਿੰਡ ਵਾਸੀ ਅਤੇ ਜ਼ਿਲ੍ਹਾ ਖੇਡ ਅਧਿਕਾਰੀ ਈਸ਼ਵਰ ਸਿੰਘ ਲਾਂਬਾ ਨੇ ਹਿਕਾ ਕਿ ਪਿੰਡ ਦੇ ਲੋਕ ਅੰਧਵਿਸ਼ਵਾਸ ਅਤੇ ਪਖੰਡ ਤੋਂ ਦੂਰ ਰਹਿੰਦੇ ਹਨ। (ਏਜੰਸੀ)