
-ਲਾੜੇ ਵਿਕਰਮਜੀਤ ਦੇ ਨਾਲ 2 ਸਾਲ ਦੇ ਸੰਬਧਾਂ ਦਾ ਦਿਤਾ ਹਵਾਲਾ
ਅੰਮ੍ਰਿਤਸਰ:-ਮਾਮਲਾ ਅੰਮ੍ਰਿਤਸਰ ਦੇ ਨਜਦੀਕ ਜੰਡਿਆਲਾ ਗੁਰੂ ਦੇ ਇਕ ਮੈਰਿਜ ਪੈਲੇਸ ਵਿੱਚ ਚੱਲ ਰਹੇ ਇਕ ਵਿਆਹ ਵਿਚ ਲਾੜੇ ਦੀ ਪ੍ਰੇਮਿਕਾ ਵੱਲੋਂ ਵਿਆਹ ਵਿਚ ਪਹੁੰਚ ਕੇ ਹੰਗਾਮਾ ਕਰਨ ਦਾ ਹੈ, ਜਿਥੇ ਵਿਕਰਮਜੀਤ ਸਿੰਘ ਨਾਮ ਦਾ ਸਖਸ ਵਿਆਹ ਕਰਵਾ ਰਿਹਾ ਸੀ ਤੇ ਉਸਦੀ ਪ੍ਰੇਮਿਕਾ ਸਲੀਨਾ ਉਥੇ ਮੌਕੇ ’ਤੇ ਪਹੁੰਚ ਗਈ ਅਤੇ ਉਸਨੂੰ ਉਥੇ ਜੰਮ ਕੇ ਹੰਗਾਮਾ ਕਰਦਿਆਂ ਦਸਿਆ ਕਿ ਉਹ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਅਤੇ ਲੜਕਾ ਵਿਕਰਮਜੀਤ ਸਿੰਘ ਜੋ ਕਿ ਅੰਮ੍ਰਿਤਸਰ ਦੇ ਝਬਾਲ ਰੋਡ ਦਾ ਰਹਿਣ ਵਾਲਾ ਹੈ,
photoਜਿਸ ਨਾਲ ਉਸਦੇ 2 ਸਾਲਾ ਤੋਂ ਸੰਬੰਧ ਹਨ ਅਤੇ ਅੱਜ ਵਿਕਰਮਜੀਤ ਸਿੰਘ ਵੱਲੋਂ ਉਸਨੂੰ ਬਿਨਾ ਦੱਸਿਆ ਵਿਆਹ ਕਰਵਾਇਆ ਜਾ ਰਿਹਾ ਸੀ। ਜਿਸ ਦੀ ਸੁਚਨਾ ਮਿਲਦਿਆਂ ਹੀ ਉਹ ਆਪਣੀ ਮਾਂ ਸੁਨੀਤਾ ਰਾਣੀ ਦੇ ਨਾਲ ਇਥੇ ਪਹੁੰਚੀ ਤਾਂ ਵੇਖਿਆ ਕਿ ਵਿਆਹ ਪੂਰੇ ਜੋਰਾਂ ਸੋਰਾਂ ਨਾਲ ਚੱਲ ਰਿਹਾ ਹੈ ਅਤੇ ਉਹਨਾਂ ਇਥੇ ਪਹੁੰਚ ਪੁਲਿਸ ਦੀ ਮਦਦ ਨਾਲ ਵਿਆਹ ਰੁਕਵਾਇਆ ।
photoਸਲੀਨਾ ਨੇ ਦੱਸਿਆ ਕਿ ਉਸਨੂੰ ਕਾਫੀ ਦਿਨਾਂ ਤੋ ਸੱਕ ਸੀ ਕਿ ਵਿਕਰਮਜੀਤ ਸਿੰਘ ਉਸਨੂੰ ਛੱਡ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ। ਜਿਸਦੇ ਚਲਦੇ ਉਸਨੇ ਇਸ ਸੰਬਧੀ ਅੰਮ੍ਰਿਤਸਰ ਦੇ ਮਹਿਲਾ ਮੰਡਲ ਥਾਣੇ ਵਿਚ ਦਰਖਾਸਤ ਵੀ ਦਿਤੀ ਸੀ ਪਰ ਥਾਣੇ ’ਚ ਬਾਰ ਬਾਰ ਬੁਲਾਉਣ ’ਤੇ ਵੀ ਵਿਕਰਮਜੀਤ ਉਥੇ ਨਹੀ ਪਹੁੰਚਿਆ ਅਤੇ ਅੱਜ ਉਸਨੂੰ ਚੋਰੀ ਛੁਪੇ ਵਿਆਹ ਕਰਵਾਉਂਦਿਆਂ ਉਸਨੇ ਰੰਗੇ ਹੱਥੀ ਫੜ ਲਿਆ ਹੈ ।