ਨਾਬਾਲਗ ਲੜਕੀ ਨਾਲ ਕੁਕਰਮ ਮਾਮਲੇ ‘ਚ ਦੋਸ਼ੀਆਂ ਨੂੰ 20 ਸਾਲ ਦੀ ਕੈਦ, 1 ਲੱਖ ਜ਼ੁਰਮਾਨਾ
Published : Nov 30, 2018, 2:56 pm IST
Updated : Nov 30, 2018, 2:56 pm IST
SHARE ARTICLE
20 year imprisonment, 1 lac fine in rape case with minor girl
20 year imprisonment, 1 lac fine in rape case with minor girl

ਨਾਬਾਲਗ ਲੜਕੀ ਨੂੰ ਅਗਵਾਹ ਕਰ ਕੇ ਸਮੂਹਿਕ ਕੁਕਰਮ ਕਰਨ ਦੇ ਦੋ ਦੋਸ਼ੀਆਂ ਨੂੰ ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਮਨਜੋਤ...

ਪਟਿਆਲਾ (ਸਸਸ) : ਨਾਬਾਲਗ ਲੜਕੀ ਨੂੰ ਅਗਵਾਹ ਕਰ ਕੇ ਸਮੂਹਿਕ ਕੁਕਰਮ ਕਰਨ ਦੇ ਦੋ ਦੋਸ਼ੀਆਂ ਨੂੰ ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਮਨਜੋਤ ਕੌਰ ਦੀ ਅਦਾਲਤ ਨੇ ਵੀਰਵਾਰ ਨੂੰ 20-20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਵਿਚ ਰਵਿੰਦਰ ਸਿੰਘ  ਨਿਵਾਸੀ ਪਿੰਡ ਭਗਵਾਨਪੁਰ ਜੱਟਾਂ ਪਟਿਆਲਾ ਅਤੇ ਸ਼ੌਕਤ ਅਲੀ ਉਰਫ਼ ਸ਼ੌਕੀ ਨਿਵਾਸੀ ਇਸ਼ਾਖ ਪਹੇਵਾ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਸ਼ਾਮਿਲ ਹਨ।

ਦੋਵਾਂ ‘ਤੇ ਇਕ-ਇਕ ਲੱਖ ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਸ਼ੀਆਂ ਨੂੰ ਇਕ-ਇਕ ਸਾਲ ਦੀ ਹੋਰ ਸਜ਼ਾ ਵਧੇਰੇ ਕੱਟਣੀ ਹੋਵੇਗੀ। ਕੇਸ ਫ਼ਾਈਲ ਦੇ ਮੁਤਾਬਕ ਨਾਬਾਲਗ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ 9ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਰੋਜ਼ਾਨਾ ਪੈਦਲ ਹੀ ਸਕੂਲ ਆਉਂਦੀ-ਜਾਂਦੀ ਸੀ।

ਵਾਰਦਾਤ ਵਾਲੇ ਦਿਨ ਜਦੋਂ ਉਹ ਸਕੂਲ ਪੈਦਲ ਜਾ ਰਹੀ ਸੀ ਤਾਂ ਰਸਤੇ ਵਿਚ ਉਸ ਦੇ ਪਿਛੇ ਇਕ ਕਾਰ ਆਈ ਅਤੇ ਇਸ ਵਿਚ ਸਵਾਰ ਦੋ ਆਦਮੀਆਂ ਨੇ ਉਸ ਨੂੰ ਅਪਣੀ ਕਾਰ ਵਿਚ ਬਹਾਨੇ ਨਾਲ ਬਿਠਾ ਲਿਆ। ਉਥੇ ਉਸ ਨੂੰ ਪਿਹੋਵਾ ਵੱਲ ਨੂੰ ਲੈ ਗਏ। ਜਿਥੇ ਦੋਸ਼ੀਆਂ ਨੇ ਉਸ ਦੇ ਨਾਲ ਕੁਕਰਮ ਕੀਤਾ। ਉਸ ਤੋਂ ਬਾਅਦ ਦੋਵੇਂ ਉਸ ਨੂੰ ਪਿਹੋਵਾ ਵਿਚ ਹੀ ਛੱਡ ਕੇ ਫ਼ਰਾਰ ਹੋ ਗਏ। ਵਿਦਿਆਰਥਣ ਦੇ ਮੁਤਾਬਕ ਕਾਰ ਨੂੰ ਰਵਿੰਦਰ ਸਿੰਘ ਚਲਾ ਰਿਹਾ ਸੀ।

ਉਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਨਾਲ ਪਿਹੋਵਾ ਤੋਂ ਬੱਸ ‘ਤੇ ਅਪਣੇ ਪਿੰਡ ਪਹੁੰਚੀ। ਘਰ ਪਹੁੰਚ ਕੇ ਉਸ ਨੇ ਆਪ ਬੀਤੀ ਅਪਣੀ ਮਾਂ ਨੂੰ ਦੱਸੀ। ਵਿਦਿਆਰਥਣ ਦੀ ਹਾਲਤ ਖ਼ਰਾਬ ਹੋਣ ਦੇ ਕਾਰਨ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮੈਡੀਕਲ ਤੋਂ ਬਾਅਦ ਥਾਣਾ ਜੁਲਕਾਂ ਪੁਲਿਸ ਨੇ 16 ਜੁਲਾਈ 2016 ਦੋਵਾਂ ਦੋਸ਼ੀਆਂ ਰਵਿੰਦਰ ਸਿੰਘ ਨਿਵਾਸੀ ਪਿੰਡ ਭਗਵਾਨਪੁਰ ਜੱਟਾਂ ਪਟਿਆਲਾ ਅਤੇ ਸ਼ੌਕਤ ਅਲੀ ਉਰਫ਼ ਸ਼ੌਕੀ ਨਿਵਾਸੀ ਇਸ਼ਾਖ ਪਿਹੋਵਾ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਦੇ ਖਿਲਾਫ਼ ਕੇਸ ਦਰਜ ਕਰ ਲਿਆ ਸੀ।

ਇਹ ਵੀ ਪੜ੍ਹੋ : ਵਿਆਹ ਤੋਂ ਮਨ੍ਹਾ ਕਰਨ ‘ਤੇ ਨੌਜਵਾਨ ਨੇ ਖ਼ਤਰਨਾਕ ਵਾਰਦਾਤ ਨੂੰ ਅੰਜਾਮ ਦਿਤਾ। ਮੁਟਿਆਰ ਨੂੰ ਮਿਲਣ ਲਈ ਨੌਜਵਾਨ ਪਹਿਲਾਂ ਘਰ ਗਿਆ ਅਤੇ ਉਥੇ ਹੀ ਉਸ ਨੇ ਵਿਆਹ ਦੀ ਗੱਲ ਕੀਤੀ ਪਰ ਮੁਟਿਆਰ ਨੇ ਇਸ ‘ਤੇ ਮਨ੍ਹਾ ਕਰ ਦਿਤਾ। ਮਨ੍ਹਾ ਕਰਨ ‘ਤੇ ਉਸ ਨੇ ਮੁਟਿਆਰ ਨਾਲ ਕੁਕਰਮ ਕੀਤਾ ਅਤੇ ਫਿਰ ਸਰੀਰ ਦੇ ਹੇਠਲੇ ਹਿੱਸੇ ‘ਤੇ ਤੇਜ਼ਾਬ ਸੁੱਟ ਦਿਤਾ। ਉਥੇ ਹੀ ਇਸ ਝੜਪ ਵਿਚ ਤੇਜ਼ਾਬ ਦੀ ਬੋਤਲ ਨੌਜਵਾਨ ਉਤੇ ਵੀ ਪਲਟ ਗਈ।

ਮਾਮਲਾ ਪੰਜਾਬ ਦੇ ਖੰਨੇ ਦਾ ਹੈ। ਦੋਵਾਂ ਨੂੰ ਖੰਨਾ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਿਥੋਂ ਨੌਜਵਾਨ ਨੂੰ ਪਟਿਆਲਾ ਅਤੇ ਮੁਟਿਆਰ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿਤਾ ਗਿਆ ਹੈ। ਸਿਟੀ-1 ਪੁਲਿਸ ਨੇ ਮੁਟਿਆਰ ਦੀ ਸ਼ਿਕਾਇਤ ‘ਤੇ ਨੌਜਵਾਨ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement