ਖਾਲਿਸਤਾਨ ਗਦਰ ਫੋਰਸ ਦਾ ਇਕ ਹੋਰ ਮੈਂਬਰ ਸਾਥੀ ਗ੍ਰਿਫ਼ਤਾਰ
Published : Nov 19, 2018, 7:54 pm IST
Updated : Nov 19, 2018, 7:54 pm IST
SHARE ARTICLE
Another member of Khalistan Ghadar Force arrested
Another member of Khalistan Ghadar Force arrested

ਪੁਲਿਸ ਨੇ ਖਾਲਿਸਤਾਨ ਗਦਰ ਫੋਰਸ ਦੇ ਮੈਂਬਰਾਂ ਦੇ ਇਕ ਸਾਥੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ...

ਸੰਗਰੂਰ (ਪੀਟੀਆਈ) : ਪੁਲਿਸ ਨੇ ਖਾਲਿਸਤਾਨ ਗਦਰ ਫੋਰਸ ਦੇ ਮੈਂਬਰਾਂ ਦੇ ਇਕ ਸਾਥੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧਿਤ ਜਾਣਕਾਰੀ ਦਿੰਦੇ ਐਸ.ਐਸ.ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਰੇਡ ਅਲਰਟ ਤਹਿਤ ਜ਼ਿਲ੍ਹਾ ਸੰਗਰੂਰ ਵਿਚ ਗਸ਼ਤ ਅਤੇ ਨਾਕਾਬੰਦੀ ਕੀਤੀ ਹੋਈ ਹੈ ਅਤੇ ਜਿਸ ਦੇ ਚਲਦੇ ਸੰਗਰੂਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਕੀਤੀ

Gadar Force Member's friendGadar Force Member's friendਜਦੋਂ ਵਿਲੀਅਮ ਜੇਜੀ ਡੀ.ਐਸ.ਪੀ. ਦਿੜਬਾ ਕਮ ਡੀ.ਐਸ.ਪੀ. (ਇੰਨਵੈ.)  ਸੰਗਰੂਰ ਦੀ ਯੋਗ ਅਗਵਾਈ ਵਿਚ ਸੀ.ਆਈ.ਏ. ਬਹਾਦਰ ਸਿੰਘ ਵਾਲਾ ਦੀ ਟੀਮ ਨੇ ਗਸ਼ਤ ਦੌਰਾਨ ਮੁਖ਼ਬਰੀ ਮਿਲਣ ‘ਤੇ ਜਤਿੰਦਰ ਸਿੰਘ ਉਰਫ ਬਿੰਦਰ (28) ਪੁੱਤਰ ਬੀਰਬਲ ਸਿੰਘ ਨਿਵਾਸੀ ਫਤਿਹ ਮਾਜਰੀ ਜ਼ਿਲ੍ਹਾ ਪਟਿਆਲਾ ਜੋ ਮੁਕੱਦਮਾ ਨੰਬਰ 132 ਤਾਰੀਕ 31-10-2018 ਅ/ਧ 13,16,18,20 ਅਨਲਾਅਫੁਲ ਐਕਟਿਵਿਟੀ, 3/4/5 ਐਕਸਪਲੋਸਿਵ 1908 ਅਤੇ 25/54/59 ਆਰਮਜ਼ ਐਕਟ ਥਾਣਾ ਡਿਵੀਜ਼ਨ ਨੰ. 4 ਪਟਿਆਲਾ ਦੇ ਅੰਡਰ ਸੀ ਨੂੰ ਦਿੜਬਾ ਤੋਂ ਰਾਉਂਡਅਪ ਕੀਤਾ।

ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਪਟਿਆਲਾ ਪੁਲਿਸ ਦੇ ਵਲੋਂ ਸ਼ਬਨਮਦੀਪ ਸਿੰਘ ਪੁੱਤਰ ਜਸਵੀਰ ਸਿੰਘ ਨਿਵਾਸੀ ਅਰਨੈਟੂ ਥਾਣਾ ਘਗਾ ਹਾਲ ਡੇਰਾ ਕਾਹਨਗੜ੍ਹ ਰੋਡ ਸਮਾਣਾ ਜੋ ਖਾਲਿਸਤਾਨ ਗਦਰ ਫੋਰਸ ਦਾ ਮੈਂਬਰ ਸੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਸੀ ਜਿਸ ਵਿਰੁੱਧ ਪਹਿਲਾਂ ਹੀ ਉਪਰੋਕਤ ਮੁਕੱਦਮਾ ਰਜਿਸਟਰ ਸੀ ਨੂੰ ਰਾਉਂਡਅਪ ਕਰ ਕੇ ਕਾਬੂ ਕੀਤਾ ਗਿਆ।

ਜਤਿੰਦਰ ਸਿੰਘ ਸ਼ਬਨਮਦੀਪ ਸਿੰਘ ਦਾ ਸਾਥੀ ਸੀ ਅਤੇ ਜੋ ਅਪਣੀ ਗ੍ਰਿਫ਼ਤਾਰੀ ਤੋਂ ਡਰਦਾ ਲੁੱਕਦਾ ਫਿਰਦਾ ਸੀ ਜਿਸ ਨੂੰ ਅੱਜ ਸ:ਥ ਕੇਵਲ ਕ੍ਰਿਸ਼ਣ ਸੀ.ਆਈ.ਏ. ਬਹਾਦਰ ਸਿੰਘ ਵਾਲਾ ਨੇ ਸਮੇਤ ਪੁਲਿਸ ਪਾਰਟੀ ਮੁਖ਼ਬਰੀ ਖਾਸ ਦੀ ਸੂਚਨਾ ‘ਤੇ ਬਸ ਅੱਡਾ ਦਿੜਬਾ ਤੋਂ ਕਾਬੂ ਕੀਤਾ। ਡਾ. ਗਰਗ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ਼ ਬਿੰਦਰ ਨੇ ਪੁੱਛਗਿਛ ਦੌਰਾਨ ਦੱਸਿਆ

ਉਸ ਨੇ ਸ਼ਬਨਮਦੀਪ ਸਿੰਘ ਅਤੇ ਹੋਰ ਮੈਂਬਰਾਂ ਦੇ ਨਾਲ ਮਿਲ ਕੇ ਅਤਿਵਾਦੀ ਸੰਗਠਨਾਂ ਤੋਂ ਪੈਸੇ ਲੈਣ ਲਈ ਉਨ੍ਹਾਂ ਦੇ ਦੁਆਰਾ ਦਿਤੇ ਗਏ ਕੰਮਾਂ ਨੂੰ ਪੂਰਾ ਕਰਦੇ ਹੋਏ ਦਹਿਸ਼ਤ ਫੈਲਾਉਣ ਦੀ ਇੱਛਾ ਨਾਲ ਹਰਿਆਣਾ ਸਟੇਟ ਵਿਚ ਇਕ ਉਜਾੜ ਸਕੂਲ ਵਰਗੇ ਖ਼ਾਲੀ ਪਏ ਕਮਰੇ ਨੂੰ ਅਤੇ ਇਕ ਠੇਕਾ ਨੁਮਾ ਖੋਖੇ ਨੂੰ ਅੱਗ ਲਗਾਈ। ਇਸ ਤੋਂ ਇਲਾਵਾ ਸਮਾਣਾ ਦੇ ਇਲਾਕੇ ਵਿਚ ਵੀ ਪੁਰਾਣੇ ਠੇਕੇ ਦੇ ਖੋਖੇ ਨੂੰ ਅੱਗ ਲਗਾ ਕੇ ਵੀਡੀਓ ਬਣਾ ਲਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement