
ਆਏ ਦਿਨੀਂ ਕਿਸੇ ਨਾ ਕਿਸੇ ਜੇਲ ਦੀ ਖ਼ਬਰ ਆਈ ਰਹਿੰਦੀ ਹੈ ਕਿ ਕੈਦੀਆਂ ਦੀ ਆਪਸ ਵਿਚ ਲੜਾਈ ਹੋ ਗਈ
ਰੂਪਨਗਰ, 27 ਮਈ (ਕੁਲਵਿੰਦਰ ਜੀਤ ਸਿੰਘ): ਆਏ ਦਿਨੀਂ ਕਿਸੇ ਨਾ ਕਿਸੇ ਜੇਲ ਦੀ ਖ਼ਬਰ ਆਈ ਰਹਿੰਦੀ ਹੈ ਕਿ ਕੈਦੀਆਂ ਦੀ ਆਪਸ ਵਿਚ ਲੜਾਈ ਹੋ ਗਈ ਅਤੇ ਹੁਣ ਜੇਕਰ ਸੂਤਰਾਂ ਦੀ ਮੰਨੀਏ ਤਾਂ ਇਹ ਲੜਾਈ ਕਿਸੇ ਵੀ ਵੇਲੇ ਰੂਪਨਗਰ ਜੇਲ ਵਿਚ ਹੋ ਸਕਦੀ ਹੈ। ਭਰੋਸੇਯੋਗ ਸੂਤਰ ਨੇ ਦਸਿਆ ਹੈ ਕਿ ਹਾਈ ਸਕਿਉਰਟੀ ਜੇਲਾਂ ਵਿਚ ਰੱਖਣ ਵਾਲੇ ਕੈਦੀ ਰੂਪਨਗਰ ਜੇਲ ਵਿਚ ਭੇਜ ਦਿਤੇ ਹਨ ਜੋ ਕਿ ਅਪਣੀ ਗਤੀਵਿਧੀਆਂ ਨਾਲ ਜੇਲ ਵਿਚ ਧੜੇਬੰਦੀ ਕਾਇਮ ਕਰ ਰਹੇ ਹਨ।
Gurdaspur Jailਜਾਣਕਾਰੀ ਮੁਤਾਬਕ ਅਮਨਦੀਪ ਸਿੰਘ ਉਰਫ਼ ਬੱਗਾ ਜੋ ਲੁਧਿਆਣ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਆਰ.ਐਸ.ਐਸ. ਦੇ ਆਗੂਆਂ ਨੂੰ ਮਾਰਨ ਦੇ ਦੋਸ਼ ਵਿਚ ਰੂਪਨਗਰ ਜੇਲ ਵਿਚ ਬੰਦ ਹੈ। ਸੂਤਰ ਦੱਸਦੇ ਹਨ ਕਿ ਉਕਤ ਵਿਅਕਤੀ ਖ਼ਾਲਿਸਤਾਨੀ ਪੱਖੀ ਹੈ ਅਤੇ ਜੇਲ ਵਿਚ ਬੰਦ ਛੋਟੇ ਮੋਟੇ ਗੈਂਗਸਟਰਾਂ ਨੂੰ ਖ਼ਾਲਿਸਤਾਨੀ ਲਹਿਰ 'ਚ ਸ਼ਾਮਲ ਹੋਣ ਲਈ ਪ੍ਰੇਰਦਾ ਰਹਿੰਦਾ ਹੈ। ਸੂਤਰ ਇਹ ਵੀ ਦਸਦੇ ਹਨ ਕਿ ਉਸ ਦੀ ਗੱਲ ਨਾਲ ਕੁੱਝ ਕੈਦੀ ਸਹਿਮਤ ਹੋਣੇ ਵੀ ਸ਼ੁਰੂ ਹੋ ਗਏ ਹਨ।
Patiala Jailਇਸੇ ਤਰ੍ਹਾਂ ਹੀ ਇਕ ਦੀਪਕ ਉਰਫ਼ ਟੀਨੂ ਜੋ ਕਿ ਹਰਿਆਣਾ ਦੇ ਭਵਾਨੀ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਹਰਿਆਣਾ ਵਿਚ ਵੱਖ-ਵੱਖ ਧਰਾਵਾਂ ਤਹਿਤ 24 ਕੇਸ ਦਰਜ ਹਨ ਜਦਕਿ ਮੁਹਾਲੀ ਦੇ ਸਿਰਫ਼ ਦੋ ਕੇਸਾਂ ਦੀ ਖਾਤਿਰ ਉਕਤ ਵਿਅਕਤੀ ਨੂੰ ਰੂਪਨਗਰ ਜੇਲ ਵਿਚ ਰੱਖਿਆ ਗਿਆ ਹੈ। ਉਕਤ ਵਿਅਕਤੀ ਵੀ ਕਥਿਤ ਤੌਰ 'ਤੇ ਅਪਣੀ ਧੜੇਬੰਦੀ ਕਾਇਮ ਕਰਨ ਤੇ ਜੇਲਾਂ ਦੇ ਮੁਲਾਜ਼ਮਾਂ ਨਾਲ ਖਹਿਣਾ ਇਸ ਦੀ ਆਮ ਗੱਲ ਹੈ।
ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਕੈਦੀ ਹਨ ਜੋ ਕਿ ਕੇਂਦਰੀ ਜਾਂ ਹਾਈ ਸਕਿਉਰਟੀ ਜੇਲਾਂ ਵਿਚ ਰਹਿਣੇ ਚਾਹੀਦੇ ਹਨ, ਪਰ ਉਹ ਇਸ ਛੋਟੀ ਜੇਲ ਵਿਚ ਹੀ ਰੱਖਿਆ ਹੈ। ਜਦਕਿ ਇਸ ਜੇਲ ਵਿਚ ਨਾ ਤਾ ਸਟਾਫ਼ ਹੀ ਪੂਰਾ ਹੈ ਅਤੇ ਨਾ ਹੀ ਸਕਿਊਰਟੀ ਟਾਵਰ ਹੀ ਪੂਰੇ ਹਨ ਅਤੇ ਅਜਿਹੇ ਹਲਾਤਾਂ ਵਿਚ ਇਹ ਕੈਦੀ ਕਦੀ ਵੀ ਭੱਜ ਸਕਦੇ ਹਨ।
Amritsar Jailਇਸ ਸਬੰਧੀ ਜਦੋਂ ਜੇਲਾਂ ਸੁਪਰਡੰਟ ਬਲਜੀਤ ਸਿੰਘ ਵੈਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਦੋਨੋਂ ਕੈਦੀਆਂ ਦੀ ਫਿਤਰਤ ਅਜਿਹੀ ਹੈ। ਉਨ੍ਹਾਂ ਕਿਸੇ ਤਰਾਂ ਦਾ ਕੋਈ ਕਲੇਸ਼ ਹੋਣ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਮੁਲਾਜ਼ਮਾਂ ਦੀ ਘਾਟ ਹੈ ਪਰ ਫਿਰ ਵੀ ਅਜਿਹੇ ਕੈਦੀਆਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਂਦੀ ਹੈ ਪਰ ਅਜਿਹੇ ਕੈਦੀ ਹਾਈ ਸਕਿਊਰਟੀ ਜੇਲ੍ਹ ਵਿਚ ਭੇਜਣੇ ਚਾਹੀਦੇ ਹਨ।