ਕੁਲਦੀਪ ਇਸ ਸਾਲ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲਿਆਂ ‘ਚ ਦੂਜੇ ਨੰਬਰ ‘ਤੇ, ਰਾਸ਼ਿਦ ਤੋਂ 4 ਵਿਕੇਟ ਪਿਛੇ
Published : Oct 30, 2018, 5:13 pm IST
Updated : Oct 30, 2018, 5:13 pm IST
SHARE ARTICLE
Kuldeep second in this year's highest wicket-taker
Kuldeep second in this year's highest wicket-taker

ਭਾਰਤ ਦੇ ਚਾਇਨਾਮੈਨ ਗੇਂਦਬਾਜ ਕੁਲਦੀਪ ਯਾਦਵ ਨੇ ਸੋਮਵਾਰ ਨੂੰ ਮੁੰਬਈ ਵਿਚ ਹੋਏ ਚੌਥੇ ਵਨਡੇ ਵਿਚ ਵੈਸਟਇੰਡੀਜ਼ ਦੇ ਤਿੰਨ...

ਨਵੀਂ ਦਿੱਲੀ (ਭਾਸ਼ਾ) : ਭਾਰਤ ਦੇ ਚਾਇਨਾਮੈਨ ਗੇਂਦਬਾਜ ਕੁਲਦੀਪ ਯਾਦਵ ਨੇ ਸੋਮਵਾਰ ਨੂੰ ਮੁੰਬਈ ਵਿਚ ਹੋਏ ਚੌਥੇ ਵਨਡੇ ਵਿਚ ਵੈਸਟਇੰਡੀਜ਼ ਦੇ ਤਿੰਨ ਖਿਡਾਰੀਆਂ ਨੂੰ ਪਵੇਲੀਅਨ ਭੇਜਿਆ। ਮੈਚ ਦੇ ਦੌਰਾਨ ਜਿਵੇਂ ਹੀ ਉਨ੍ਹਾਂ ਨੇ ਐਸ਼ਲੇ ਨਰਸ ਨੂੰ ਰੋਹਿਤ ਸ਼ਰਮਾ ਦੇ ਹੱਥਾਂ ‘ਚ ਪਹਿਲੀ ਸਲਿਪ ‘ਚ ਕੈਚ ਕਰਾਇਆ, ਉਹ ਇਸ ਸਾਲ ਵਨਡੇ ਵਿਚ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲਿਆਂ ਵਿਚ ਦੂਜੇ ਨੰਬਰ ‘ਤੇ ਪਹੁੰਚ ਗਏ। ਕੁਲਦੀਪ ਦੇ ਇਸ ਸਾਲ 18 ਵਨਡੇ ਵਿਚ 44 ਵਿਕੇਟ ਹੋ ਗਏ।

KuldeepKuldeepਉਹ ਹੁਣ ਅਫ਼ਗਾਨਿਸਤਾਨ ਦੇ ਰਾਸ਼ਿਦ ਖਾਨ ਤੋਂ ਹੀ ਪਿਛੇ ਹਨ। ਰਾਸ਼ਿਦ ਨੇ 20 ਵਨਡੇ ਵਿਚ 3.89 ਦੀ ਇਕੋਨਮੀ ਨਾਲ 48 ਵਿਕੇਟ ਲਈਆਂ ਹਨ। ਕੁਲਦੀਪ ਨੇ ਇੰਗਲੈਂਡ ਦੇ ਆਦਿਲ ਰਸ਼ੀਦ ਨੂੰ ਪਿਛੇ ਛੱਡਿਆ। ਰਾਸ਼ੀਦ ਨੇ ਇਸ ਸਾਲ 24 ਵਨਡੇ ਵਿਚ 5.41 ਦੀ ਇਕੋਨਮੀ ਨਾਲ 42 ਵਿਕੇਟ ਲਈਆਂ ਹਨ। ਅਫ਼ਗਾਨਿਸਤਾਨ ਦੇ ਮੁਜੀਬ ਉਰ ਰਹਿਮਾਨ 37 ਵਿਕੇਟ ਦੇ ਨਾਲ ਚੌਥੇ ਅਤੇ 30 ਵਿਕੇਟ ਲੈਣ ਵਾਲੇ ਜਿੰਬਾਬਵੇ ਦੇ ਟੇਂਡਈ ਚਤਾਰਾ ਪੰਜਵੇਂ ਨੰਬਰ ‘ਤੇ ਹਨ।

ਕੁਲਦੀਪ ਹੁਣ ਇਸ ਸਾਲ ਇਕ ਵਨਡੇ ਹੀ ਖੇਡ ਸਕਣਗੇ, ਜੋ ਤਿਰੁਵਨੰਤਪੁਰਮ ਵਿਚ ਇਕ ਨਵੰਬਰ ਨੂੰ ਹੋਣਾ ਹੈ। ਜੇਕਰ ਉਸ ਵਿਚ ਉਹ ਪੰਜ ਵਿਕੇਟ ਲੈਣ ਵਿਚ ਸਫ਼ਲ ਰਹੇ ਤਾਂ ਰਾਸ਼ਿਦ ਖਾਨ ਨੂੰ ਪਿਛੇ ਛੱਡ ਦੇਣਗੇ। ਆਸਟਰੇਲੀਆ ਦੌਰੇ ਵਿਚ ਉਹ ਪਹਿਲਾ ਵਨਡੇ 12 ਜਨਵਰੀ ਨੂੰ ਖੇਡ ਸਕਣਗੇ। ਕੁਲਦੀਪ ਯਾਦਵ ਨੇ ਜੂਨ 2017 ਵਿਚ ਅਪਣਾ ਵਨਡੇ ਡੈਬਿਊ ਕੀਤਾ ਸੀ। ਉਦੋਂ ਤੋਂ ਹੁਣ ਤੱਕ ਉਹ 32 ਮੈਚਾਂ ਵਿਚ 65 ਵਿਕੇਟ ਅਪਣੇ ਨਾਮ ਕਰ ਚੁੱਕੇ ਹਨ।

ਉਨ੍ਹਾਂ ਦੇ ਡੈਬਿਊ ਕਰਨ ਤੋਂ ਬਾਅਦ ਕੋਈ ਵੀ ਗੇਂਦਬਾਜ ਇੰਨੇ ਵਿਕੇਟ ਨਹੀਂ ਲੈ ਸਕਿਆ ਹੈ। ਰਾਸ਼ਿਦ ਨੇ ਜੂਨ 2017 ਤੋਂ ਹੁਣ ਤੱਕ 23 ਵਨਡੇ ਖੇਡੇ ਹਨ। ਇਸ ਵਿਚ ਉਨ੍ਹਾਂ ਨੇ 55 ਵਿਕੇਟ ਲਈਆਂ ਹਨ। ਉਥੇ ਹੀ, ਰਸ਼ੀਦ ਨੇ 29 ਵਨਡੇ ਵਿਚ 49, ਮੁਜੀਬ ਉਰ ਰਹਿਮਾਨ ਨੇ 23 ਵਨਡੇ ਵਿਚ 44 ਅਤੇ ਟੇਂਡਈ ਚਤਾਰਾ ਨੇ 26 ਵਨਡੇ ਵਿਚ 36 ਵਿਕੇਟ ਲਈਆਂ ਹਨ। ਇਸ ਸਾਲ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲਿਆਂ ਵਿਚ ਛੇਵੇਂ ਨੰਬਰ ‘ਤੇ ਮੌਜੂਦ ਯੁਜਵੇਂਦਰ ਚਹਿਲ ਨੇ ਕੁਲਦੀਪ ਦੇ ਡੈਬਿਊ ਤੋਂ ਬਾਅਦ 20 ਵਨਡੇ ਖੇਡੇ।

ਇਸ ਦੌਰਾਨ ਭਾਰਤ ਦਾ ਇਹ ਲੈਗਬਰੇਕ ਗੁਗਲੀ ਗੇਂਦਬਾਜ 55 ਵਿਕੇਟ ਹਾਸਲ ਕਰਨ ਵਿਚ ਸਫ਼ਲ ਰਿਹਾ। ਕੁਲਦੀਪ ਨੇ ਹੁਣ ਤੱਕ ਵਿਦੇਸ਼ ਵਿਚ 22 ਵਨਡੇ ਖੇਡੇ ਅਤੇ 47 ਵਿਕੇਟ ਲਈਆਂ। ਇਕ ਵਾਰ ਪੰਜ ਵਿਕੇਟ ਵੀ ਲਈਆਂ। ਉਨ੍ਹਾਂ ਨੇ ਇਸ ਸਾਲ ਵਿਦੇਸ਼ ਵਿਚ 15 ਵਨਡੇ ਖੇਡੇ ਅਤੇ 36 ਵਿਕੇਟ ਲਏ ਮਤਲਬ ਹਰ ਮੈਚ ਵਿਚ ਔਸਤਨ ਦੋ ਤੋਂ ਜ਼ਿਆਦਾ ਵਿਕੇਟ ਲਈਆਂ। ਕੁਲਦੀਪ ਨੇ ਘਰੇਲੂ ਮੈਦਾਨ ਉਤੇ ਹੁਣ ਤੱਕ ਕੁਲ 10 ਵਨਡੇ ਖੇਡੇ ਹਨ।

ਇਹਨਾਂ ਵਿਚ ਉਨ੍ਹਾਂ ਨੇ 5.79 ਦੀ ਇਕੋਨਮੀ ਨਾਲ 19 ਵਿਕੇਟ ਲਈਆਂ। ਉਨ੍ਹਾਂ ਨੇ ਇਸ ਸਾਲ ਘਰੇਲੂ ਮੈਦਾਨ ‘ਤੇ ਤਿੰਨ ਵਨਡੇ ਵਿਚ 5.68 ਦੀ ਇਕੋਨਮੀ ਨਾਲ ਅੱਠ ਵਿਕੇਟ ਲਈਆਂ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement