
ਆਮ ਤੌਰ ’ਤੇ ਬੱਚਿਆਂ ਦਾ ਜਨਮ ਦੇ ਦੌਰਾਨ ਭਾਰ 1.30 ਤੋਂ 2.50 ਕਿੱਲੋਗ੍ਰਾਮ ਦੇ ਵਿਚ ਹੁੰਦਾ ਹੈ। ਅਜਿਹੇ ਬੱਚੇ 36 ਹਫ਼ਤਿਆਂ ਜਾਂ 9 ਮਹੀਨਿਆਂ ਦੀ...
ਨਵੀਂ ਦਿੱਲੀ : ਆਮ ਤੌਰ ’ਤੇ ਬੱਚਿਆਂ ਦਾ ਜਨਮ ਦੇ ਦੌਰਾਨ ਭਾਰ 1.30 ਤੋਂ 2.50 ਕਿੱਲੋਗ੍ਰਾਮ ਦੇ ਵਿਚ ਹੁੰਦਾ ਹੈ। ਅਜਿਹੇ ਬੱਚੇ 36 ਹਫ਼ਤਿਆਂ ਜਾਂ 9 ਮਹੀਨਿਆਂ ਦੀ ਪੂਰੀ ਪ੍ਰੈਗਨੈਂਸੀ ਤੋਂ ਬਾਅਦ ਜਨਮ ਲੈਂਦੇ ਹਨ ਪਰ ਸਾਲ 2018 ਅਗਸਤ ’ਚ ਜਾਪਾਨ ਵਿਚ ਜੰਮੇ ਬੱਚੇ (ਮੁੰਡੇ) ਦਾ ਭਾਰ ਸਿਰਫ਼ 268 ਗ੍ਰਾਮ ਹੈ ਮਤਲਬ ਢਾਈ ਸੌ ਗ੍ਰਾਮ ਤੋਂ ਥੋੜ੍ਹਾ ਵੱਧ। ਇਹ ਬੱਚਾ ਅਪਣੀ ਮਾਂ ਦੀ ਕੁੱਖ ਵਿਚ ਸਿਰਫ਼ 20 ਹਫ਼ਤੇ ਹੀ ਰਿਹਾ, ਮਤਲਬ ਸਿਰਫ਼ ਲਗਭੱਗ 5 ਮਹੀਨੇ ਵਿਚ ਹੀ ਆਪਰੇਸ਼ਨ ਦੇ ਜ਼ਰੀਏ ਡਿਲੀਵਰ ਕੀਤਾ ਗਿਆ।
Unbelievable! Meet The Smallest Baby Boy Ever To Be Born Weighing Just 0.4kg (Photos) https://t.co/aWjFPma2Va pic.twitter.com/lK2u2puzQX
— Blazegist.com (@blazegist) February 27, 2019
ਅਗਸਤ ਤੋਂ ਫਰਵਰੀ ਤੱਕ ਇਹ ਬੱਚਾ ਹਸਪਤਾਲ ਵਿਚ ਹੀ ਡਾਕਟਰਾਂ ਦੀ ਦੇਖਭਾਲ ਵਿਚ ਰਿਹਾ। 20 ਫਰਵਰੀ ਦੇ ਦਿਨ ਇਸ ਬੱਚੇ ਨੂੰ ਅਪਣੇ ਘਰ ਭੇਜਿਆ ਗਿਆ। ਹੁਣ ਇਸ ਬੱਚੇ ਦਾ ਭਾਰ 3.2 ਕਿੱਲੋਗ੍ਰਾਮ ਹੈ। ਇਸ ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਮੈਂ ਬਹੁਤ ਖੁਸ਼ ਹਾਂ ਮੇਰੇ ਬੱਚੇ ਨੇ ਬਾਹਰ ਆ ਕੇ ਅਪਣਾ ਵਿਕਾਸ ਕੀਤਾ, ਕਿਉਂਕਿ ਜਦੋਂ ਇਹ ਜੰਮਿਆ ਸੀ ਤਾਂ ਇਸ ਗੱਲ ਦਾ ਅਂਦਾਜ਼ਾ ਲਗਾਉਣਾ ਮੁਸ਼ਕਿਲ ਸੀ ਕਿ ਇਹ ਸਰਵਾਈਵ ਕਰ ਸਕੇਗਾ ਜਾਂ ਨਹੀਂ।
ਉਥੇ ਹੀ ਬੱਚੇ ਦੀ ਦੇਖਭਾਲ ਕਰ ਰਹੀ ਡਾਕਟਰ ਤਕੇਸ਼ੀ (Dr. Takeshi Arimitsu) ਦਾ ਕਹਿਣਾ ਹੈ ਕਿ ਮੈਂ ਚਾਹੁੰਦੀ ਹਾਂ ਲੋਕ ਜਾਣਨ ਕਿ ਇੰਨ੍ਹੇ ਘੱਟ ਭਾਰ ਵਾਲੇ ਬੱਚੇ ਵੀ ਸਹੀ ਸਲਾਮਤ ਅਪਣੇ ਘਰ ਹੈਲਥੀ ਹੋ ਕੇ ਜਾ ਸਕਦੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਬੱਚੇ ਦਾ ਪ੍ਰੈਗਨੈਂਸੀ ਦੇ ਦੌਰਾਨ ਹੀ ਅਪਣੀ ਮਾਂ ਦੇ ਪੇਟ ਵਿਚ ਭਾਰ ਵਧਣਾ ਬੰਦ ਹੋ ਗਿਆ ਸੀ। ਇਸ ਦੀ ਜਾਨ ਬਚਾਉਣ ਲਈ ਆਪਰੇਸ਼ਨ ਜ਼ਰੀਏ ਇਸ ਨੂੰ ਬਾਹਰ ਲਿਆਂਦਾ ਗਿਆ ਅਤੇ ਬਹੁਤ ਦੇਖਭਾਲ ਦੇ ਨਾਲ ਇਸ ਦਾ ਭਾਰ 3.2 ਤੱਕ ਕੀਤਾ ਗਿਆ। ਹੁਣ ਇਹ ਬੱਚਾ ਸੁਰੱਖਿਅਤ ਅਪਣੇ ਘਰ ਭੇਜ ਦਿਤਾ ਗਿਆ ਹੈ।
ਇਹ ਬੱਚਾ ਜਾਪਾਨ ਦੀ ਕੇਯੋ ਯੂਨੀਵਰਸਿਟੀ ਹਸਪਤਾਲ (Keio University Hospital) ਵਿਚ ਜੰਮਿਆ। ਟਾਈਨੀਐਸਟ ਬੇਬੀਸ ਰਜਿਸਟਰੀ ਵੈੱਬਸਾਈਟ (Tiniest Babies Registry website) ਦੇ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਛੋਟਾ ਅਤੇ ਘੱਟ ਭਾਰ ਵਾਲਾ ਬੱਚਾ ਬੁਆਏ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਯੂਐਸ ਦੀ ਯੂਨੀਵਰਸਿਟੀ ਆਫ਼ ਲੋਵਾ (University of lowa) ਵਿਚ ਜੰਮਿਆ ਬੇਬੀ ਬੁਆਏ ਦੇ ਨਾਮ ਸੀ,
ਜਿਸ ਦਾ ਜਨਮ ਦੇ ਸਮੇਂ ਭਾਰ ਸਿਰਫ਼ 274 ਗ੍ਰਾਮ ਸੀ। ਉਥੇ ਹੀ ਦੁਨੀਆ ਦੀ ਸਭ ਤੋਂ ਛੋਟੀ ਪੈਦਾ ਹੋਣ ਵਾਲੀ ਕੁੜੀ ਦਾ ਰਿਕਾਰਡ ਜਰਮਨੀ ਵਿਚ ਜੰਮੀ ਇਕ ਬੱਚੇ ਦੇ ਨਾਮ ਹੈ, ਜਿਸ ਦਾ ਭਾਰ 252 ਗ੍ਰਾਮ ਹੈ।