'ਉੱਚਾ ਦਰ..' ਦੇ ਸਰਪ੍ਰਸਤ ਮੈਂਬਰ ਦੇ ਪਿਤਾ ਦੀਆਂ ਅੰਤਮ ਰਸਮਾਂ ਮੌਕੇ ਫ਼ਜ਼ੂਲ ਰਸਮਾਂ ਦਰਕਿਨਾਰ
Published : Aug 27, 2018, 12:07 pm IST
Updated : Aug 27, 2018, 12:07 pm IST
SHARE ARTICLE
Mukhtiar Singh Dabrikhana
Mukhtiar Singh Dabrikhana

'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਭਗਵਾਨ ਸਿੰਘ ਦਬੜੀਖ਼ਾਨਾ ਤੇ ਉਸ ਦੇ ਵੱਡੇ ਭਰਾਵਾਂ ਆਤਮਾ ਸਿੰਘ ਤੇ ਹਰਜਿੰਦਰ ਸਿੰਘ ਦੇ ਸਤਿਕਾਰਤ ਪਿਤਾ ਮੁਖਤਿਆਰ ਸਿੰਘ.....

ਕੋਟਕਪੂਰਾ : 'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਭਗਵਾਨ ਸਿੰਘ ਦਬੜੀਖ਼ਾਨਾ ਤੇ ਉਸ ਦੇ ਵੱਡੇ ਭਰਾਵਾਂ ਆਤਮਾ ਸਿੰਘ ਤੇ ਹਰਜਿੰਦਰ ਸਿੰਘ ਦੇ ਸਤਿਕਾਰਤ ਪਿਤਾ ਮੁਖਤਿਆਰ ਸਿੰਘ ਨਮਿਤ ਉਨ੍ਹਾਂ ਦੇ ਜੱਦੀ ਪਿੰਡ ਦਬੜੀਖ਼ਾਨਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਫ਼ਜ਼ੂਲ ਰਸਮਾਂ ਨੂੰ ਦਰਕਿਨਾਰ ਕਰਦਿਆਂ ਨਵੀਂ ਪਿਰਤ ਪਾਉਣ ਵਾਲੀਆਂ ਗੱਲਾਂ ਦੇਖਣ ਨੂੰ ਮਿਲੀਆਂ। ਪਾਠ ਦਾ ਭੋਗ, ਗੁਰਬਾਣੀ ਕੀਰਤਨ, ਅਰਦਾਸ ਬੇਨਤੀ ਅਤੇ ਪਵਿੱਤਰ ਹੁਕਮਨਾਮਾ ਲੈਣ ਤੋਂ ਬਾਅਦ ਸਿਆਸੀ ਜਾਂ ਗ਼ੈਰ ਸਿਆਸੀ ਸ਼ਖ਼ਸੀਅਤਾਂ ਤੋਂ ਸ਼ਰਧਾਂਜਲੀ ਦਿਵਾਉਣ ਦੀ ਬਜਾਇ

ਸਿਰਫ਼ ਡਾ. ਜਸਵਿੰਦਰ ਸਿੰਘ ਛਿੰਦਾ ਨੇ ਹੀ ਪਰਵਾਰ ਵਲੋਂ ਸਾਰਿਆਂ ਦਾ ਧਨਵਾਦ ਕਰ ਦਿਤਾ, ਭਾਵੇਂ ਭਾਰੀ ਗਿਣਤੀ 'ਚ ਰਾਜਨੀਤਕ, ਧਾਰਮਕ, ਸਮਾਜਕ, ਵਿਦਿਅਕ ਅਤੇ ਵਪਾਰਕ ਜਥੇਬੰਦੀਆਂ ਨਾਲ ਜੁੜੇ ਆਗੂ ਸਾਹਿਬਾਨ ਵੀ ਉਥੇ ਹਾਜ਼ਰ ਸਨ। ਡਾ. ਛਿੰਦਾ ਨੇ ਇਸ ਪਰਵਾਰ ਦੀ ਇਮਾਨਦਾਰੀ, ਮਿਹਨਤ, ਲਗਨ ਅਤੇ ਸਾਦਗੀ ਦਾ ਜ਼ਿਕਰ ਕਰਦਿਆਂ ਦਸਿਆ ਕਿ ਬਾਪੂ ਮੁਖਤਿਆਰ ਸਿੰਘ ਦੇ ਅੰਤਮ ਸਸਕਾਰ ਮੌਕੇ ਵੀ ਇਸ ਪਰਵਾਰ ਨੇ ਫ਼ਾਲਤੂ ਰਸਮਾਂ ਦਾ ਤਿਆਗ ਕਰਦਿਆਂ ਅੰਗੀਠਾ ਸਾਂਭਣ ਉਪਰੰਤ ਉਸ ਨੂੰ ਪਾਣੀ 'ਚ ਵਹਾਉਣ ਦੀ ਬਜਾਇ ਘਰ ਦੇ ਵਿਹੜੇ 'ਚ ਟੋਇਆ ਪੁੱਟ ਕੇ ਦਬ ਦਿਤਾ

ਤੇ ਉਸ ਉਪਰ ਅੰਬ ਦਾ ਬੂਟਾ ਲਾ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਇਸ ਨਾਲ ਬਾਪੂ ਦੀ ਯਾਦ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੇ ਮਨਾਂ 'ਚ ਬਰਕਰਾਰ ਰਹੇਗੀ। ਭਗਵਾਨ ਸਿੰਘ ਦਬੜੀਖ਼ਾਨਾ ਦੇ ਪਰਵਾਰ ਨੇ 'ਉੱਚਾ ਦਰ ਬਾਬੇ ਨਾਨਕ ਦਾ' ਲਈ 5 ਹਜ਼ਾਰ ਰੁਪਏ ਨਕਦ ਦੇਣ ਸਮੇਤ ਹੋਰ ਵੀ ਪਿੰਡ ਦੀਆਂ ਸਾਂਝੀਆਂ ਥਾਵਾਂ ਲਈ ਦਾਨ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਉਪਰੋਕਤ ਤੋਂ ਇਲਾਵਾ 'ਉੱਚਾ ਦਰ..' ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬਲਵਿੰਦਰ ਸਿੰਘ ਮਿਸ਼ਨਰੀ, ਮੁੱਖ ਸਰਪ੍ਰਸਤ ਮਾ. ਜਗਤਾਰ ਸਿੰਘ, ਸਰਪ੍ਰਸਤ ਸੁਖਵਿੰਦਰ ਸਿੰਘ ਬੱਬੂ, ਗੁਰਿੰਦਰ ਸਿੰਘ ਕੋਟਕਪੂਰਾ ਸਮੇਤ ਦਲਬਾਰਾ ਸਿੰਘ ਗਿੱਲ, ਗੁਰਮੇਲ ਸਿੰਘ, ਗੁਰਮੀਤ ਸਿੰਘ, ਮਿੱਠੂ ਸਿੰਘ ਸਮੇਤ ਭਾਰੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement