‘ਸਿਟ’ ਸਾਹਮਣੇ ਪੇਸ਼ ਹੋਏ ਅਕਸ਼ੇ, ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵਲੋਂ ਸੰਮਣ ਭੇਜਣ ਤੋਂ ਬਾਅਦ ਬਾਲੀਵੁੱਡ ਅਦਾਕਾਰ...
ਚੰਡੀਗੜ੍ਹ (ਸਸਸ) : ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵਲੋਂ ਸੰਮਣ ਭੇਜਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈਡਕੁਆਰਟਰ ਪਹੁੰਚੇ। ਇਸ ਦੌਰਾਨ ਐਸ.ਆਈ.ਟੀ. ਵਲੋਂ ਉਨ੍ਹਾਂ ਨੂੰ 2:30 ਘੰਟੇ ਪੁੱਛਗਿਛ ਕੀਤੀ ਗਈ। ਪੁੱਛਗਿਛ ਵਿਚ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਹ 2011 ਵਿਚ ਵਰਲਡ ਕਬੱਡੀ ਕੱਪ ਵਿਚ ਪ੍ਰਫ਼ਾਰਮ ਕਰਨ ਲਈ ਪੰਜਾਬ ਆਏ ਸੀ।
ਜਿਸ ਦਾ ਸਪੱਸ਼ਟੀਕਰਨ ਉਹ ਟਵੀਟ ਕਰ ਕੇ ਪਹਿਲਾਂ ਦੇ ਚੁੱਕੇ ਸਨ। ਹਰਬੰਸ ਜਲਾਲ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਉਨ੍ਹਾਂ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਚ ਪਹਿਲਾਂ ਹੀ ਸਾਫ਼ ਹੋ ਚੁੱਕਿਆ ਹੈ ਕਿ ਉਹ ਜ਼ੁਬਾਨੀ ਰਾਮ ਰਹੀਮ ਅਤੇ ਅਕਸ਼ੇ ਦੀ ਮੁਲਾਕਾਤ ਦਾ ਜ਼ਿਕਰ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਦੇ ਕੋਲ ਕੋਈ ਸਬੂਤ ਨਹੀਂ ਹਨ। ਇਸ ਪੂਰੇ ਮਾਮਲੇ ਨੂੰ ਲੈ ਕੇ ਅਕਸ਼ੇ ਕੁਮਾਰ ਨੇ ਐਸ.ਆਈ.ਟੀ. ਦੇ ਸਾਹਮਣੇ ਅਪਣਾ ਬਿਆਨ ਦਰਜ ਕਰਵਾਇਆ ਹੈ