ਗਾਇਕ ਸ਼ੁਭ ਤੋਂ ਲੈ ਕੇ ਭਾਈਚਾਰਕ ਸਾਂਝ ਖਿਲਾਫ ਜ਼ਹਿਰ ਤਕ, ਪੜ੍ਹੋ Top 5 Fact Checks

ਸਪੋਕਸਮੈਨ ਸਮਾਚਾਰ ਸੇਵਾ

Fact Check

ਇਸ ਹਫਤੇ ਦੇ Top 5 Fact Checks

From Singer Shubh To Communal Violence Top 5 Fact Checks

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦੇ "Top 5 Fact Checks" ।"

1. ਗਾਇਕ ਸ਼ੁਭ ਦੇ ਫਾਲੋਅਰਸ ਘਟੇ ਨਹੀਂ ਸਗੋਂ ਵਧੇ ਹਨ, Fact Check ਰਿਪੋਰਟ 

ਭਾਰਤ ਦੇ ਮਹਾਰਾਸ਼ਟਰ 'ਚ ਹੋਣ ਵਾਲੇ ਗਾਇਕ ਸ਼ੁਭ ਦੇ ਸ਼ੋਅ ਦੇ ਰੱਦ ਹੋਣ ਤੋਂ ਬਾਅਦ ਸੰਪਰਦਾਇਕ ਵਿਸ਼ੇਸ਼ ਸੋਚ ਦੇ ਕਈ ਲੋਕਾਂ ਨੇ ਸ਼ੁਭ ਦਾ ਮਜ਼ਾਕ ਉਡਾਇਆ। ਲੋਕਾਂ ਨੇ ਸ਼ੁਭ ਨੂੰ ਲੈ ਕੇ ਕਈ ਪੋਸਟ ਵੀ ਵਾਇਰਲ ਕੀਤੇ। ਅਜਿਹਾ ਹੀ ਇੱਕ ਪੋਸਟ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਮਹਾਰਾਸ਼ਟਰ 'ਚ ਹੋਣ ਵਾਲੇ ਗਾਇਕ ਸ਼ੁਭ ਦੇ ਸ਼ੋਅ ਦੇ ਰੱਦ ਹੋਣ ਤੋਂ ਬਾਅਦ ਗਾਇਕ ਸ਼ੁਭ ਦੇ ਇੰਸਟਾਗ੍ਰਾਮ ਫਾਲੋਅਰਸ ਘੱਟ ਗਏ ਸਨ। ਦਾਅਵੇ ਅਨੁਸਾਰ ਪਹਿਲਾਂ ਸ਼ੁਭ ਦੇ 4 ਮਿਲੀਅਨ ਤੋਂ ਵੱਧ ਫਾਲੋਅਰਸ ਸਨ ਜੋ ਹੁਣ ਘੱਟ ਕੇ 1.1 ਮਿਲੀਅਨ ਰਹਿ ਗਏ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਸੀ। ਗਾਇਕ ਸ਼ੁਭ ਦੇ ਫਾਲੋਅਰਸ ਘਟੇ ਨਹੀਂ ਸਗੋਂ ਵਧੇ ਸਨ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।


2. ਵਿਰਾਟ ਕੋਹਲੀ ਦੇ ਨਾਂਅ ਤੋਂ ਪਾਕਿਸਤਾਨ ਕ੍ਰਿਕੇਟ ਟੀਮ ਨੂੰ ਲੈ ਕੇ ਵਾਇਰਲ ਹੋਇਆ ਫਰਜ਼ੀ ਟਵੀਟ

ਸੋਸ਼ਲ ਮੀਡੀਆ 'ਤੇ ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਵਿਰਾਟ ਕੋਹਲੀ ਦੇ ਨਾਂਅ ਤੋਂ ਇੱਕ ਟਵੀਟ ਵਾਇਰਲ ਹੋਇਆ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਵਿਰਾਟ ਕੋਹਲੀ ਨੇ ਪਾਕਿਸਤਾਨ ਕ੍ਰਿਕੇਟ ਟੀਮ ਨੂੰ ਆਪਣੇ ਘਰ ਪਾਰਟੀ ਲਈ ਸੱਦਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਸੀ। ਵਾਇਰਲ ਦਾਅਵਾ ਵਿਰਾਟ ਕੋਹਲੀ ਦੇ ਨਾਂਅ ਤੋਂ ਬਣੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

3. ਕੀ ਭਾਰਤੀ ਹਵਾਈ ਸੈਨਾ ਦੇ ਸਿੱਖ ਸੈਨਿਕਾਂ ਨੇ ਡਿਊਟੀ ਕਰਨ ਤੋਂ ਕੀਤਾ ਇਨਕਾਰ? 

ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋਇਆ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਭਾਰਤੀ ਹਵਾਈ ਸੈਨਾ ਦੇ ਸਿੱਖ ਪਾਇਲਟਾਂ ਨੇ ਆਪਣੀ ਡਿਊਟੀ ਕਰਨ ਤੋਂ ਮਨਾ ਕਰ ਦਿੱਤਾ ਹੈ ਕਿਓਂਕਿ ਉਨ੍ਹਾਂ ਨੂੰ ਸੀਨੀਅਰ ਹਿੰਦੂ ਅਫਸਰਾਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਭਾਰਤੀ ਹਵਾਈ ਸੈਨਾ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।


4. 5 ਸਾਲ ਪੁਰਾਣਾ ਵੀਡੀਓ ਵਾਇਰਲ ਕਰ ਹਿੰਦੂ-ਸਿੱਖ ਭਾਈਚਾਰੇ ਵਿਚਕਾਰ ਫੈਲਾਇਆ ਜਾ ਰਿਹਾ ਜ਼ਹਿਰ, Fact Check ਰਿਪੋਰਟ 

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਵਿਚ ਇੱਕ ਸਿੱਖ ਵਿਅਕਤੀ ਨੂੰ ਇੱਕ ਪਰਵਾਸੀ ਸਾਈਕਲ ਸਵਾਰ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਸਿੱਖਾਂ ਨੂੰ ਖਾਲਿਸਤਾਨੀ ਕਹਿ ਕੇ ਬਦਨਾਮ ਕਰਦਿਆਂ ਪੰਜਾਬ 'ਚ ਹਿੰਦੂਆਂ ਉੱਤੇ ਜ਼ੁਲਮ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ। ਵੀਡੀਓ ਵਾਇਰਲ ਕਰਦਿਆਂ ਪਰਵਾਸੀ ਵਿਅਕਤੀ ਨੂੰ ਇਨਸਾਫ ਦਵਾਉਣ ਦੀ ਗੱਲ ਕੀਤੀ ਜਾ ਰਹੀ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ। ਇਹ ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਜੁਲਾਈ 2018 ਦਾ ਸੀ। ਦੱਸ ਦਈਏ ਕਿ ਵੀਡੀਓ ਦੇ ਵਾਇਰਲ ਹੋਣ ਮਗਰੋਂ 2018 'ਚ ਸਿੱਖ ਵਿਅਕਤੀ ਨੇ ਵੀਡੀਓ ਬਿਆਨ ਜਾਰੀ ਕਰ ਮਾਫੀ ਮੰਗ ਲਈ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।


5. ਨਿਊਯਾਰਕ ਦੇ 2021 ਦੇ ਵੀਡੀਓ ਨੂੰ ਹਾਲੀਆ ਹੜ੍ਹ ਨਾਲ ਜੋੜਕੇ ਕੀਤਾ ਜਾ ਰਿਹਾ ਵਾਇਰਲ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਹੋਇਆ ਜਿਸ ਵਿਚ ਨਿਊਯਾਰਕ ਦੇ ਸਬਵੇਅ ਸਟੇਸ਼ਨ 'ਤੇ ਹੜ੍ਹ ਵਰਗੇ ਹਾਲਾਤ ਦੇਖੇ ਜਾ ਸਕਦੇ ਸਨ। ਸੋਸ਼ਲ ਮੀਡੀਆ 'ਤੇ ਯੂਜ਼ਰਸ ਇਸ ਵੀਡੀਓ ਨੂੰ ਨਿਊਯਾਰਕ 'ਚ ਆਏ ਹੜ੍ਹ ਨਾਲ ਜੋੜਦੇ ਹੋਏ ਸ਼ੇਅਰ ਕਰ ਰਹੇ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਵੀਡੀਓ ਸਾਲ 2021 ਦਾ ਸੀ। ਇਸ ਵੀਡੀਓ ਦਾ ਨਿਊਯਾਰਕ ਸਿਟੀ ਵਿਚ ਹਾਲ ਹੀ ਵਿਚ ਆਏ ਹੜ੍ਹ ਨਾਲ ਕੋਈ ਸਬੰਧ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।