Spokesman's Fact Wrap... ਬੀਬੀ ਜਗੀਰ ਕੌਰ ਦੀ ਨਰਾਜ਼ਗੀ ਤੋਂ ਲੈ ਕੇ ਵੋਟਿੰਗ ਬੂਥ 'ਤੇ ਕਬਜ਼ੇ ਤੱਕ

ਸਪੋਕਸਮੈਨ Fact Check

Fact Check

ਇਸ ਹਫਤੇ ਦਾ Weekly Fact Wrap...

From Bibi Jagir Kaur Statement To EVM Booth Capturing Read Weekly Fact Wrap Of Rozana Spokesman

RSFC (Team Mohali)- "ਸੋਸ਼ਲ ਮੀਡੀਆ ਹੁਣ ਇੱਕ ਅਜਿਹਾ ਪਲੇਟਫਾਰਮ ਬਣਦਾ ਜਾ ਰਿਹਾ ਹੈ ਜਿਸਦੇ ਉੱਤੇ ਹੁਣ ਫਰਜ਼ੀ ਖਬਰਾਂ ਦਿਨੋਂ-ਦਿਨ ਵੱਧ ਵੇਖਣ ਨੂੰ ਮਿਲ ਰਹੀਆਂ ਹਨ। ਰਾਜਨੀਤਿਕ ਧਿਰਾਂ ਦੇ ਪ੍ਰੋਪੇਗੰਡਾ ਅਤੇ ਕਿਸੇ ਧਰਮ-ਸਮੁਦਾਏ ਖਿਲਾਫ ਜ਼ਹਿਰ ਹੁਣ ਸੋਸ਼ਲ ਮੀਡੀਆ 'ਤੇ ਆਮ ਵਾਇਰਲ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਾਇਰਲ ਦਾਅਵਿਆਂ ਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੀ Fact Check ਟੀਮ ਵੀ ਕਰਦੀ ਹੈ ਅਤੇ ਕੋਸ਼ਿਸ਼ ਕਰਦੀ ਹੈ ਕਿ ਹਰ ਵਾਇਰਲ ਝੂਠ ਦਾ ਸੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਇਸੇ ਕੋਸ਼ਿਸ਼ ਦੇ ਅਧਾਰ 'ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਹਫਤੇ ਦਾ "Weekly Fact Wrap"।

1. ਸਾਬਕਾ CM ਚਰਨਜੀਤ ਚੰਨੀ ਨੂੰ ਲੈ ਕੇ ਦਿੱਤਾ ਬੀਬੀ ਜਗੀਰ ਕੌਰ ਦਾ ਪੁਰਾਣਾ ਬਿਆਨ ਮੁੜ ਵਾਇਰਲ, Fact Check ਰਿਪੋਰਟ

ਸੋਸ਼ਲ ਮੀਡੀਆ 'ਤੇ ਬੀਤੇ ਦਿਨਾਂ ਇੱਕ ਵੀਡੀਓ ਬਹੁਤ ਚਰਚਾ ਦਾ ਵਿਸ਼ੈ ਰਿਹਾ ਸੀ। ਵੀਡੀਓ ਸੀ ਸਾਬਕਾ CM ਚਰਨਜੀਤ ਸਿੰਘ ਚੰਨੀ ਅਤੇ ਬੀਬੀ ਜਗੀਰ ਕੌਰ ਵਿਚਕਾਰ ਹੋਏ ਹਾਸੇ-ਮਖੌਲ ਦਾ। ਦੱਸ ਦਈਏ ਕਿ ਦੋਵੇਂ ਆਗੂ ਆਗਾਮੀ ਲੋਕ ਸਭਾ ਚੋਣਾਂ 2024 ਲਈ ਆਪਣੀ ਪਾਰਟੀਆਂ ਤੋਂ ਜਲੰਧਰ ਸੀਟ ਤੋਂ ਉਮੀਦਵਾਰ ਹਨ ਅਤੇ ਪਿੱਛਲੇ ਦਿਨਾਂ ਦੋਵੇਂ ਆਗੂ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਏ ਸਨ। ਇਸੇ ਦੌਰਾਨ ਦੋਵੇਂ ਵਿਚ ਹਾਸੀ-ਖੇਡੀ ਦਾ ਮਾਹੌਲ ਵੇਖਣ ਨੂੰ ਮਿਲਿਆ ਸੀ। ਇਸੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬੀਬੀ ਜਗੀਰ ਕੌਰ ਦਾ ਇੱਕ ਬਿਆਨ ਵਾਇਰਲ ਕੀਤਾ ਗਿਆ ਜਿਸਦੇ ਵਿਚ ਬੀਬੀ ਸਾਬਕਾ CM ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਕਰਦੇ ਉਨ੍ਹਾਂ ਦੀ ਹਰਕਤ ਨੂੰ ਨਾ ਬਕਸ਼ਣਯੋਗ ਕਹਿੰਦੇ ਹੋਏ ਸ਼ਰਮਸਾਰ ਕਰਨ ਵਾਲੀ ਘਟਨਾ ਦੱਸ ਰਹੇ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਿਹਾ ਬੀਬੀ ਜਗੀਰ ਕੌਰ ਦਾ ਬਿਆਨ ਹਾਲੀਆ ਨਹੀਂ ਬਲਕਿ 2018 ਦਾ ਸੀ ਅਤੇ ਹੁਣ 2018 ਦੇ ਬਿਆਨ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

2. ਪ੍ਰਿਯੰਕਾ ਗਾਂਧੀ ਵਾਡਰਾ ਦੀ ਰੈਲੀ 'ਚ ਪੱਤਰਕਾਰ ਨਾਲ ਹੋਈ ਬਦਸਲੂਕੀ ਦਾ ਇਹ ਵੀਡੀਓ 2019 ਦਾ ਹੈ, Fact Check ਰਿਪੋਰਟ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ 'ਚ ਇੱਕ ਪੱਤਰਕਾਰ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਤੋਂ ਧਾਰਾ 370 ਸਣੇ ਕੁਝ ਸਵਾਲ ਪੁੱਛਦਾ ਨਜ਼ਰ ਆ ਰਿਹਾ ਸੀ ਅਤੇ ਜਵਾਬ ਦੇਣ ਤੋਂ ਬਚਦੇ ਹੋਏ ਨੇਤਾ ਦਾ ਬਾਡੀਗਾਰਡ ਪੱਤਰਕਾਰ ਨਾਲ ਬਦਸਲੂਕੀ ਕਰਦਾ ਨਜ਼ਰ ਆ ਰਿਹਾ ਸੀ। ਯੂਜਰਜ਼ ਇਸ ਵੀਡੀਓ ਨੂੰ ਹਾਲੀਆ ਦੱਸ ਵਾਇਰਲ ਕਰਦਿਆਂ ਪ੍ਰਿਯੰਕਾ ਗਾਂਧੀ ਵਾਡਰਾ 'ਤੇ ਨਿਸ਼ਾਨੇ ਸਾਧ ਰਹੇ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਸੀ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲ ਹੀ ਦਾ ਨਹੀਂ ਬਲਕਿ 2019 ਯੂਪੀ ਵਿਧਾਨ ਸਭਾ ਚੋਣਾਂ ਦੌਰਾਨ ਦਾ ਸੀ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

3. ਵੋਟਿੰਗ ਬੂਥ 'ਤੇ ਕਬਜ਼ੇ ਦਾ ਇਹ ਵੀਡੀਓ ਨਾ ਹੀ ਹਾਲੀਆ ਤੇ ਨਾ ਹੀ ਹੈਦਰਾਬਾਦ ਦਾ, Fact Check ਰਿਪੋਰਟ

ਲੋਕ ਸਭਾ ਚੌਣਾਂ 2024 ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ। ਇਸ ਵੀਡੀਓ ਨਾਲ ਦਾਅਵਾ ਕੀਤਾ ਗਿਆ ਕਿ ਆਲ ਇੰਡੀਆ ਮਜਲਿਸ-ਏ-ਇਤੇਹਾਦਲ ਮੁਸਲਿਮ ਦੇ ਵਰਕਰ ਵੋਟਾਂ ਦੀ ਧਾਂਧਲੀ ਕਰ ਰਹੇ ਹਨ। ਇਸ ਵਾਇਰਲ ਵੀਡੀਓ ਵਿਚ ਇੱਕ ਵਿਅਕਤੀ ਨੂੰ ਪੋਲਿੰਗ ਬੂਥ 'ਤੇ ਵੋਟ ਕਰਦਿਆਂ ਅਤੇ ਉਸਨੂੰ ਕਬਜ਼ੇ 'ਚ ਲੈਂਦਿਆਂ ਵੇਖਿਆ ਜਾ ਸਕਦਾ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਸੀ। ਵਾਇਰਲ ਹੋ ਰਿਹਾ ਵੀਡੀਓ ਨਾ ਹੀ ਹਾਲੀਆ ਸੀ ਅਤੇ ਨਾ ਹੀ ਹੈਦਰਾਬਾਦ ਦਾ ਸੀ। ਵਾਇਰਲ ਹੋ ਰਿਹਾ ਵੀਡੀਓ 2022 ਦਾ ਅਤੇ ਪੱਛਮ ਬੰਗਾਲ ਦਾ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

4. ਗਰਮਖਿਆਲੀਆਂ ਦੀ ਇਹ ਆਪ ਸੁਪਰੀਮੋ ਲਈ ਕੱਢੀ ਰੈਲੀ ਨਹੀਂ ਹੈ- Fact Check ਰਿਪੋਰਟ

10 ਮਈ 2024 ਨੂੰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਮਾਮਲੇ ਵਿਚ ਘੋਟਾਲੇ ਸਬੰਧੀ ਕੇਸ ਵਿਚ 1 ਜੂਨ 2024 ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ। ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਜਿਸਦੇ ਨਾਲ ਦਾਅਵਾ ਕੀਤਾ ਗਿਆ ਕਿ ਕੈਨੇਡਾ ਵਿਖੇ ਅਰਵਿੰਦ ਕੇਜਰੀਵਾਲ ਦੀ ਰਿਹਾਈ ‘ਤੇ ਇੱਕ ਰੈਲੀ ਕੱਢੀ ਗਈ ਜਿਸਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੇਲ ‘ਚ ਦਿਖਾਇਆ ਗਿਆ ਅਤੇ ਉਨ੍ਹਾਂ ਦੇ ਖਿਲਾਫ ਨਾਅਰੇ ਵੀ ਲੱਗੇ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਇਹ ਵੀਡੀਓ ਕੈਨੇਡਾ ਵਿਚ ਹੋਏ ਇੱਕ ਨਗਰ ਕੀਰਤਨ ਦਾ ਸੀ ਅਤੇ ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ 'ਤੇ ਆਏ ਫੈਸਲੇ ਤੋਂ ਪਹਿਲਾਂ ਦਾ ਸੀ। ਇਸ ਵੀਡੀਓ ਦਾ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨਾਲ ਕੋਈ ਸਬੰਧ ਨਹੀਂ ਸੀ।

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

5. ਸੁੱਖਪਾਲ ਖਹਿਰਾ ਨੇ ਆਪਣੇ ਹੀ ਬੇਟੇ ਨੂੰ ਕਿਹਾ ਬੇਟਾ ਸਮਾਨ? ਨਹੀਂ, ਵਾਇਰਲ ਵੀਡੀਓ ਐਡੀਟੇਡ ਹੈ

ਸੋਸ਼ਲ ਮੀਡੀਆ 'ਤੇ ਲੋਕ ਸਭ ਚੋਣਾਂ 2024 ਲਈ ਕਾਂਗਰਸ ਪਾਰਟੀ ਤੋਂ ਸੰਗਰੂਰ ਹਲਕੇ ਤੋਂ ਉਮੀਦਵਾਰ ਸੁੱਖਪਾਲ ਸਿੰਘ ਖਹਿਰਾ ਦਾ ਇੱਕ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਵਿਚ ਸੁੱਖਪਾਲ ਆਪਣੇ ਬੇਟੇ ਮਹਿਤਾਬ ਖਹਿਰਾ ਨੂੰ ਆਪਣੇ ਬੇਟੇ ਸਮਾਨ ਦੱਸਦੇ ਨਜ਼ਰ ਆ ਰਹੇ ਸਨ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਸੁੱਖਪਾਲ ਸਿੰਘ ਖਹਿਰਾ 'ਤੇ ਤਨਜ਼ ਕਸੇ ਜਾ ਰਹੇ ਸਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਗੁੰਮਰਾਹਕੁਨ ਪਾਇਆ। ਸੁੱਖਪਾਲ ਸਿੰਘ ਖਹਿਰਾ ਨੇ ਇਹ ਬਿਆਨ ਦਲਵੀਰ ਗੋਲਡੀ ਦੇ ਸੰਧਰਭ ਵਿਚ ਦਿੱਤਾ ਸੀ ਨਾ ਕਿ ਆਪਣੇ ਬੇਟੇ ਮਹਿਤਾਬ ਖਹਿਰਾ ਦੇ ਸੰਧਰਭ ਵਿਚ। 

ਇਸ ਪੂਰੇ Fact Check ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਹ ਰਹੇ ਸਾਡੇ ਇਸ ਹਫਤੇ ਦੇ Top 5 Fact Checks... ਰੋਜ਼ਾਨਾ ਸਾਡੇ Fact Check ਪੜ੍ਹਨ ਲਈ ਸਾਡੇ Fact Check ਸੈਕਸ਼ਨ 'ਤੇ ਵਿਜ਼ਿਟ ਕਰੋ।

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ