ਹੁਣ ਨਹੀਂ ਵਧਣਗੇ ਦੁੱਧ ਦੇ ਭਾਅ, ਗ਼ਰੀਬਾਂ ਨੂੰ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਿਛਲੇ 9 ਮਹੀਨਿਆਂ ਵਿਚ ਦੁੱਧ ਦੀਆਂ ਕੀਮਤਾਂ 4 ਤੋਂ 5 ਰੁਪਏ ਪ੍ਰਤੀ ਲਿਟਰ ਵਧੀਆਂ ਹਨ...

Milk Price

ਨਵੀਂ ਦਿੱਲੀ: ਪਿਛਲੇ 9 ਮਹੀਨਿਆਂ ਵਿਚ ਦੁੱਧ ਦੀਆਂ ਕੀਮਤਾਂ 4 ਤੋਂ 5 ਰੁਪਏ ਪ੍ਰਤੀ ਲਿਟਰ ਵਧੀਆਂ ਹਨ। ਉਸਦੇ ਸਾਲ 2020-21 ਵਿਚ ਸਥਿਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਪਾਣੀ ਦੀ ਉਪਲਬਧਤਾ ਅਤੇ ਸੰਭਾਵੀ ਮਾਨਸੂਨ ਨੂੰ ਦੇਖਦੇ ਹੋਏ ਦੁੱਧ ਉਤਪਾਦਨ ਵਧਾਉਣ ਦੀ ਉਮੀਦ ਹੈ।

ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਸਾਖ ਨਿਰਧਾਰਕ ਏਜੰਸੀ ਕ੍ਰਿਸਿਲ ਨੇ ਇਕ ਰਿਪੋਰਟ ਵਿਚ ਕਿਹਾ ਕਿ ਪਿਛਲੇ ਸਾਲ ਤੇਜ ਗਰਮੀ ਅਤੇ ਪਾਣੀ ਦੀ ਘਾਟ ਨਾਲ ਪਿਛਲੇ ਸਾਲ ਅਪ੍ਰੈਲ ਤੋਂ ਦੁੱਧ ਦਾ ਉਤਪਾਦਨ ਘਟ ਰਿਹਾ ਸੀ। ਇਸਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿਸਿੱਆਂ ਵਿਚ ਹੜ ਆ ਗਏ ਸੀ,  ਜਿਸ ਨਾਲ ਪਸ਼ੂਆਂ ਦੀ ਸਿਹਤ ਪ੍ਰਭਾਵਿਤ ਹੋਈ।

ਚਾਰੇ ਪਾਸੇ ਪਾਣੀ ਹੋਣ ਕਾਰਨ ਪਸ਼ੂਆਂ ਨੂੰ ਚਰਾਉਣ ਵਿਚ ਮੁਸ਼ਕਿਲਾਂ ਆਈਆਂ। ਮੱਕਾ ਅਤੇ ਗੰਨੇ ਵਰਗੀਆਂ ਫ਼ਸਲਾਂ ਨੂੰ ਮੀਂਹ ਵਿਚ ਨੁਕਸਾਨ ਪੁੱਜਣ ਕਰਕੇ ਚਾਰੇ ਦੀ ਉਪਲਭਧਤਾ ਘੱਟ ਹੋਈ। ਚਾਲੂ ਵਿਤੀ ਸਾਲ ਵਿਚ ਦੁੱਧ ਦਾ ਉਤਪਾਦਨ ਸਾਲਾਨਾ ਆਧਾਰ ‘ਤੇ 5-6 ਫ਼ੀਸਦੀ ਘੱਟ ਹੋ ਕੇ 17.6 ਕਰੋੜ ਟਨ ਰਹਿਣ ਦੀ ਉਮੀਦ ਹੈ।

ਆਮ ਤੌਰ ‘ਤੇ ਨਵੰਬਰ-ਦਸੰਬਰ ਤੋਂ ਦੁਧਾਰੂ ਪਸ਼ੂਆਂ ਵਿਚ ਦੁੱਧ ਵਧ ਜਾਂਦਾ ਹੈ। ਮਾਨਸੂਨ ਦੇ ਦੇਰ ਨਾਲ ਆਉਣ ਦੇ ਕਾਰਨ ਦੁੱਧ ਵਧਣ ਦਾ ਮੌਸਮ 1-2 ਮਹੀਨੇ ਅੱਗੇ ਖਿਸਕਣ ਦੀ ਸੰਭਾਵਨਾ ਹੈ।

ਹਾਲਾਂਕਿ, ਕ੍ਰਿਸਿਲ ਨੇ ਕਿਹਾ ਕਿ ਸਾਲ 2020-21 ਵਿਚ ਦੁੱਧ ਦਾ ਉਤਪਾਦਨ ਵਧਣ ਦੀ ਉਮੀਦ ਹੈ। ਇਸਦੇ ਕਾਰਨ ਦੁੱਧ ਦਾ ਮੁੱਲ ਅਤੇ ਖੁਦਰਾ ਭਾਅ ਵਧਣ ਦੀ ਸੰਭਾਵਨਾ ਨਹੀਂ  ਹੋਣੀ ਲਗਦੀ।