ਸਰਕਾਰ ਦੇ ਹੁਕਮਾਂ ਦੇ ਹਫਤੇ ਪਿੱਛੋਂ ਵੀ ਰਜਵਾਹਿਆ ਚ ਨਹੀਂ ਆਇਆ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਪੰਜਾਬ ਵਿੱਚ ਸਰਕਾਰ ਵੱਲੋਂ 20 ਜੂਨ ਤੋਂ ਝੋਨੇ ਦੀ ਲਵਾਈ ਦੇ ਹੁਕਮ ਜਾਰੀ ਕੀਤੇ ਗਏ ਸਨ।ਕਿਸਾਨਾਂ ਨੂੰ 8 ਘੰਟੇ ਟਿਊਬਵੈੱਲ ਲਈ ਬਿਜਲੀ ਸਪਲਾਈ ਅਤੇ 24 ਘੰਟੇ ਨਹਿਰੀ ਪਾਣੀ...

goraya

ਰੋੜਾਵਾਲੀ ਰਜਵਾਹ ਦੇ ਪਾਣੀ ਤੇ ਨਿਰਭਰ ਕਿਸਾਨ ਝੋਨਾ ਲਾਉਣ ਤੋਂ ਵਾਂਝੇ

ਕਾਹਨੂੰਵਾਨ ( ਕੁਲਦੀਪ ਜਾਫਲਪੁਰ ) ਪੰਜਾਬ ਵਿੱਚ ਸਰਕਾਰ ਵੱਲੋਂ 20 ਜੂਨ ਤੋਂ ਝੋਨੇ ਦੀ ਲਵਾਈ ਦੇ ਹੁਕਮ ਜਾਰੀ ਕੀਤੇ ਗਏ ਸਨ।ਕਿਸਾਨਾਂ ਨੂੰ 8 ਘੰਟੇ ਟਿਊਬਵੈੱਲ ਲਈ ਬਿਜਲੀ ਸਪਲਾਈ ਅਤੇ 24 ਘੰਟੇ ਨਹਿਰੀ ਪਾਣੀ ਛੱਡਣ ਦੇ ਹੁਕਮ ਹਨ ਪਰ ਨਹਿਰੀ ਵਿਭਾਗ ਅਤੇ ਸਿੰਚਾਈ ਵਿਭਾਗ ਸਰਕਾਰ ਦੇ ਹੁਕਮਾਂ ਨੂੰ ਟਿੱਚ  ਸਮਝ ਰਹੇ ਹਨ।ਜਿਸ ਦੀ ਮਿਸਾਲ ਸਥਿਆਲੀ ਕੋਲੋ ਲੰਘਦੀ ਅਪਰਬਾਰੀ ਦੁਆਬ ਨਹਿਰ ਚੋ ਨਿਕਲਦੇ ਬੰਦ ਪਏ ਰਜਵਾਹੇ ਤੋਂ ਮਿਲਦੀ ਹੈ।

ਰੋੜਾਵਾਲੀ ਰਜਵਾਹੇ ਦੇ ਪਾਣੀ ਨਾਲ ਦਰਜਨ ਤੋਂ ਵੱਧ ਪਿੰਡਾਂ ਦੇ ਖੇਤਾਂ ਦਾ ਪਾਣੀ ਲਗਦਾ ਹੈ। ਇਸ ਰਜਵਾਹੇ ਚ 25 ਜੂਨ ਤੱਕ ਵੀ ਪਾਣੀ ਨਹੀਂ ਛੱਡਿਆ ਗਿਆ ਹੈ। ਇਸ ਰਜਵਾਹੇ ਦਾ ਜਦੋ ਕਿਸਾਨਾਂ ਦੇ ਦੱਸਣ ਤੋਂ ਬਾਅਦ ਮੌਕਾ ਦੇਖਿਆ ਤਾਂ ਰਜਵਾਹੇ ਦਾ ਪਾਣੀ ਪਿੰਡ ਹਾਰਨੀਆਂ ਤੱਕ ਵੀ ਨਹੀਂ ਪੁੱਜ ਸਕਿਆ ਹੈ।ਇਸ ਮੌਕੇ ਕਿਸਾਨ ਸੁਦਾਗਰ ਸਿੰਘ ਜਰਨੈਲ ਸਿੰਘ,ਅਜੀਤ ਸਿੰਘ,ਬਚਿੱਤਰ ਸਿੰਘ ਆਦਿ ਨੇ ਦੱਸਿਆ ਕਿ ਉਹਨਾਂ ਦੀ ਜਮੀਨ ਮੈਰਾ ਖੇਤਰ ਵਾਲੀ ਹੈ।

ਇਹ ਸੈਂਕੜੇ ਏਕੜ ਜ਼ਮੀਨ ਨੂੰ ਕੇਵਲ ਨਹਿਰੀ ਪਾਣੀ ਹੀ ਮੁਕੰਮਲ ਸਿੰਜ ਸਕਦਾ ਹੈ। ਪਰ ਅੱਜ 25 ਜੂਨ ਤੱਕ ਵੀ ਉਹਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ ਉਹਨਾਂ ਦੇ ਖੇਤਾਂ ਹੇਠ ਪਾਣੀ ਦਾ ਪੱਧਰ ਵੀ ਬਹੁਤ ਹੇਠਾਂ ਜਾ ਚੁੱਕਿਆ ਹੈ ਜਿਸ ਕਾਰਨ ਉਹਨਾਂ ਦੇ ਟਿਊਬਵੈੱਲ ਵੀ ਪਾਣੀ ਛੱਡ ਚੁੱਕੇ ਹਨ।

ਕਿਸਾਨਾਂ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਪਾਣੀ ਰਜਵਾਹੇ ਚ ਨਹੀਂ ਛੱਡਿਆ ਗਿਆ ਤਾਂ ਉਹਨਾਂ ਦੀ ਫਸਲ ਲੇਟ ਹੋਣ ਕਾਰਨ ਉਹਨਾਂ ਦੀ ਸਾਲ ਭਰ ਦੀ ਕਮਾਈ ਦੇ ਮਨਸੂਬੇ ਮਿੱਟੀ ਹੋ ਜਾਣਗੇ। ਈਸ ਮੌਕੇ ਬਲਜੀਤ ਸਿੰਘ,ਦਲਬੀਰ ਸਿੰਘ,ਅਵਤਾਰ ਸਿੰਘ,ਗੁਰਵੰਤ ਸਿੰਘ, ਅਗਿਆਪਾਲ ਸਿੰਘ,ਸੁਖਵਿੰਦਰ ਸਿੰਘ,ਸਤਨਾਮ ਸਿੰਘ,ਜਨਕਸਿੰਘ,ਰਤਨ ਸਿੰਘ,ਨਿਰਮਲ ਸਿੰਘ, ਨਰਾਇਣ ਸਿੰਘ,ਜੋਗਿੰਦਰ ਸਿੰਘ, ਚੈਨ ਸਿੰਘ,ਸੁਰਿੰਦਰ ਸਿੰਘ ਵੀ ਹਾਜਰ ਸਨ।