ਘਰ ਦੀ ਰਸੋਈ ਵਿਚ : ਚਿਕਨ ਬ੍ਰਾਸਟਡ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਚਿਕਨ ਟੰਗੜੀ (ਡ੍ਰਮਸਟਿਕਸ) 8, ਚਾਵਲ ਦਾ ਆਟਾ ਲਪੇਟਣ ਲਈ, ਤੇਲ 3 ਵੱਡੇ ਚੱਮਚ ਤਲਣ ਲਈ, ਅਦਰਕ ਪੇਸਟ 2 ਬਹੁਤ ਚੱਮਚ, ਲੱਸਣ ਪੇਸਟ 2 ਵੱਡੇ ਚੱਮਚ...

Chicken Broast

ਸਮੱਗਰੀ ਚਿਕਨ ਬਰਾਸਟਡ : ਚਿਕਨ ਟੰਗੜੀ (ਡ੍ਰਮਸਟਿਕਸ) 8, ਚਾਵਲ ਦਾ ਆਟਾ ਲਪੇਟਣ ਲਈ, ਤੇਲ 3 ਵੱਡੇ ਚੱਮਚ ਤਲਣ ਲਈ, ਅਦਰਕ ਪੇਸਟ 2 ਬਹੁਤ ਚੱਮਚ, ਲੱਸਣ ਪੇਸਟ 2 ਵੱਡੇ ਚੱਮਚ, ਲਾਲ ਮਿਰਚ ਪਾਊਡਰ 2 ਵਡੇ ਚੱਮਚ, ਹਲਦੀ ਪਾਊਡਰ 2 ਵੱਡੇ ਚੱਮਚ, ਲੂਣ ਸਵਾਦ ਮੁਤਾਬਕ, ਨਿੰਬੁ ਦਾ ਰਸ 2 ਵੱਡੇ ਚੱਮਚ, ਬੈਟਰ/ਮਿਸ਼ਰਣ/ਘੋਲ, ਮੈਦਾ 1, ਮੱਕੀ ਦਾ ਆਟਾ, ਕਾਰਨ ਸਟਾਰਚ 4, ਕੁਟੀ ਹੋਈ ਕਾਲੀ ਮਿਰਚ 1,ਇਲਾਇਚੀ ਦਾ ਪਾਊਡਰ 1/2, ਛੋਟੀ ਚੱਮਚ, ਅੰਡੇ ਫੇਂਟੇ ਹੋਏ 2, ਲੂਣ।

ਢੰਗ : ਇਕ ਨੌਨ ਸਟਿਕ ਪੈਨ ਵਿਚ ਇਕ ਵੱਡਾ ਚੱਮਚ ਤੇਲ ਗਰਮ ਕਰੋ, ਉਸ ਵਿਚ ਅਦਰਕ ਪੇਸਟ ਅਤੇ ਲੱਸਣ ਪੇਸਟ ਪਾ ਕੇ ਮਿਲਾਓ ਅਤੇ ਘੱਟ ਆਂਚ ਉਤੇ ਇਕ ਮਿੰਟ ਤੱਕ ਭੁੰਨੋ। ਹੁਣ ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾਓ। ਆਂਚ ਉਤੇ ਤੋਂ ਉਤਾਰ ਕੇ ਠੰਡਾ ਕਰੋ। ਉਸ ਵਿਚ ਚਿਕਨ ਡ੍ਰਮਸਟਿਕ ਪਾ ਕੇ ਚੰਗੀ ਤਰ੍ਹਾਂ ਮਿਲਾਓ।

ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 30 ਮਿੰਟਾਂ ਤੱਕ ਮੈਰੀਨੇਟ ਹੋਣ ਲਈ ਰੱਖੋ। ਬਚਿਆ ਤੇਲ ਇਕ ਦੂਜੇ ਨੌਨ ਸਟਿਕ ਪੈਨ ਵਿਚ ਗਰਮ ਕਰੋ, ਉਸ ਵਿਚ ਮੈਰੀਨੇਟ ਕੀਤੇ ਚਿਕਨ ਡ੍ਰਮਸਟਿਕ ਅਤੇ ਦੋ ਕਪ ਪਾਣੀ ਪਾ ਕੇ ਮਿਲਾਓ। ਪੈਨ ਨੂੰ ਢੱਕ ਕੇ ਘੱਟ ਆਂਚ 'ਤੇ 15 ਤੋਂ 20 ਮਿੰਟ ਤੱਕ ਪਕਾਓ। ਆਂਚ ਤੇਜ਼ ਕਰੋ ਅਤੇ ਪਕਾਓ ਜਦੋਂ ਤੱਕ ਮਿਸ਼ਰਣ ਸੁੱਕਾ ਨਾ ਹੋ ਜਾਵੇ। 

ਘੋਲ ਬਣਾਉਣ ਲਈ ਇਕ ਬਾਉਲ ਵਿਚ ਮੈਦਾ, ਕਾਰਨ ਸਟਾਰਚ, ਕੁਟੀ ਕਾਲੀ ਮਿਰਚ, ਈਲਾਇਚੀ ਪਾਊਡਰ, ਫੈਂਟੇ ਹੋਏ ਅੰਡੇ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਲੋੜ ਮੁਤਾਬਕ ਪਾਣੀ ਪਾ ਕੇ ਚਿਕਣਾ ਘੋਲ ਤਿਆਰ ਕਰੋ। ਇਕ ਪੈਨ ਵਿਚ ਲੋੜ ਮੁਤਾਬਕ ਤੇਲ ਗਰਮ ਕਰੋ।

ਇਕ ਪਲੇਟ ਉਤੇ ਚਾਵਲ ਦਾ ਆਟਾ ਫੈਲਾ ਕੇ ਰੱਖੋ। ਚਿਕਨ ਡ੍ਰਮਸਟਿਕ ਨੂੰ ਘੋਲ ਵਿਚ ਡੁਬੋ ਕੇ ਚਾਵਲ ਦੇ ਆਟੇ ਵਿਚ ਲਪੇਟ ਕੇ ਗਰਮ ਤੇਲ ਵਿਚ ਗੋਲਡਨ ਹੋਣ ਤੱਕ ਤਲੋ। ਤੇਲ ਵਿਚੋਂ ਕੱਢ ਕੇ ਅਬਸਾਰਮੈਂਟ ਪੇਪਰ ਉਤੇ ਰੱਖੋ। ਗਰਮਾ-ਗਰਮ ਪਰੋਸੋ।