ਘਰ ਦੀ ਰਸੋਈ ਵਿਚ : ਚੀਜ਼ੀ ਬ੍ਰੌਕਲੀ ਬੌਲਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਚੀਜ਼ੀ ਬ੍ਰੌਕਲੀ ਬੌਲਸ, ਪਾਰਮੇਜ਼ਾਨ ਚੀਜ਼ ਕੱਸਿਆ 2, ਮੋਜ਼ਾਰੇਲਾ ਚੀਜ਼ ਕਿਊਬਸ ਕਟੇ ਹੋਏ 100, ਬ੍ਰੌਕਲੀ/ ਵਲਾਇਤੀ ਗੋਭੀ ਬਰੀਕ ਕਟੀ ਹੋਈ 1, ਆਲੂ ਉਬਾਲ ਕੇ ...

Cheesy Broccoli Balls

ਸਮੱਗਰੀ : ਚੀਜ਼ੀ ਬ੍ਰੌਕਲੀ ਬੌਲਸ, ਪਾਰਮੇਜ਼ਾਨ ਚੀਜ਼ ਕੱਸਿਆ 2, ਮੋਜ਼ਾਰੇਲਾ ਚੀਜ਼ ਕਿਊਬਸ ਕਟੇ ਹੋਏ 100, ਬ੍ਰੌਕਲੀ/ ਵਲਾਇਤੀ ਗੋਭੀ ਬਰੀਕ ਕਟੀ ਹੋਈ 1, ਆਲੂ ਉਬਾਲ ਕੇ ਛਿਲੇ ਹੋਏ 2, ਰੈਡ ਚਿੱਲੀ ਫਲੇਕਸ ਸਵਾਦ ਮੁਤਾਬਕ, ਕੁਟੀ ਹੋਈ ਕਾਲੀ ਮਿਰਚ ਸਵਾਦ ਮੁਤਾਬਕ, ਲੂਣ ਸਵਾਦ ਮੁਤਾਬਕ, ਤੇਲ1 ਵੱਡਾ ਚੱਮਚ ਤਲਣ ਲਈ, ਲੱਸਣ ਕੱਟਿਆ ਹੋਇਆ, ਪਿਆਜ ਕੱਟਿਆ ਹੋਇਆ 1, ਮੈਦਾ 1/2, ਬ੍ਰੈਡ ਕ੍ਰਮ 1/2

ਢੰਗ : ਆਲੂ ਨੂੰ ਕੱਦੁਕਸ ਕਰ ਕੇ ਇਕ ਵੱਡੇ ਮਿਕਸਿੰਗ ਬਾਉਲ ਵਿਚ ਪਾਓ। ਉਸ ਵਿਚ ਰੈਡ ਚਿੱਲੀ ਫਲੇਕਸ, ਕੁਟੀ ਕਾਲੀ ਮਿਰਚ, ਲੂਣ ਅਤੇ ਪਾਰਮੇਜ਼ਾਨ ਚੀਜ਼ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਰੱਖੋ।  ਬ੍ਰੌਕਲੀ ਦਾ ਮਿਸ਼ਰਣ ਬਣਾਉਣ ਲਈ ਇਕ ਨੌਨ ਸਟਿਕ ਪੈਨ ਵਿਚ ਤੇਲ ਗਰਮ ਕਰੋ, ਉਸ ਵਿਚ ਲੱਸਨ ਪਾ ਕੇ ਇਕ ਮਿੰਟ ਤੱਕ ਭੁੰਨੋ ਜਾਂ ਜਦੋਂ ਤੱਕ ਲੱਸਨ ਭੂਰਾ ਹੋ ਜਾਵੇ। ਉਸ ਵਿਚ ਪਿਆਜ ਅਤੇ ਇਕ ਚੁਟਕੀ ਲੂਣ ਪਾ ਕੇ ਭੁੰਨੋ ਜਦੋਂ ਤੱਕ ਪਿਆਜ ਹਲਕਾ ਭੂਰਾ ਹੋ ਜਾਵੇ। ਫਿਰ ਬ੍ਰੌਕਲੀ ਪਾਓ,  ਆਂਚ ਨੂੰ ਘੱਟ ਕਰੋ ਅਤੇ 1 - 2 ਮਿੰਟ ਤੱਕ ਪਕਾਓ। 

ਬ੍ਰੌਕਲੀ ਦੇ ਮਿਸ਼ਰਣ ਨੂੰ ਆਲੂ ਦੇ ਮਿਸ਼ਰਣ ਨਾਲ ਚੰਗੀ ਤਰ੍ਹਾਂ ਮਿਲਾਓ। ਇਸ ਮਿਸ਼ਰਣ ਦੇ ਸਮਾਨ ਹਿੱਸੇ ਕਰੋ, ਹਰ ਹਿੱਸੇ ਦੇ ਵਿਚ ਮੌਜ਼ਰੇਲਾ ਚੀਜ਼ ਦਾ ਕਿਊਬ ਭਰੋ। ਕਿਨਾਰਿਆਂ ਨੂੰ ਦਬਾ ਕੇ ਬੰਦ ਕਰੋ ਅਤੇ ਮੱਧਮ ਆਕਾਰ ਦੇ ਗੋਲੇ ਬਣਾਓ। ਮੈਦੇ ਨੂੰ ਲੋੜ ਮੁਤਾਬਕ ਪਾਣੀ ਦੇ ਨਾਲ ਮਿਲਾ ਕੇ ਪਤਲਾ ਘੋਲ ਬਣਾਓ। ਗੋਲਾਂ ਨੂੰ ਇਸ ਘੋਲ ਵਿਚ ਡੁਬੋ ਕੇ ਬ੍ਰੈਡ ਕਰਮਸ ਵਿਚ ਲਪੇਟ ਕੇ ਰੱਖੋ। ਇਕ ਕੜਾਈ ਵਿਚ ਲੋੜ ਮੁਤਾਬਕ ਤੇਲ ਗਰਮ ਕਰੋ ਅਤੇ ਉਸ ਵਿਚ ਤਿਆਰ ਕੀਤੇ ਗੋਲੇ ਪਾ ਕੇ ਸੁਨਹਰੇ ਹੋਣ ਤੱਕ ਤਲੋ।  ਤੇਲ ਵਿਚੋਂ ਕੱਢ ਕੇ ਤੇਲ ਸੋਖਣ ਵਾਲੇ ਪੇਪਰ ਉਤੇ ਰੱਖੋ। ਗਰਮਾ-ਗਰਮ ਪਰੋਸੋ।