ਘਰ ਦੀ ਰਸੋਈ ਵਿਚ : ਸਟੱਫਡ ਦਹੀਵੜਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

1 ਕਪ ਧੋਤੀ ਉੜਦ ਦਾਲ, ਲੂਣ ਸਵਾਦ ਮੁਤਾਬਕ, ਹਿੰਗ ਚੁਟਕੀ ਭਰ, ਜੀਰਾ 1 ਛੋਟਾ ਚੱਮਚ, ਤੇਲ ਤਲਣ ਲਈ, ਅਦਰਕ 2 ਇੰਚ ਟੁਕੜਾ, ਕਿਸ਼ਮਿਸ਼ ਧੋ ਕੇ, ਪੂੰਜੀ ਹੋਈ ...

Stuffed Dahi Vada

ਸਮੱਗਰੀ ਸਟਫਡ ਦਹੀਵੜਾ : 1 ਕਪ ਧੋਤੀ ਉੜਦ ਦਾਲ, ਲੂਣ ਸਵਾਦ ਮੁਤਾਬਕ, ਹਿੰਗ ਚੁਟਕੀ ਭਰ, ਜੀਰਾ 1 ਛੋਟਾ ਚੱਮਚ, ਤੇਲ ਤਲਣ ਲਈ, ਅਦਰਕ 2 ਇੰਚ ਟੁਕੜਾ, ਕਿਸ਼ਮਿਸ਼ ਧੋ ਕੇ, ਪੂੰਜੀ ਹੋਈ  1 -1/2 (ਡੇਢ ਵੱਡੇ ਚੱਮਚ), ਕਾਜੂ ਕੁਟਿਆ ਹੋਇਆ 8 - 10, ਹਰੀ ਮਿਰਚ ਬਰੀਕ ਕੱਟੀ 2, ਤਾਜ਼ਾ ਹਰਾ ਧਨਿਆ ਬਰੀਕ ਕੱਟਿਆ 2 ਵੱਡੇ ਚੱਮਚ, ਦਹੀ ਫੇਂਟਿਆ ਹੋਇਆ, ਸੇਂਧਾ ਲੂਣ 1/2 (ਅੱਧਾ) ਛੋਟਾ ਚੱਮਚ,

ਲਾਲ ਮਿਰਚ ਪਾਊਡਰ 1 ਛੋਟਾ ਚੱਮਚ, ਜੀਰਾ ਪਾਊਡਰ ਸੇਕਿਆ ਹੋਇਆ 1/2 (ਅੱਧਾ) ਛੋਟਾ ਚੱਮਚ ਸਰਵ ਕਰਨ ਲਈ, ਲਾਲ ਮਿਰਚ ਪਾਊਡਰ 1 ਛੋਟਾ ਚੱਮਚ, ਭੁੰਨਿਆ ਹੋਇਆ ਜੀਰਾ ਪਾਊਡਰ 1 ਛੋਟਾ ਚੱਮਚ, ਖਜੂਰ ਅਤੇ ਇਮਲੀ ਦੀ ਚਟਨੀ 1/2 (ਅੱਧਾ) ਕਪ, ਤਾਜ਼ਾ ਹਰਾ ਧਨਿਆ 1/4 (ਇਕ ਚੌਥਾਈ ਹਿੱਸਾ ਕਪ)।

ਢੰਗ : ਦਾਲ ਨੂੰ 3 - 4 ਘੰਟੇ ਭਿਓਂ ਲਵੋ। ਫਿਰ ਪਾਣੀ ਕੱਢ ਕੇ ਪੀਸ ਲਵੋ। ਧਿਆਨ ਰਹੇ ਕਿ ਜ਼ਿਆਦਾ ਪਾਣੀ ਨਾ ਲਵੋ ਅਤੇ ਇਕ ਗਾੜਾ, ਜੌਂਕੁਟ ਅਤੇ ਫੁਲਿਆ ਹੋਇਆ ਬੈਟਰ ਬਣਾ ਲਵੋ। ਹੁਣ ਪਾਓ ਲੂਣ, ਹਿੰਗ ਅਤੇ ਜੀਰਾ ਅਤੇ ਹੱਥਾਂ ਨਾਲ ਚੰਗੀ ਤਰ੍ਹਾਂ ਮਿਲਾ ਲਵੋ। ਇਕ ਛੋਟਾ ਜਿਹਾ ਹਿੱਸਾ ਗਰਮ ਤੇਲ ਵਿਚ ਤਲ ਕੇ ਦੇਖੋ ਕਿ ਬੈਟਰ ਬੱਝਿਆ ਰਹਿੰਦਾ ਹੈ ਕਿ ਨਹੀਂ। ਇਕ ਬਾਉਲ ਵਿਚ ਅਦਰਕ, ਕਿਸ਼ਮਿਸ਼, ਕਾਜੂ, ਹਰੀ ਮਿਰਚ ਅਤੇ ਹਰਾ ਧਨਿਆ ਮਿਲਾ ਲਵੋ। ਅਪਣੀ ਹਥੇਲੀ ਉਤੇ ਥੋੜਾ ਜਿਹਾ ਪਾਣੀ ਲਗਾਓ।

ਬੈਟਰ ਦਾ ਇਕ ਹਿੱਸਾ ਹਥੇਲੀ ਉਤੇ ਰੱਖੋ ਅਤੇ ਗਿੱਲੀ ਉਂਗਲੀਆਂ ਨਾਲ ਇਸ ਨੂੰ ਚਪਟਾ ਕਰੋ। ਇਸ ਵਿਚ ਰੱਖੋ ਥੋੜ੍ਹੀ ਜਿਹੀ ਸਟਫਿੰਗ ਪਾਓ ਅਤੇ ਫੋਲਡ ਕਰੋ।ਇਸ ਨੂੰ ਹੌਲੀ ਜਿਹੇ ਗਰਮ ਤੇਲ ਵਿਚ ਪਾਓ। ਬਾਕੀ ਬੈਟਰ ਅਤੇ ਸਟਫਿੰਗ ਦੇ ਹੋਰ ਵੜੇ ਬਣਾ ਲਵੋ। ਇਨ੍ਹਾਂ ਨੂੰ ਵੀ ਗੋਲਡਨ ਭੂਰਾ ਹੋਣ ਤੱਕ ਤਲੋ। ਕੜਾਹੀ ਤੋਂ ਕੱਢ ਕੇ ਠੰਡੇ ਪਾਣੀ ਵਿਚ ਭਿਓਂ ਦਿਓ।

ਦਹੀ ਵਿਚ ਲੂਣ, ਕਾਲਾ ਲੂਣ, ਲਾਲ ਮਿਰਚ ਪਾਊਡਰ ਅਤੇ ਜੀਰਾ ਪਾਊਡਰ ਮਿਲਾ ਲਵੋ। ਵੜਿਆਂ ਨੂੰ ਨਿਚੋੜ ਕੇ ਪਾਣੀ ਕੱਢ ਲਵੋ ਅਤੇ ਇਕ ਸਰਵਿੰਗ ਡਿਸ਼ ਉਤੇ ਸਜਾ ਲਵੋ। ਇਨ੍ਹਾਂ ਦੇ ਉਤੇ ਪਾਓ ਠੰਡੀ ਦਹੀ ਅਤੇ ਲਾਲ ਮਿਰਚ ਪਾਊਡਰ, ਜੀਰਾ ਪਾਊਡਰ, ਖਜੂਰ ਇਮਲੀ ਦੀ ਚਟਨੀ ਅਤੇ ਹਰੇ ਧਨਿਏ ਨਾਲ ਸਜਾ ਕੇ ਸਰਵ ਕਰੋ।