ਮੈਂਗੋ ਸਮੂਦੀ
ਅੰਬਾਂ ਦੇ ਸੀਜ਼ਨ ਆਉਣ ਵਿੱਚ ਥੌੜ੍ਹਾਂ ਸਮਾਂ ਹੀ ਰਿਹ ਗਿਆ ਹੈ। ਅਜਿਹੇ ਵਿਚ ਅੰਬ ਤੋਂ ਬਣੀ ਹਰ ਇਕ ਡਿਸ਼ ਸਾਰਿਆਂ ਨੂੰ ਪਸੰਦ ਆਉਂਦੀਆਂ ਹਨ। ਜਿਨ੍ਹਾਂ ਵਿਚੋਂ ਮੈਂਗੋ...
ਅੰਬਾਂ ਦੇ ਸੀਜ਼ਨ ਆਉਣ ਵਿੱਚ ਥੌੜ੍ਹਾਂ ਸਮਾਂ ਹੀ ਰਿਹ ਗਿਆ ਹੈ। ਅਜਿਹੇ ਵਿਚ ਅੰਬ ਤੋਂ ਬਣੀ ਹਰ ਇਕ ਡਿਸ਼ ਸਾਰਿਆਂ ਨੂੰ ਪਸੰਦ ਆਉਂਦੀਆਂ ਹਨ। ਜਿਨ੍ਹਾਂ ਵਿਚੋਂ ਮੈਂਗੋ ਮਸੂਦੀ ਬਣਾਉਣ ਦਾ ਆਸਾਨ ਤਰੀਕਾ ਇਹ ਹੈ।
ਸਮੱਗਰੀ : ਅੰਬ – 1 ਮੀਡੀਅਮ ਸਾਈਜ਼
ਤਾਜ਼ਾ ਗਾੜਾ ਦਹੀਂ – 1 ਕਪ,
ਪਿਸਤਾ – 2 (ਪਤਲੇ ਕਟੇ ਹੋਏ)
ਚੀਨੀ – 4 ਛੋਟੀ ਚੱਮਚ
ਢੰਗ : ਅੰਬ ਨੂੰ ਛਿੱਲ ਕੇ ਉਸਦਾ ਪਲਪ ਕੱਢ ਲਵੋ ਅਤੇ ਗੁਟਲੀ ਕੱਢ ਦਿਓ। ਇਸ ਤੋਂ ਬਾਅਦ ਅੰਬ ਦੇ ਪਲਪ ਨੂੰ ਛੋਟੇ - ਛੋਟੇ ਟੁੱਕੜਿਆਂ ਵਿਚ ਕੱਟ ਲਓ। ਮਿਕਸਰ ਵਿਚ ਅੰਬ ਦੇ ਟੁੱਕੜੇ, ਚੀਨੀ ਜਾਂ ਇਸ ਦੀ ਜਗ੍ਹਾਂ ਤੇ ਤੁਸੀਂ ਸ਼ਹਿਦ ਦਾ ਪ੍ਰਯੋਗ ਵੀ ਕਰ ਸਕਦੇ ਹੋ ਅਤੇ ਦਹੀ ਪਾ ਦਿਓ ਅਤੇ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ। ਇਸ ਤੋਂ ਬਾਅਦ ਇਸ ਵਿਚ ਕੁੱਝ ਬਰਫ਼ ਦੇ ਟੁੱਕੜੇ ਪਾ ਦਿਓ ਅਤੇ ਇਕ ਵਾਰ ਫਿਰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ। ਅੰਬ ਦੀ ਠੰਡੀ - ਠੰਡੀ ਸਮੂਦੀ ਤਿਆਰ ਹੈ। ਗਿਲਾਸਾਂ ਵਿਚ ਪਾ ਕੇ ਕਟੇ ਹੋਏ ਪਿਸਤੇ ਦੇ ਟੁੱਕੜਿਆਂ ਨਾਲ ਉਤੇ ਸਜਾਵਟ ਕਰਕੇ ਸਰਵ ਕਰੋ।