ਘਰ ਦੀ ਰਸੋਈ ਵਿਚ : ਕ੍ਰੀਮੀ ਮੇਓ ਪਾਸਤਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

 200 ਗ੍ਰਾਮ, ਪੱਤਾਗੋਭੀ - 1 ਕਪ (ਬਰੀਕ ਕਟੀ), ਗਾਜਰ ਅਤੇ ਸ਼ਿਮਲਾ ਮਿਰਚ - 1 ਕਪ (ਬਰੀਕ ਕਟੀ), ਹਰੀ ਮਟਰ - ਅੱਧਾ ਕਪ, ਮੱਖਣ - 2 ਟੇਬਲਸਪੂਨ, ਮੇਯੋਨੀਜ਼ - 100 ਗ੍ਰਾਮ...

Creamy mayo pasta

ਸਮੱਗਰੀ, ਪਾਸਤਾ -  200 ਗ੍ਰਾਮ, ਪੱਤਾਗੋਭੀ - 1 ਕਪ (ਬਰੀਕ ਕਟੀ), ਗਾਜਰ ਅਤੇ ਸ਼ਿਮਲਾ ਮਿਰਚ - 1 ਕਪ (ਬਰੀਕ ਕਟੀ), ਹਰੀ ਮਟਰ - ਅੱਧਾ ਕਪ, ਮੱਖਣ - 2 ਟੇਬਲਸਪੂਨ, ਮੇਯੋਨੀਜ਼ - 100 ਗ੍ਰਾਮ,  ਕਰੀਮ - 100 ਗਰਾਮ (ਅੱਧਾ ਕਪ), ਲੂਣ - ਸਵਾਦ ਅਨੁਸਾਰ, ਅਦਰਕ - ਇਕ ਇੰਚ ਟੁਕੜਾ (ਕੱਦੂਕਸ ਕੀਤਾ), ਕਾਲੀ ਮਿਰਚ ਪਾਊਡਰ - ਇਕ ਚੌਥਾਈ ਟੀਸਪੂਨ, ਨਿੰਬੂ - 1, ਤੇਲ - ਜ਼ਰੂਰਤ ਦੇ ਅਨੁਸਾਰ,  ਹਰਾ ਧਨਿਆ - 1 ਟੇਬਲਸਪੂਨ (ਬਰੀਕ ਕਟਿਆ ਹੋਇਆ)

ਢੰਗ : ਇਕ ਪੈਨ ਵਿਚ ਪਾਸਤਾ ਨਾਲੋਂ ਤਿੰਨ ਗੁਣਾ ਪਾਣੀ, ਅੱਧਾ ਚੱਮਚ ਲੂਣ, 1 ਚੱਮਚ ਤੇਲ ਪਾ ਕੇ ਪਾਸਤਾ ਉਬਾਲੋ। ਪਾਣੀ ਉਬਲਣ 'ਤੇ ਇਸ ਵਿਚ ਪਾਸਤਾ ਪਾ ਕੇ ਥੋੜ੍ਹੀ ਦੇਰ ਚਲਾਉਂਦੇ ਹੋਏ ਪਾਸਤਾ ਨੂੰ ਪਕਾ ਲਵੋ। ਉਬਲੇ ਹੋਏ ਪਾਸਤਾ ਪਾਣੀ ਕੱਢ ਲਵੋ ਅਤੇ ਉਸ ਨੂੰ ਠੰਡੇ ਪਾਣੀ ਨਾਲ ਧੋ ਕੇ ਵੱਖ ਰੱਖ ਲਵੋ। ਕੜਾਹੀ ਵਿਚ ਮੱਖਣ ਗਰਮ ਕਰੋ। ਜਦੋਂ ਮੱਖਣ ਮੈਲਟ ਹੋ ਜਾਵੇ ਤਦ ਇਸ ਵਿਚ ਅਦਰਕ ਅਤੇ ਸਾਰੀ ਸਬਜੀਆਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਢੱਕ ਕੇ ਦੋ ਮਿੰਟ ਤੱਕ ਪਕਾ ਲਵੋ।

ਜਦੋਂ ਸਬਜੀਆਂ ਥੋੜ੍ਹੀ ਨਰਮ ਹੋ ਜਾਵੇ ਤੱਦ ਇਸ ਵਿਚ ਕਰੀਮ, ਮੇਯੋਨੀਜ਼, ਲੂਣ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਚਲਾਉਂਦੇ ਹੋਏ 1 - 2 ਮਿੰਟ ਤੱਕ ਪਕਾ ਲਵੋ। ਫਿਰ ਇਸ ਵਿਚ ਪਾਸਤਾ ਪਾ ਕੇ ਮਿਕਸ ਕਰੋ ਅਤੇ ਚਮਚ ਨਾਲ ਚਲਾਉਂਦੇ ਹੋਏ 2 ਮਿੰਟ ਤੱਕ ਪਕਾ ਲਵੋ। ਉਤੇ ਤੋਂ ਇਸ ਵਿਚ ਨਿੰਬੂ ਦਾ ਰਸ ਅਤੇ ਹਰਾ ਧਨਿਆ ਪਾ ਕੇ ਗਰਮਾ - ਗਰਮ ਸਰਵ ਕਰੋ।