ਜ਼ਿਆਦਾ Work Out ਹੋ ਸਕਦਾ ਹੈ ਖਤਰਨਾਕ, ਵਧ ਸਕਦਾ ਹੈ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ

ਏਜੰਸੀ

ਜੀਵਨ ਜਾਚ, ਸਿਹਤ

ਜੇਕਰ ਤੁਸੀਂ ਵੀ ਉਹਨਾਂ ਲੋਕਾਂ ਵਿਚੋਂ ਇਕ ਹੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਜ਼ਿਆਦਾ ਵਰਕਆਊਟ ਕਰਨ ਨਾਲ ਤੁਹਾਡੀ ਸਿਹਤ ਚੰਗੀ ਰਹੇਗੀ ਤਾਂ ਤੁਸੀਂ ਗਲਤ ਹੋ।

Excessive work out can be dangerous

ਲੰਡਨ: ਜੇਕਰ ਤੁਸੀਂ ਵੀ ਉਹਨਾਂ ਲੋਕਾਂ ਵਿਚੋਂ ਇਕ ਹੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਜ਼ਿਆਦਾ ਵਰਕਆਊਟ ਕਰਨ ਨਾਲ ਤੁਹਾਡੀ ਸਿਹਤ ਚੰਗੀ ਰਹੇਗੀ ਤਾਂ ਤੁਸੀਂ ਗਲਤ ਹੋ। ਖੋਜਕਰਤਾਵਾਂ ਦਾ ਦਾਅਵਾ ਹੈ ਕਿ ਬਹੁਤ ਜ਼ਿਆਦਾ ਵਰਕਆਊਟ ਕਰਨ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਦੁੱਗਣਾ ਵਧ ਜਾਂਦਾ ਹੈ। 70 ਹਜ਼ਾਰ ਲੋਕਾਂ ਦੇ ਦਿਲ ਦੀ ਸਿਹਤ ਦੇ ਅਧਿਐਨ ਤੋਂ ਬਾਅਦ ਖੋਜਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ।

ਹੋਰ ਪੜ੍ਹੋ: ਵਾਤਾਵਰਣ ਦੀ ਚਿੰਤਾ: 20 ਸਾਲਾਂ ਵਿਚ ਪੈਟਰੋਲ-ਡੀਜ਼ਲ ਵਾਲੀਆਂ ਕਾਰਾਂ ਬੰਦ ਕਰਨਗੇ ਯੂਰੋਪੀਅਨ ਦੇਸ਼

ਇਹਨਾਂ ਵਿਚੋਂ 63 ਹਜ਼ਾਰ ਆਮ ਲੋਕ ਸਨ, ਬਾਕੀ ਐਥਲੀਟ ਜਾਂ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਨ। ਬ੍ਰਿਟਿਸ਼ ਜਰਨਲ ਆਫ ਸਪੋਰਟਸ ਮੈਡੀਸਨ ਵਿਚ ਪ੍ਰਕਾਸ਼ਤ ਇਸ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਮ ਲੋਕਾਂ ਦੀ ਤੁਲਨਾ ਵਿਚ ਐਥਲੀਟਸ ਨੂੰ ਐਟੀਰੀਅਲ ਫਾਈਬਰਿਲੇਸ਼ਨ (ਦਿਲ ਦੀ ਧੜਕਣ ਅਨਿਯਮਿਤ ਹੋਣਾ) ਦੀ ਸਮੱਸਿਆ ਹੋਣ ਦੀ ਸੰਭਾਵਨਾ 2.5 ਗੁਣਾ ਜ਼ਿਆਦਾ ਹੁੰਦੀ ਹੈ। ਇਹ ਸਥਿਤੀ ਹੀ ਸਟਰੋਕ ਜਾਂ ਹਾਰਟ ਫੇਲੀਅਰ ਦਾ ਕਾਰਨ ਬਣਦੀ ਹੈ।

 

ਹੋਰ ਪੜ੍ਹੋ: ਨਵਾਂਗਾਓ ਦੀ Reena Khokhar ਟੋਕਿਓ ਉਲੰਪਿਕ 'ਚ ਦਿਖਾਵੇਗੀ ਤਾਕਤ

ਖੋਜਕਰਤਾਵਾਂ ਨੇ ਪਾਇਆ ਕਿ 55 ਸਾਲ ਅਤੇ ਉਸ ਤੋਂ ਘੱਟ ਉਮਰ ਦੇ ਐਥਲੀਟਸ ਵਿਚ ਇਹ ਖਤਰਾ ਹੋ ਵੀ ਜ਼ਿਆਦਾ ਹੈ ਕਿਉਂਕਿ ਆਮ ਲੋਕਾਂ ਦੀ ਤੁਲਨਾ ਵਿਚ ਉਹਨਾਂ ਨੂੰ ਐਟੀਰੀਅਲ ਫਾਈਬਰਿਲੇਸ਼ਨ ਦਾ ਖਤਰਾ 3.6 ਗੁਣਾ ਜ਼ਿਆਦਾ ਹੈ। ਹਾਲਾਂਕਿ ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗਾਂ ਵਿਚ ਦੇਖਣ ਨੂੰ ਮਿਲਦੀ ਰਹੀ ਹੈ ਪਰ ਹੁਣ ਇਹ ਨੌਜਵਾਨਾਂ ਵਿਚ ਵੀ ਤੇਜ਼ੀ ਨਾਲ ਵਧ ਰਹੀ ਹੈ।

ਹੋਰ ਪੜ੍ਹੋ: ਕਰੀਨਾ ਕਪੂਰ ਦੀ ਕਿਤਾਬ 'ਤੇ ਵਿਵਾਦ, ਇਸਾਈ ਸੰਗਠਨ ਨੇ ਜਤਾਇਆ ਇਤਰਾਜ਼, ਸ਼ਿਕਾਇਤ ਦਰਜ  

ਅਧਿਐਨ ਦੇ ਮੁੱਖ ਲੇਖਕ ਅਤੇ ਯੂਨੀਵਰਸਿਟੀ ਆਫ਼ ਕੈਂਟਰਬਰੀ ਕ੍ਰਾਈਸਟਚਰਚ ਵਿਚ ਮਾਹਰ ਡਾ. ਜੈਮੀ ਓਡਰਿਸਕਾਲ ਮੁਤਾਬਕ ਅਧਿਐਨ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਦਿਲ ਦੀ ਚੰਗੀ ਸਿਹਤ ਲਈ  ਤੈਅ ਸੀਮਾ ਵਿਚ ਹੀ ਵਰਕਆਊਟ ਠੀਕ ਹੈ। ਦਿੱਲੀ ਏਮਜ਼ ਵਿਚ ਦਿਲ ਦੇ ਮਾਹਰ ਪ੍ਰੋ. ਸੰਦੀਪ ਮਿਸ਼ਰਾ ਅਨੁਸਾਰ ਇਕ ਸਿਹਤਮੰਦ ਬਾਲਗ ਨੂੰ ਰੋਜ਼ਾਨਾ 5 ਕਿਲੋਮੀਟਰ ਤੁਰਨਾ ਚਾਹੀਦਾ ਹੈ। ਤੁਸੀਂ ਹਫਤੇ ਵਿਚ 5 ਦਿਨ 40 ਮਿੰਟ ਕਸਰਤ ਕਰ ਸਕਦੇ ਹੋ।