ਨਾਸਾ ਦੇ ਅਗਲੇ ਮਿਸ਼ਨ ਤਹਿਤ ਮਰਦਾਂ ਤੋਂ ਪਹਿਲਾਂ ਔਰਤਾਂ ਰੱਖਣਗੀਆਂ ਚੰਨ ‘ਤੇ ਕਦਮ

ਏਜੰਸੀ

ਜੀਵਨ ਜਾਚ, ਤਕਨੀਕ

ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਉਹ ਇਕ ਹੋਰ ਪ੍ਰੋਗਰਾਮ ਦੇ ਤਹਿਤ ਇਕ ਵਾਰ ਫਿਰ ਤੋਂ ਵੱਡੀ ਪ੍ਰਾਪਤੀ ਹਾਸਲ ਕਰਨ ਲਈ ਤਿਆਰ ਹੈ।

NASA

ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਉਹ ਇਕ ਹੋਰ ਪ੍ਰੋਗਰਾਮ ਦੇ ਤਹਿਤ ਇਕ ਵਾਰ ਫਿਰ ਤੋਂ ਵੱਡੀ ਪ੍ਰਾਪਤੀ ਹਾਸਲ ਕਰਨ ਲਈ ਤਿਆਰ ਹੈ। ਪ੍ਰੋਗਰਾਮ ਦੇ ਤਹਿਤ ਪਹਿਲਾਂ ਔਰਤਾਂ ਅਤੇ ਉਸ ਤੋਂ ਬਾਅਦ ਮਰਦਾਂ ਨੂੰ ਚੰਨ ਦੀ ਪਰਤ ‘ਤੇ ਉਤਾਰਿਆ ਜਾਵੇਗਾ। ਇਸ ਪ੍ਰੋਗਰਾਮ ਨੂੰ ‘ਆਰਟਿਮਿਸ’ ਨਾਂਅ ਦਿੱਤਾ ਗਿਆ ਹੈ ਜੋ ਅਪੋਲੋ ਦੀਆਂ ਜੁੜਵਾਂ ਭੈਣਾਂ ਮੰਨੀਆਂ ਜਾਂਦੀਆਂ ਹਨ।

ਏਜੰਸੀ ਮੁਤਾਬਕ ਉਸ ਦਾ ਪੁਲਾੜ ਪ੍ਰੋਗਰਾਮ ‘ਆਰਟਿਮਿਸ’, ਉਸ ਦੇ ਮੰਗਲ ਮਿਸ਼ਨ ਵਿਚ ਬੇਹੱਦ ਅਹਿਮ ਭੂਮਿਕਾ ਨਿਭਾਵੇਗਾ। ਨਾਸਾ ਨੇ ਇਕ ਬਿਆਨ ਵਿਚ ਕਿਹਾ ਕਿ ਮੰਗਲ ਗ੍ਰਹਿ ‘ਤੇ ਉਹਨਾਂ ਦਾ ਰਸਤਾ ਆਰਟਿਮਿਸ ਬਣਾਵੇਗਾ। ਨਵਾਂ ਆਰਟਿਮਿਸ ਮਿਸ਼ਨ ਅਪੋਲੋ ਪ੍ਰੋਗਰਾਮ ਤੋਂ ਸਾਹਸੀ ਪ੍ਰੇਰਣਾ ਲੈ ਕੇ ਅਪਣਾ ਰਸਤਾ ਤੈਅ ਕਰੇਗਾ। ਪੁਲਾੜ ਯਾਤਰੀ ਚੰਨ ਦੇ ਉਹਨਾਂ ਖੇਤਰਾਂ ਦਾ ਪਤਾ ਲਗਾਉਣਗੇ, ਜਿੱਥੇ ਪਹਿਲਾਂ ਕੋਈ ਵੀ ਨਹੀਂ ਗਿਆ ਹੈ। ਉਹ ਬ੍ਰਹਮੰਡ ਦੇ ਰਾਜ਼ਾਂ ਨੂੰ ਖੋਲਦੇ ਹੋਏ ਉਸ ਤਕਨੀਕ ਦਾ ਵੀ ਪਰੀਖਣ ਕਰਨਗੇ ਜੋ ਸੋਰਮੰਡਲ ਵਿਚ ਮਨੁੱਖਾਂ ਦੀਆਂ ਹੱਦਾਂ ਵਧਾਏਗੀ।

ਏਜੰਸੀ ਨੇ ਕਿਹਾ ਕਿ ਚੰਨ ਦੀ ਪਰਤ ‘ਤੇ ਉਹ ਪਾਣੀ ਬਰਫ਼ ਅਕੇ ਹੋਰ ਕੁਦਰਤੀ ਸਰੋਤਾਂ ਦਾ ਪਤਾ ਲਗਾਉਣਗੇ, ਜਿਸ ਨਾਲ ਭਵਿੱਖ ਵਿਚ ਪੁਲਾੜ ਦੀ ਯਾਤਰਾ ਨੂੰ ਯਕੀਨੀ ਬਣਾਈ ਜਾ ਸਕੇ। ਚੰਦਰਮਾ ਤੋਂ ਬਾਅਦ ਮਨੁੱਖ ਦੀ ਅਗਲੀ ਵੱਡੀ ਪ੍ਰਾਪਤੀ ਮੰਗਲ ਗ੍ਰਹਿ ਹੋਵੇਗੀ। ਚੰਦਰਮਾ ‘ਤੇ ਜਾਣ ਵਾਲੇ ਪੁਲਾੜ ਯਾਤਰੀਆਂ ਦੀ ਵਾਪਸੀ 2024 ਵਿਚ ਹੋਵੇਗੀ। ਇਸ ਪ੍ਰੋਗਰਾਮ ‘ਤੇ ਲਗਭਗ 30 ਅਰਬ ਡਾਲਰ ਦਾ ਖਰਚਾ ਅਵੇਗਾ। ਇਸ ਦੇ ਨਾਲ ਸਪੇਸ ਫਲਾਈਟ ਅਪੋਲੋ-11 ਦੀ ਕੀਮਤ ਵੀ ਕਰੀਬ ਇੰਨੀ ਹੀ ਹੋਵੇਗੀ।

ਅਮਰੀਕਾ ਵੱਲੋਂ 1961 ਵਿਚ ਸ਼ੁਰੂ ਕੀਤੇ ਅਤੇ 1972 ਵਿਚ ਸਮਾਪਤ ਕੀਤੇ ਗਏ ਅਪੋਲੋ ਪ੍ਰੋਗਰਾਮ ਦੀ ਲਾਗਤ 25 ਅਰਬ ਡਾਲਰ ਸੀ। ਅਪੋਲੋ -11 ਮਿਸ਼ਨ ਦੇ ਤਹਿਤ 50 ਸਾਲ ਪਹਿਲਾਂ ਦੋ ਪੁਲਾੜ ਯਾਤਰੀ ਚੰਨ ਦੀ ਪਰਤ ‘ਤੇ ਉਤਰੇ ਸਨ। ਇਸ ਮਿਸ਼ਨ ‘ਤੇ ਉਸ ਸਮੇਂ ਲਾਗਤ ਛੇ ਅਰਬ ਡਾਲਰ ਆਈ ਸੀ ਜੋ ਇਸ ਸਮੇਂ 30 ਅਰਬ ਡਾਲਰ ਦੇ ਬਰਾਬਰ ਹੈ। ਨਾਸਾ ਦੇ ਪ੍ਰਬੰਧਕ ਜਿਮ ਬ੍ਰਿਡੇਨਸਟਾਈਨ ਅਨੁਸਾਰ ਅਪੋਲੋ ਪ੍ਰੋਗਰਾਮ ਅਤੇ ਆਰਟਿਮਿਸ ਵਿਚਕਾਰ ਮੁੱਖ ਅੰਤਰ ਇਹ ਹੈ ਕਿ ਪਹਿਲਾਂ ਜਿੱਥੇ ਚੰਦਰਮਾਂ ਦੀ ਪਰਤ ‘ਤੇ ਸਿਰਫ਼ ਮੌਜੂਦਗੀ ਦਰਜ ਕਰਵਾਈ ਗਈ ਸੀ, ਹੁਣ ਉੱਥੇ ਇਕ ਸਥਾਈ ਮਨੁੱਖ ਦੀ ਮੌਜੂਦਗੀ ਹੋਵੇਗੀ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ