ਜ਼ਿੰਦਗੀ ਦਾ ਹਾਸਲ (ਭਾਗ 6)

ਸਪੋਕਸਮੈਨ ਸਮਾਚਾਰ ਸੇਵਾ

ਖ਼ਾਲੀ ਖ਼ਾਲੀ ਘਰ ਵੇਖ ਕੇ ਜਦੋਂ ਮਾਸੀ ਨੂੰ ਅਪਣੀ ਆਦਤ ਅਨੁਸਾਰ ਨਘੋਚ

gain of life

ਖ਼ਾਲੀ ਖ਼ਾਲੀ ਘਰ ਵੇਖ ਕੇ ਜਦੋਂ ਮਾਸੀ ਨੂੰ ਅਪਣੀ ਆਦਤ ਅਨੁਸਾਰ ਨਘੋਚ ਕਢਦੀ ਉਸ ਦੀ ਬੀਬੀ ਨੂੰ ਕਹਿੰਦਿਆਂ ਸੁਣਿਆ ਸੀ, ''ਅੰਬੋ ਕਿੱਥੇ ਭੁੱਖਿਆਂ ਨੰਗਿਆਂ ਦੇ ਕੁੜੀ ਰੋੜ੍ਹ ਦਿਤੀ ਊ।'' ਤਾਂ ਵਖਰਿਆਂ ਕਰ ਕੇ ਸ਼ਿੰਦੋ ਨੇ ਅਪਣੀ ਮਾਂ ਨੂੰ ਸਾਫ਼ ਸਾਫ਼ ਕਹ ਦਿਤਾ ਸੀ, ''ਬੀਬੀ, ਦੁਬਾਰਾ ਮਾਸੀ ਮੇਰੇ ਘਰ ਨਾ ਵੜੇ।

'' ਫ਼ੌਜੀ ਸਰਦਾਰ ਦੀ ਕਮਾਈ ਤੇ ਉਸ ਦੀ ਸਿਆਣਪ ਨਾਲ ਅੱਜ ਉਸ ਦਾ ਘਰ ਭਰਿਆ ਭਰਿਆ ਹੈ। ਹੁਣ ਉਸ ਨੂੰ ਪਹਿਲਾਂ ਵਾਂਗ ਰੀਝਾਂ ਨਾਲ ਫੇਰੇ ਪੋਚੇ ਤੇ ਚੁਫ਼ੇਰੇ ਚਿੱਟੇ ਪੋਚੇ ਦਾ ਪਟਾ ਖਿਚਣ ਦੀ ਲੋੜ ਨਹੀਂ।

ਕੰਕਰੀਟ ਤੇ ਸੀਮੈਂਟ ਨਾਲ ਉਸਰਿਆ ਮਹਿਲ ਵਰਗਾ ਘਰ ਜਿਸ ਦੀਆਂ ਕੰਧਾਂ 'ਚੋਂ ਉਸ ਦੇ ਫ਼ੌਜੀ ਨੌਕਰ ਸਰਦਾਰ ਦੀ ਖ਼ੂਨ-ਪਸੀਨੇ ਦੀ ਕਮਾਈ ਚਮਕਦੀ ਹੈ। ਢਾਲੇ ਪੈ ਚੁੱਕੀ ਜਵਾਨੀ 'ਚ ਦੋ ਸ਼ੀਂਹਾਂ ਵਰਗੇ ਜਵਾਨ ਫ਼ੌਜੀ ਪੁੱਤਾਂ ਦੀ ਮਾਂ ਤੇ ਸਾਬਕਾ ਫ਼ੌਜੀ ਦੀ ਪਤਨੀ ਹੈ।

ਕਦੀ ਉਹ ਇਸ ਘਰ ਨੂੰਹ ਬਣ ਕੇ ਆਈ ਸੀ। ਅੱਜ ਵਿਹੜੇ ਬੈਠੇ ਢਲਦੀ ਉਮਰ ਦੇ ਸਾਥੀ ਨਾਲ ਬੈਠਿਆਂ ਛਮ ਛਮ ਕਰਦੀਆਂ ਨੂੰਹਾਂ ਵਲੋਂ ਫੜਾਈ ਚਾਹ ਦੀਆਂ ਚੁਸਕੀਆਂ ਲੈਂਦੀ ਮਾਣਮੱਤੀ ਹੋ ਜਾਂਦੀ ਹੈ।

ਇਹ ਸਾਰਾ ਕੁੱਝ ਉਸ ਦੀ ਜ਼ਿੰਦਗੀ ਦਾ ਹਾਸਲ ਹੈ। ਉਹ ਜਨਕੋ ਸਹੇਲੀ ਨੂੰ ਯਾਦ ਕਰਦੀ ਸੋਚਦੀ ਹੈ ਕਿ ਮੇਰੇ ਦਿਲ ਦੀ ਮੁਰਾਦ ਤਾਂ ਪੂਰੀ ਹੋ ਗਈ। ਝੱਲੀ ਜਨਕੋ ਨੂੰ ਪਤਾ ਨਹੀਂ ਉਸ ਦੇ ਦਿਲ ਦਾ ਹਾਣੀ ਹਾਸਲ ਹੋਇਆ ਕਿ ਨਹੀਂ। 

(ਤਰਸੇਮ ਸਿੰਘ ਭੰਗੂ ਸੰਪਰਕ : 94656-56214)