ਸੋਨੇ ਤੇ ਚਾਂਦੀ ਦੀਆਂ ਘਟੀਆਂ ਕੀਮਤਾਂ, ਜਾਣੋ ਭਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੋਨਾ ਖਰੀਦਦਾਰਾਂ ਲਈ ਵੱਡੀ ਰਾਹਤ ਹੈ। ਮੰਗਲਵਾਰ ਨੂੰ ਸਰਾਫਾ ਬਾਜ਼ਾਰ 'ਚ ਸੋਨੇ...

Gold Price

ਨਵੀਂ ਦਿੱਲੀ: ਸੋਨਾ ਖਰੀਦਦਾਰਾਂ ਲਈ ਵੱਡੀ ਰਾਹਤ ਹੈ। ਮੰਗਲਵਾਰ ਨੂੰ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 550 ਰੁਪਏ ਘੱਟ ਕੇ 38,470 ਰੁਪਏ ਹੋ ਗਈ ਹੈ। ਬੀਤੇ ਦਿਨ ਇਸ 'ਚ 200 ਰੁਪਏ ਦੀ ਗਿਰਾਵਟ ਆਈ ਸੀ। ਇਸ ਤਰ੍ਹਾਂ ਦੋ ਕਾਰੋਬਾਰੀ ਦਿਨਾਂ 'ਚ ਸੋਨੇ ਦੀ ਕੀਮਤ 750 ਰੁਪਏ ਘੱਟ ਚੁੱਕੀ ਹੈ। ਉੱਥੇ ਹੀ, ਚਾਂਦੀ ਦੀ ਕੀਮਤ 600 ਰੁਪਏ ਡਿੱਗ ਕੇ 45,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਚਲੀ ਗਈ।

ਸੋਮਵਾਰ ਚਾਂਦੀ 525 ਰੁਪਏ ਸਸਤੀ ਹੋਈ ਸੀ। ਉੱਥੇ ਹੀ, ਲੰਡਨ ਤੇ ਨਿਊਯਾਰਕ ਬਾਜ਼ਾਰਾਂ 'ਚ ਸੋਨਾ ਹਾਜ਼ਰ 9.65 ਡਾਲਰ ਡਿੱਗ ਕੇ 1,463 ਡਾਲਰ ਪ੍ਰਤੀ ਔਂਸ 'ਤੇ ਜਾ ਪੁੱਜਾ। ਸੋਮਵਾਰ ਨੂੰ ਕਾਰੋਬਾਰ ਦੌਰਾਨ ਇਸ ਦੀ ਕੀਮਤ 1,458.20 ਡਾਲਰ ਪ੍ਰਤੀ ਔਂਸ 'ਤੇ ਚਲੀ ਗਈ ਸੀ, ਜੋ 6 ਅਗਸਤ ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਦਸੰਬਰ ਦੇ ਅਮਰੀਕੀ ਸੋਨਾ ਵਾਇਦਾ ਦੀ ਕੀਮਤ ਵੀ ਪੰਜ ਡਾਲਰ ਟੁੱਟ ਕੇ 1,467.90 ਡਾਲਰ ਪ੍ਰਤੀ ਔਂਸ 'ਤੇ ਆ ਗਈ।

ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ, ਡਾਲਰ ਦੀ ਮਜਬੂਤੀ ਕਾਰਨ ਸੋਨੇ ਦੀ ਕੀਮਤ 'ਚ ਗਿਰਾਵਟ ਦੇਖੀ ਗਈ, ਨਾਲ ਹੀ ਅਮਰੀਕਾ ਤੇ ਚੀਨ ਵਿਚਕਾਰ ਵਪਾਰ ਵਿਵਾਦ ਹੱਲ ਹੋਣ ਦੀ ਉਮੀਦ ਨਾਲ ਵੀ ਸੋਨੇ ਦੀ ਕੀਮਤ ਪ੍ਰਭਾਵਿਤ ਹੋਈ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.02 ਡਾਲਰ ਡਿੱਗ ਕੇ 17.01 ਡਾਲਰ ਪ੍ਰਤੀ ਔਂਸ 'ਤੇ ਰਹੀ।