ਹਰ ਮਹੀਨੇ ਵਧੀਆ ਗੈਸ ਸਲੰਡਰ ਦੀਆਂ ਕੀਮਤਾਂ, ਹੋਇਆ 18 ਫੀਸਦੀ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਿਛਲੇ 54 ਮਹੀਨੇ ਵਿਚ ਰਸੋਈ ਗੈਸ ਸਲੰਡਰ ਦੀਆਂ ਵੱਧਦੀਆਂ ਕੀਮਤਾਂ ਵਿਚ ਗੌਰ ਕੀਤਾ ਜਾਵੇ ਤਾਂ ਪਤਾ ਚੱਲੇਗਾ ਕਿ ਮੋਦੀ ਸਰਕਾਰ ਵਿਚ ਹਰ ਮਹੀਨੇ ਡੇਢ  ਰੁਪਏ ਤੋਂ ਜ਼ਿਆਦਾ ...

Gas Cylinders

ਨਵੀਂ ਦਿੱਲੀ (ਭਾਸ਼ਾ) :- ਪਿਛਲੇ 54 ਮਹੀਨੇ ਵਿਚ ਰਸੋਈ ਗੈਸ ਸਲੰਡਰ ਦੀਆਂ ਵੱਧਦੀਆਂ ਕੀਮਤਾਂ ਵਿਚ ਗੌਰ ਕੀਤਾ ਜਾਵੇ ਤਾਂ ਪਤਾ ਚੱਲੇਗਾ ਕਿ ਮੋਦੀ ਸਰਕਾਰ ਵਿਚ ਹਰ ਮਹੀਨੇ ਡੇਢ  ਰੁਪਏ ਤੋਂ ਜ਼ਿਆਦਾ ਰਸੋਈ ਗੈਸ ਦੇ ਮੁੱਲ ਵਧੇ ਹਨ ਮਤਲਬ ਇਸ ਦੌਰਾਨ ਘਰੇਲੂ ਗੈਸ ਸਲੰਡਰ ਉੱਤੇ 18 ਫੀਸਦੀ ਤੱਕ ਮੁੱਲ ਵੱਧ ਚੁੱਕੇ ਹਨ। ਮਈ 2014 'ਚ ਘਰੇਲੂ ਗੈਸ ਸਲੰਡਰ ਦੇ ਮੁੱਲ - ਜਦੋਂ ਮੋਦੀ ਸਰਕਾਰ ਦੇਸ਼ ਦੀ ਸੱਤਾ ਵਿਚ ਆਈ ਤਾਂ ਘਰੇਲੂ ਗੈਸ ਸਲੰਡਰ ਦੇ ਮੁੱਲ 414 ਰੁਪਏ ਪ੍ਰਤੀ ਸਲੰਡਰ ਸਨ। ਇਹ ਮੁੱਲ ਸਬਸਿਡੀ ਦੇ ਸਿਲੰਡਰ ਦੇ ਮੁੱਲ ਸਨ।

ਉਸ ਤੋਂ ਬਾਅਦ ਇਹ ਕੀਮਤ ਦਾ ਵਧਨਾ ਸ਼ੁਰੂ ਹੋਇਆ ਜੋ ਅਜੇ ਤੱਕ ਜਾਰੀ ਹੈ। ਉਸ ਸਮੇਂ ਇਹ ਮੁੱਲ ਵੀ ਦੇਸ਼ ਦੇ ਲੋਕਾਂ ਲਈ ਕਾਫ਼ੀ ਜ਼ਿਆਦਾ ਸਨ। ਜੇਕਰ ਅਸੀਂ ਅੱਜ ਦੀ ਤੁਲਣਾ ਕਰੀਏ ਤਾਂ ਦੇਸ਼ ਵਿਚ ਘਰੇਲੂ ਗੈਸ ਸਲੰਡਰ ਦੇ ਮੁੱਲ ਵਿਚ 18 ਫੀਸਦੀ ਤੱਕ ਦਾ ਵਾਧਾ ਹੋ ਚੁੱਕਿਆ ਹੈ। ਮੌਜੂਦਾ ਸਮੇਂ ਵਿਚ ਦਿੱਲੀ ਵਿਚ ਘਰੇਲੂ ਗੈਸ ਸਿਲੰਡਰ ਦਾ ਮੁੱਲ 505.34 ਰੁਪਏ ਪ੍ਰਤੀ ਸਲੰਡਰ ਹੋ ਚੁੱਕਿਆ ਹੈ ਮਤਲਬ ਦਿੱਲੀ ਵਿਚ ਹੁਣ ਤੱਕ 91 ਰੁਪਏ ਤੋਂ ਜ਼ਿਆਦਾ ਮੁੱਲ ਵੱਧ ਚੁੱਕੇ ਹਨ। ਅਜਿਹੇ ਵਿਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦੇਸ਼ ਵਿਚ ਮੋਦੀ ਸਰਕਾਰ ਆਉਣ ਤੋਂ ਬਾਅਦ ਘਰੇਲੂ ਗੈਸ ਸਲੰਡਰ ਵਿਚ ਕਿੰਨਾ ਵਾਧਾ ਹੋ ਚੁੱਕਿਆ ਹੈ।

ਮਈ 2014 ਤੋਂ ਲੈ ਕੇ ਅਗਸਤ 2017 ਦੇ ਵਿਚ ਕਰੂਡ ਆਇਲ ਦੇ ਮੁੱਲ ਵਿਚ 49 ਫੀਸਦੀ ਦੀ ਕਟੌਤੀ ਦੇਖਣ ਨੂੰ ਮਿਲੀ ਸੀ। ਉਦੋਂ ਘਰੇਲੂ ਗੈਸ ਸਲੰਡਰ ਦੇ ਮੁੱਲ ਵਿਚ ਜਾਂ ਤਾਂ ਕਟੌਤੀ ਦੇਖਣ ਨੂੰ ਮਿਲਣੀ ਚਾਹੀਦੀ ਸੀ ਜਾਂ ਫਿਰ ਸਥਿਰ ਰਹਿਣਾ ਚਾਹੀਦੀ ਸੀ। ਜਦੋਂ ਕਿ ਆਇਲ ਕੰਪਨੀਆਂ ਵਲੋਂ ਕੀਮਤਾਂ ਵਿਚ ਵਾਧਾ ਹੋਇਆ। ਉਸ ਦੌਰਾਨ ਮਈ 2014 ਤੋਂ ਅਗਸਤ 2017 ਤੱਕ ਦੇਸ਼ ਵਿਚ 22 ਵਾਰ ਘਰੇਲੂ ਗੈਸ ਸਲੰਡਰ ਦੇ ਮੁੱਲ ਵਧਾਏ ਗਏ।

ਅਗਸਤ 2017 ਤੋਂ ਬਾਅਦ ਨਵੰਬਰ 2018 ਤੱਕ ਘਰੇਲੂ ਗੈਸ ਸਲੰਡਰ ਦੇ ਮੁੱਲ ਵਿਚ 16 ਵਾਰ ਬਦਲਾਅ ਹੋ ਚੁਕੇ ਹਨ ਮਤਲਬ ਦੇਸ਼ ਵਿਚ ਮੋਦੀ ਸਰਕਾਰ ਆਉਣ ਤੋਂ ਬਾਅਦ 38 ਵਾਰ ਘਰੇਲੂ ਗੈਸ ਸਲੰਡਰ ਦੇ ਮੁੱਲ ਬਦਲੇ ਗਏ। ਜਿਨ੍ਹਾਂ ਵਿਚੋਂ ਜਿਆਦਾਤਰ ਵਾਰ ਕੀਮਤਾਂ ਨੂੰ ਵਧਾਇਆ ਗਿਆ। ਮੋਦੀ ਸਰਕਾਰ ਨੂੰ ਸੱਤਾ ਵਿਚ ਆਏ ਹੋਏ 54 ਮਹੀਨੇ ਪੂਰੇ ਹੋ ਗਏ ਹਨ। ਉਦੋਂ ਤੋਂ ਲੈ ਕੇ ਹੁਣ ਤੱਕ ਦੇਸ਼ ਵਿਚ 91 ਰੁਪਏ ਪ੍ਰਤੀ ਘਰੇਲੂ ਗੈਸ ਸਿਲੰਡਰ ਦੇ ਮੁੱਲ ਵਿਚ ਵਾਧਾ ਹੋਇਆ ਹੈ। ਅਜਿਹੇ ਵਿਚ ਪ੍ਰਤੀ ਮਹੀਨਾ ਦਾ ਔਸਤ ਕੱਢਿਆ ਜਾਵੇ ਤਾਂ ਉਦੋਂ ਤੋਂ ਹੁਣ ਦੇਸ਼ ਵਿਚ 1.69 ਰੁਪਏ ਪ੍ਰਤੀ ਗੈਸ ਸਿਲੰਡਰ ਔਸਤ ਨਾਲ ਮੁੱਲ ਵਧੇ ਹਨ।