ਡੀਜ਼ਲ-ਪਟਰੌਲ ਦੀਆਂ ਕੀਮਤਾਂ ਨੇ ਲਗਾਤਾਰ ਦਸਵੇਂ ਦਿਨ ਵੀ ਉਛਾਲਾ ਖਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰੁਪਏ ਦੀ ਐਕਸਚੇਂਜ ਦਰ 'ਚ ਗਿਰਾਵਟ ਤੇ ਕੌਮਾਂਤਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਦੇ ਚਲਦਿਆਂ ਦੇਸ਼ 'ਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਸੋਮਵਾਰ............

Petrol Pump

ਨਵੀਂ ਦਿੱਲੀ : ਰੁਪਏ ਦੀ ਐਕਸਚੇਂਜ ਦਰ 'ਚ ਗਿਰਾਵਟ ਤੇ ਕੌਮਾਂਤਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਦੇ ਚਲਦਿਆਂ ਦੇਸ਼ 'ਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਸੋਮਵਾਰ ਨੂੰ ਅਪਣੇ ਉਚ ਪੱਧਰ 'ਤੇ ਪਹੁੰਚ ਗਈਆਂ ਹਨ। ਤੇਲ ਕੰਪਨੀਆਂ ਵਲੋਂ ਸੋਮਵਾਰ ਨੂੰ ਜਾਰੀ ਕੀਤੀ ਸੂਚਨਾ ਮੁਤਾਬਕ ਦਿੱਲੀ 'ਚ ਪਟਰੌਲ ਦੀ ਕੀਮਤ 79.15 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 71.15 ਰੁਪਏ ਪ੍ਰਤੀ ਲਿਟਰ ਦੇ ਨਵੇਂ ਰੀਕਾਰਡ ਪੱਧਰ 'ਤੇ ਪਹੁੰਚ ਗਈ ਹੈ। ਦਿੱਲੀ 'ਚ ਪਟਰੌਲ ਦੀ ਕੀਮਤ 'ਚ 31 ਪੈਸੇ ਅਤੇ ਡੀਜ਼ਲ ਦਾ ਮੁੱਲ 39 ਪੈਸੇ ਪ੍ਰਤੀ ਲਿਟਰ ਦੀ ਨਵਾਂ ਵਾਧਾ ਕੀਤਾ ਗਿਆ ਹੈ। 

ਇਸ ਤੋਂ ਪਹਿਲਾਂ 28 ਮਈ ਨੂੰ ਪਟਰੌਲ ਦੀਆਂ ਕੀਮਤਾਂ 78.43 ਰੁਪਏ ਪ੍ਰਤੀ ਲਿਟਰ ਦੇ ਰੀਕਾਰਡ ਪੱਧਰ 'ਤੇ ਪਹੁੰਚਿਆ ਸੀ। ਉਸ ਦਿਨ ਮੁੰਬਈ 'ਚ ਪਟਰੌਲ ਦੀ ਕੀਮਤ 86.24 ਰੁਪਏ ਪ੍ਰਤੀ ਲਿਟਰ ਰਹੀ। ਸੋਮਵਾਰ ਨੂੰ ਮੁੰਬਈ 'ਚ ਪਟਰੌਲ 86.56 ਰੁਪਏ ਪ੍ਰਤੀ ਲਿਟਰ ਹੋ ਗਿਆ। ਡੀਜ਼ਲ ਅਤੇ ਪਟਰੌਲ ਵਸਤਾਂ ਤੇ ਸੇਵਾ ਕਰ (ਜੀਐਸਟੀ) ਤੋਂ ਬਾਹਰ ਹਨ। ਇਸ ਲਈ ਸੂਬਿਆਂ 'ਚ ਇਨ੍ਹਾਂ 'ਤੇ ਸਥਾਈ ਵਿਕਰੀ ਟੈਕਸ ਦੀਆਂ ਦਰਾਂ ਵੱਖ-ਵੱਖ ਹੋਣ ਕਾਰਨ ਪਟਰੌਲੀਅਮ ਤੇਲ ਦੇ ਮੁੱਲ ਵੀ ਵੱਖ-ਵੱਖ ਹੋ ਜਾਂਦੇ ਹਨ। ਟੈਕਸ ਭਾਰ ਘੱਟ ਹੋਣ ਕਾਰਨ ਦਿੱਲੀ 'ਚ ਤੇਲ ਦੀਆਂ ਕੀਮਤਾਂ ਹੋਰ ਮੈਟਰੋ ਸ਼ਹਿਰਾਂ ਅਤੇ ਸੂਬਿਆਂ ਦੀ ਰਾਜਧਾਨੀਆਂ ਦੀ ਤੁਲਨਾ 'ਚ ਸੱਭ ਤੋਂ ਘੱਟ ਹਨ।

ਪਿਛਲੇ ਸਾਲ ਮੱਧ ਜੂਨ ਤੋਂ ਕੰਪਨੀਆਂ ਨੂੰ ਲਾਗਤ ਦੇ ਹਿਸਾਬ ਨਾਲ ਤੇਲ ਦੀਆਂ ਕੀਮਤਾਂ 'ਚ ਦੈਨਿਕ ਪੱਧਰ 'ਤੇ ਸੋਧ ਦੀ ਛੋਟ ਦਿਤੀ ਗਈ ਸੀ। ਇਸ ਵਿਵਸਥਾ ਤਹਿਤ ਡੀਜ਼ਲ ਦੀਆਂ ਕੀਮਤਾਂ 'ਚ ਸੋਮਵਾਰ ਨੂੰ ਕਿਸੇ ਇਕ ਦਿਨ ਦੀ ਸੱਭ ਤੋਂ ਵੱਡਾ ਵਾਧਾ ਹੈ। ਮੁੰਬਈ 'ਚ ਡੀਜ਼ਲ ਦੀ ਕੀਮਤ ਸੋਮਵਾਰ ਨੂੰ 75.54 ਰੁਪਏ ਪ੍ਰਤੀ ਲਿਟਰ ਹੋ ਗਈ।

ਪਟਰੌਲ 16 ਅਗੱਸਤ ਤੋਂ ਬਾਅਦ ਤੋਂ ਹੁਣ ਤਕ ਦੋ ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 2.42 ਰੁਪਏ ਪ੍ਰਤੀ ਲਿਟਰ ਵਧ ਗਿਆ ਹੈ। ਇਸ ਤੋਂ ਪਹਿਲਾਂ ਡੀਜ਼ਲ 28 ਮਈ ਨੂੰ 69.31 ਰੁਪਏ ਪ੍ਰਤੀ ਲਿਟਰ 'ਤੇ ਸੀ ਪਰ 27 ਅਗੱਸਤ ਨੂੰ ਇਹ ਰੀਕਾਰਡ ਟੁੱਟ ਗਿਆ ਅਤੇ ਸੋਮਵਾਰ ਤਿੰਨ ਸਤੰਬਰ ਨੂੰ ਇਹ ਰੀਕਾਰਡ ਇਕ ਨਵੇਂ ਰੀਕਾਰਡ ਪੱਧਰ 'ਤੇ ਪਹੁੰਚ ਗਿਆ। (ਏਜੰਸੀ)