ਗਲਤ ਬੈਂਕ ਖਾਤੇ 'ਚ ਭੇਜੇ ਪੈਸੇ ਇੰਝ ਲਓ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਿਸੇ ਨੂੰ ਪੈਸੇ ਭੇਜਦੇ ਸਮੇਂ ਕਈ ਵਾਰ ਬੈਂਕ ਖਾਤਾ ਸਬੰਧੀ ਗਲਤ ਜਾਣਕਾਰੀ ਦੀ ਵਜ੍ਹਾ ਨਾਲ ਪੈਸਾ ਦੂਜੇ ਖਾਤੇ ਵਿਚ ਚਲਾ ਜਾਂਦਾ ਹੈ। ਅਜਿਹੀ ਹਾਲਤ ਵਿਚ ਅਪਣੇ ਆਪ ...

wrong bank money transaction

ਨਵੀਂ ਦਿੱਲੀ : (ਸਸਸ) ਕਿਸੇ ਨੂੰ ਪੈਸੇ ਭੇਜਦੇ ਸਮੇਂ ਕਈ ਵਾਰ ਬੈਂਕ ਖਾਤਾ ਸਬੰਧੀ ਗਲਤ ਜਾਣਕਾਰੀ ਦੀ ਵਜ੍ਹਾ ਨਾਲ ਪੈਸਾ ਦੂਜੇ ਖਾਤੇ ਵਿਚ ਚਲਾ ਜਾਂਦਾ ਹੈ। ਅਜਿਹੀ ਹਾਲਤ ਵਿਚ ਅਪਣੇ ਆਪ ਨੂੰ ਠੱਗਿਆ ਮਹਿਸੂਸ ਕਰਨ ਅਤੇ ਨੁਕਸਾਨ ਦੀ ਚਿੰਤਾ ਕਰਨ ਦੀ ਬਜਾਏ ਤੁਹਾਨੂੰ ਸਬਰ ਅਤੇ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ। ਅਕਸਰ ਲੋਕ ਅਪਣੀ ਗਲਤੀ ਨੂੰ ਹੀ ਆਖਰੀ ਮੰਨ ਕੇ ਜਾਂ ਠੀਕ ਜਾਣਕਾਰੀ ਨਾ ਹੋਣ ਕਰ ਕੇ ਪੈਸੇ ਵਾਪਸ ਪਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਹਨ। ਤਾਂ ,  ਜੇਕਰ ਤੁਹਾਡੇ ਨਾਲ ਕਦੇ ਅਜਿਹੀ ਘਟਨਾ ਪੇਸ਼ ਆਉਂਦੀ ਹੈ ਤਾਂ ਸਾਡੇ ਦੱਸੇ ਹੋਏ ਸੁਝਾਵਾਂ ਉਤੇ ਅਮਲ ਕਰ ਅਪਣੀ ਗਾਡੀ ਕਮਾਈ ਦਾ ਪੈਸਾ ਵਾਪਸ ਲਿਆ ਸਕਦੇ ਹਨ। 

ਗਲਤ ਖਾਤੇ ਵਿਚ ਪੈਸੇ ਟ੍ਰਾਂਸਫਰ ਹੋਣ ਤੋਂ ਬਾਅਦ ਸੱਭ ਤੋਂ ਪਹਿਲਾਂ ਅਪਣੇ ਬੈਂਕ ਨੂੰ ਸੂਚਿਤ ਕਰੋ। ਇਹ ਸੂਚਨਾ ਤੁਸੀਂ ਫੋਨ ਜਾਂ ਈ - ਮੇਲ ਦੇ ਜ਼ਰੀਏ ਦੇ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਿੱਧੇ ਅਪਣੇ ਬੈਂਕ ਸ਼ਾਖਾ ਪ੍ਰਬੰਧਕ ਨਾਲ ਵੀ ਸੰਪਰਕ ਕਰ ਸਕਦੇ ਹੋ। ਇਹ ਸਮਝਣਾ ਜ਼ਰੂਰੀ ਹੈ ਕਿ ਜਿਸ ਬੈਂਕ ਦੇ ਖਾਤੇ ਵਿਚ ਤੁਸੀਂ ਪੈਸੇ ਟ੍ਰਾਂਸਫਰ ਕੀਤੇ ਹਨ, ਸਿਰਫ ਉਹੀ ਬੈਂਕ ਇਸ ਮਾਮਲੇ ਨੂੰ ਸੁਲਝਾ ਸਕਦਾ ਹੈ। ਅਪਣੀ ਸ਼ਿਕਾਇਤ ਵਿਚ ਟ੍ਰਾਂਜ਼ੈਕਸ਼ਨ ਦੀ ਤਰੀਕ ਅਤੇ ਸਮੇਂ, ਅਪਣਾ ਅਕਾਉਂਟ ਨੰਬਰ ਅਤੇ ਜਿਸ ਅਕਾਉਂਟ ਨੰਬਰ ਵਿਚ ਭੁੱਲ ਨਾਲ ਪੈਸੇ ਗਏ ਹੈ, ਉਸ ਦੀ ਪੂਰੀ ਜਾਣਕਾਰੀ ਸ਼ਾਮਿਲ ਕਰੋ।

ਸਬੂਤ ਲਈ ਟ੍ਰਾਂਜ਼ੈਕਸ਼ਨ ਦਾ ਸਕਰੀਨ ਸ਼ਾਟ ਵੀ ਭੇਜ ਸਕਦੇ ਹੋ। ਜਿਸ ਵੀ ਖਾਤੇ ਵਿਚ ਪੈਸੇ ਗਲਤੀ ਨਾਲ ਟ੍ਰਾਂਸਫਰ ਹੋਏ ਹਨ, ਉਸ ਬੈਂਕ ਵਿਚ ਜਾ ਕੇ ਤੁਸੀ ਟ੍ਰਾਂਜ਼ੈਕਸ਼ਨ ਦੀ ਸ਼ਿਕਾਇਤ ਕਰੋ। ਬਿਨਾਂ ਅਪਣੇ ਗਾਹਕ ਦੀ ਮਨਜ਼ੂਰੀ ਦੇ ਬੈਂਕ ਪੈਸਾ ਟ੍ਰਾਂਸਫਰ ਨਹੀਂ ਕਰਦਾ ਹੈ। ਇਸ ਤੋਂ ਇਲਾਵਾ ਬੈਂਕ ਅਪਣੇ ਗਾਹਕ ਦੀ ਜਾਣਕਾਰੀ ਵੀ ਕਿਸੇ ਦੇ ਨਾਲ ਸਾਂਝਾ ਨਹੀਂ ਕਰਦਾ। ਲਿਹਾਜ਼ਾ ਸ਼ਿਕਾਇਤ ਦਰਜ ਕਰਾਵਾਂਦੇ ਸਮੇਂ ਤੁਹਾਨੂੰ ਬੈਂਕ ਨੂੰ ਬੇਨਤੀ  ਕਰਨੀ ਹੋਵੇਗੀ ਕਿ ਜੋ ਪੈਸੇ ਗਲਤੀ ਨਾਲ ਕਿਸੇ ਹੋਰ ਖਾਤੇ ਵਿਚ ਟ੍ਰਾਂਸਫਰ ਹੋਏ ਹਨ, ਉਨ੍ਹਾਂ ਨੂੰ ਵਾਪਸ ਕਰ ਦਿਤਾ ਜਾਵੇ।  

ਇਸ ਉਤੇ ਬੈਂਕ ਅਪਣੇ ਗਾਹਕ ਤੋਂ ਤੁਹਾਡੇ ਪੈਸੇ ਵਾਪਸ ਕਰਨ ਦੀ ਮਨਜ਼ੂਰੀ ਮੰਗੇਗਾ। ਜਿਸ ਵਿਅਕਤੀ ਦੇ ਖਾਤੇ ਵਿਚ ਪੈਸਾ ਗਿਆ ਹੈ ਜੇਕਰ ਉਹ ਤੁਹਾਡੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਤੁਹਾਡੇ ਕੋਲ ਕਾਨੂੰਨੀ ਪ੍ਰਕਿਰਿਆ ਸਵੀਕਾਰ ਕਰਨਾ ਹੀ ਆਖਰੀ ਰਸਤਾ ਬਚੇਗਾ। ਤੁਹਾਡੀ ਅਪੀਲ ਉਤੇ ਬੈਂਕ ਸਬੰਧਤ ਖਾਤਾਧਾਰਕ  ਵਿਰੁਧ ਕਾਨੂੰਨੀ ਕਦਮ ਚੁੱਕਣ ਲਈ ਮਾਮਲਾ ਦਰਜ ਕਰਾਏਗਾ।

ਰਿਜ਼ਰਵ ਬੈਂਕ ਦੇ ਸਪਸ਼ਟ ਦਿਸ਼ਾ - ਨਿਰਦੇਸ਼ ਹਨ ਕਿ ਜੇਕਰ ਕਿਸੇ ਖਾਤਾਧਾਰਕ ਦਾ ਪੈਸਾ ਗਲਤੀ ਨਾਲ ਉਸੀ ਬੈਂਕ ਦੇ ਕਿਸੇ ਦੂਜੇ ਦੇ ਖਾਤੇ ਵਿਚ ਜਾਂ ਕਿਸੇ ਹੋਰ ਬੈਂਕ ਦੇ ਖਾਤੇ ਵਿਚ ਜਮ੍ਹਾਂ ਹੋ ਜਾਂਦੇ ਹਨ ਤਾਂ ਤੁਹਾਡੇ ਬੈਂਕ ਨੂੰ ਛੇਤੀ ਤੋਂ ਛੇਤੀ ਕਦਮ ਚੁੱਕਣਾ ਹੋਵੇਗਾ। ਇਹ ਬੈਂਕ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਗਲਤ ਖਾਤੇ ਤੋਂ ਪੈਸੇ ਨੂੰ ਠੀਕ ਖਾਤੇ ਵਿਚ ਵਾਪਸ ਦੇਣ ਦਾ ਪ੍ਰਬੰਧ ਕਰੇ।