ਕਿਸਾਨ ਨੇ ਦਿੱਲੀ ਦੇ ਅੰਬੇਡਕਰ ਭਵਨ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਦਿੱਲੀ ਪੁੱਜੇ ਇਕ ਕਿਸਾਨ ਨੇ ਅੰਬੇਡਕਰ ਭਵਨ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕਿਸਾਨ ਦੀ...

Farmer Suicide

ਨਵੀਂ ਦਿੱਲੀ : (ਭਾਸ਼ਾ) ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਦਿੱਲੀ ਪੁੱਜੇ ਇਕ ਕਿਸਾਨ ਨੇ ਅੰਬੇਡਕਰ ਭਵਨ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਕਿਸਾਨ ਦੀ ਪਹਿਚਾਣ ਕਰਨ ਸਾਂਤਾ (45) ਨਿਵਾਸੀ ਜਿਲ੍ਹਾ ਕੋਲਹਾਪੁਰ, ਮਹਾਰਾਸ਼ਟਰ ਦੇ ਰੂਪ ਵਿਚ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰਤ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। 

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਿਸਾਨ ਨੇ ਆਤਮਹੱਤਿਆ ਕਿਉਂ ਕੀਤੀ। ਪੁਲਿਸ ਵਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਦੀ ਪਹਿਚਾਣ ਮਹਾਰਾਸ਼ਟਰ ਦੇ ਕਿਸਾਨ ਕਰਨ ਸੰਦਾ (45) ਦੇ ਰੂਪ ਵਿਚ ਹੋਈ ਹੈ। ਅੰਬੇਡਕਰ ਭਵਨ ਵਿਚ 300 ਕਿਸਾਨ ਰੁਕੇ ਹੋਏ ਸਨ। ਸ਼ਨਿਚਰਵਾਰ ਸਵੇਰੇ ਲਗਭੱਗ 3 ਵਜੇ ਕਰਨ ਸੰਦਾ ਨੇ ਤੀਜੀ ਮੰਜ਼ਲ ਤੋਂ ਅਚਾਨਕ ਛਾਲ ਮਾਰ ਦਿਤੀ। ਹਾਲਾਂਕਿ ਪੁਲਿਸ ਇਸ ਮਾਮਲੇ ਵਿਚ ਹੁਣੇ ਕੁੱਝ ਵੀ ਸਾਫ਼ ਕਹਿਣ ਤੋਂ ਇਨਕਾਰ ਕਰ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। 

ਦੱਸ ਦਈਏ ਕਿ ਕਿਸਾਨ ਮੁਕਤੀ ਮੋਰਚਾ ਵਲੋਂ ਦਿੱਲੀ ਵਿਚ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਵੱਖ ਵੱਖ ਰਾਜਾਂ ਤੋਂ ਕਿਸਾਨ ਅਤੇ ਹੋਰ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਵਲੋਂ ਫਸਲਾਂ ਦੀ ਲਾਗਤ ਦਾ ਡੇਢ ਗੁਣਾ ਸਮਰਥਨ ਮੁੱਲ ਦਿਤੇ ਜਾਣ ਸਮੇਤ ਕਈ ਹੋਰ ਮੰਗਾਂ ਪੂਰੀਆਂ ਕਰਨ ਦੀ ਵੀ ਮੰਗ ਚੁਕੀ ਜਾ ਰਹੀ ਹੈ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦੇ ਦਿਤੀ ਕਿ ਜੇਕਰ ਉਹਨਾਂ ਨੂੰ ਸੰਸਦ ਵੱਲ ਜਾਣ ਤੋਂ ਰੋਕਿਆ ਗਿਆ ਤਾਂ ਉਹ ਨੰਗੇ ਹੋ ਕੇ ਪ੍ਰਦਰਸ਼ਨ ਕਰਣਗੇ।