ਵਾਰੇ ਜਾਈਏ ਪੰਜਾਬੀਆਂ ਦੀ ਜਿਨ੍ਹਾਂ ਨੇ ਇੱਕੋ ਵਾਰ ‘ਚ ਸਾਰੇ ਉਲਾਭੇ ਉਤਾਰ ਦਿੱਤੇ- ਅਦਾਕਾਰ ਅੰਬਰਦੀਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਦਾਕਾਰ ਗੁਰਸ਼ਬਦ ਨੇ ਕਿਹਾ ਕਿ ਕਿਸਾਨੀ ਲਹਿਰਾਂ ਦਾ ਇਤਿਹਾਸ ਅਸੀਂ ਕਿਤਾਬਾਂ ਵਿੱਚ ਪੜ੍ਹਿਆ ਸੀ, ਚਾਚਾ ਅਜੀਤ ਸਿੰਘ ਦੀ ਕਿਸਾਨੀ ਲਹਿਰ ਸਾਡਾ ਰਾਹ ਦਰਸਾਵਾ ਹੈ

- Actor Ambardeep and Gursabad singh

ਨਵੀਂ ਦਿੱਲੀ, ( ਮਨੀਸ਼ਾ  ) : ਵਾਰੇ ਜਾਈਏ ਪੰਜਾਬੀਆਂ ਦੀ ਜਿਨ੍ਹਾਂ ਨੇ  ਇੱਕੋ ਵਾਰ ‘ਚ ਸਾਰੇ ਉਲਾਭੇ ਉਤਾਰ ਦਿੱਤੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਦਾਕਾਰ ਅੰਬਰਦੀਪ ਅਤੇ ਗੁਰਸ਼ਬਦ ਨੇ ਸਿੰਘੂ ਬਾਰਡਰ ‘ਤੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਵਾਰੇ ਜਾਈਏ ਉਨ੍ਹਾਂ ਪੰਜਾਬੀਆਂ ਦੇ ਜਿਨ੍ਹਾਂ ਨੂੰ ਹੁਣ ਤੱਕ ਨਸ਼ੇੜੀ, ਉੱਡਦਾ ਪੰਜਾਬ,  ਗੈਂਗਸਟਰ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਸੀ ਅੱਜ ਇਸ ਕਿਸਾਨੀ ਸੰਘਰਸ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਵੀ ਲੜਨਾ ਜਾਣਦੇ ਹਨ । 

Related Stories