ਹਵਾਈ ਅੱਡੇ ‘ਤੇ ਸਾਈਨ ਬੋਰਡ ਦੇਖ ਹੈਰਾਨ ਕਿਉਂ ਰਹਿ ਗਈ ਸ਼ਬਾਨਾ ਆਜ਼ਮੀ?

ਏਜੰਸੀ

ਖ਼ਬਰਾਂ, ਰਾਸ਼ਟਰੀ

ਟੀਵੀ ਅਦਾਕਾਰਾ ਸ਼ਬਾਨਾ ਆਜ਼ਮੀ ਆਏ ਦਿਨ ਅਪਣੇ ਸੋਸ਼ਲ ਮੀਡੀਆ ਅਕਾਂਊਟ ‘ਤੇ ਵੀਡੀਓ ਜਾਂ ਫੋਟੋ ਸ਼ੇਅਰ ਕਰਦੇ ਰਹਿੰਦੇ ਹਨ, ਜੋ ਬਹੁਤ ਜਲਦੀ ਵਾਇਰਲ ਹੋ ਜਾਂਦੀਆਂ ਹਨ।

Shabana Azmi tweets hilarious signboard at Chennai airport

ਚੇਨਈ: ਟੀਵੀ ਅਦਾਕਾਰਾ ਸ਼ਬਾਨਾ ਆਜ਼ਮੀ ਆਏ ਦਿਨ ਅਪਣੇ ਸੋਸ਼ਲ ਮੀਡੀਆ ਅਕਾਂਊਟ ‘ਤੇ ਵੀਡੀਓ ਜਾਂ ਫੋਟੋ ਸ਼ੇਅਰ ਕਰਦੇ ਰਹਿੰਦੇ ਹਨ, ਜੋ ਬਹੁਤ ਜਲਦੀ ਵਾਇਰਲ ਹੋ ਜਾਂਦੀਆਂ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ। ਵੀਰਵਾਰ ਨੂੰ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਪੋਸਟ ਕੀਤੀ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

 

ਦਰਅਸਲ ਇਹ ਫੋਟੋ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਇਹ ਕਾਫ਼ੀ ਪੁਰਾਣੀ ਹੈ, ਜਿੱਥੇ ਇਕ ਸਾਈਨ ਬੋਰਡ ‘ਤੇ ਲਿਖਿਆ ਹੈ "Eating carpet is strictly prohibited" ਜੋ ਕਿ ਇਕ ਗਲਤ ਸੰਦੇਸ਼ ਦਿੰਦਾ ਹੈ। ਨਿਊਜ਼ ਏਜੰਸੀ ਮੁਤਾਬਕ ਇਸ ਫੋਟੋ ਨੂੰ 2015 ਵਿਚ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਲਿੱਕ ਕੀਤਾ ਗਿਆ ਸੀ। ਹਾਲਾਂਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਕਿਹਾ ਕਿ ਇਸ ਤਸਵੀਰ ਨੂੰ ਬਦਲ ਦਿੱਤਾ ਗਿਆ ਹੈ।

ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਟਵੀਟ ਕੀਤਾ ਕਿ #AAI ਤੋਂ ਇਕ ਜਰੂਰੀ ਸੂਚਨਾ ਹੈ, 2015 ਦੀ ਇਹ ਫੋਟੋ ਹੁਣ ਬਦਲ ਚੁੱਕੀ ਹੈ। ਸਾਰਿਆਂ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦੀ ਕਿਸੇ ਵੀ ਤਸਵੀਰ ਨੂੰ ਬਿਨਾਂ ਤੱਥ ਅਤੇ ਜਾਂਚ ਤੋਂ ਪ੍ਰਸਾਰਿਤ ਨਾ ਕਰੋ। ਸ਼ਬਾਨਾ ਆਜ਼ਮੀ ਨੇ ਇੰਸਟਾਗ੍ਰਾਮ ‘ਤੇ ਜਦੋਂ ਇਹ ਫੋਟੋ ਪੋਸਟ ਕੀਤੀ ਤਾਂ ਉਸ ‘ਤੇ ਕਈ ਲਾਈਕ ਅਤੇ ਕੁਮੈਂਟ ਆਏ।

 


 

ਸਾਈਨ ਬੋਰਡ ‘ਤੇ ਹਿੰਦੀ ਵਿਚ ਲਿਖਿਆ ਹੈ ‘ਫਰਸ਼ ‘ਤੇ ਬੈਠ ਕੇ ਖਾਣਾ ਸਖ਼ਤ ਮਨ੍ਹਾਂ ਹੈ’, ਜਿਸ ਦਾ ਅਨੁਵਾਦ ਹੈ, "Eating on the floor is strictly prohibited." ਪਰ ਇਸ ਦਾ ਅੰਗਰੇਜ਼ੀ ਵਿਚ ਅਨੁਵਾਦ ਲਿਖਿਆ ਹੈ "Eating carpet is strictly prohibited" , ਜਿਸ ਦਾ ਮਤਲਬ ਹੈ ਕਾਰਪੇਟ ਖਾਣਾ ਸਖ਼ਤ ਮਨਾਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।