ਜੀਂਦ 'ਚ ਕਿਸਾਨਾਂ ਵਲੋਂ ਦੁਸ਼ਯੰਤ ਚੌਟਾਲਾ ਦਾ ਭਾਰੀ ਵਿਰੋਧ, ਜੇਜੇਪੀ ਦਫ਼ਤਰ ਦਾ ਕੀਤਾ ਘਿਰਾਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਸ਼ਯੰਤ ਚੌਟਾਲਾ ਦੇ ਬੁੱਧਵਾਰ ਨੂੰ ਜੀਂਦ ਪਹੁੰਚਣ ਤੋਂ ਬਾਅਦ ਸੈਂਕੜੇ ਕਿਸਾਨਾਂ ਨੇ ਸ਼ਹਿਰ ਵਿਚ ਜੇਜੇਪੀ ਦਫ਼ਤਰ ਦਾ ਘਿਰਾਓ ਕੀਤਾ।

Farmers gathered against Dushyant Chautala in Jind

ਜੀਂਦ: ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇਤਾ ਦੁਸ਼ਯੰਤ ਚੌਟਾਲਾ ਦੇ ਬੁੱਧਵਾਰ ਨੂੰ ਜੀਂਦ ਪਹੁੰਚਣ ਤੋਂ ਬਾਅਦ ਸੈਂਕੜੇ ਕਿਸਾਨਾਂ ਨੇ ਸ਼ਹਿਰ ਵਿਚ ਜੇਜੇਪੀ ਦਫ਼ਤਰ ਦਾ ਘਿਰਾਓ ਕੀਤਾ। ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਹਰਿਆਣਾ ਵਿਚ ਭਾਜਪਾ-ਜੇਜੇਪੀ ਆਗੂਆਂ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।

ਹੋਰ ਪੜ੍ਹੋ: ਬੰਦੀ ਛੋੜ ਦਿਵਸ ਮੌਕੇ ਬੇਹੱਦ ਅਲੋਕਿਕ ਹੁੰਦਾ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਨਜ਼ਾਰਾ

 ਜੀਂਦ ਦੇ ਅਰਬਨ ਅਸਟੇਟ ਸਥਿਤ ਜੇਜੇਪੀ ਦਫ਼ਤਰ ਦੇ ਬਾਹਰ ਬੁੱਧਵਾਰ ਸਵੇਰੇ 12 ਵਜੇ ਤੋਂ ਹੀ ਜ਼ਿਲ੍ਹੇ ਭਰ ਦੇ ਕਿਸਾਨਾਂ ਦਾ ਇਕੱਠ ਵਧਣਾ ਸ਼ੁਰੂ ਹੋ ਗਿਆ ਤਾਂ ਪੁਲਿਸ-ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ। ਜੇਜੇਪੀ ਦਫ਼ਤਰ ਦੇ ਆਲੇ-ਦੁਆਲੇ ਬੈਰੀਕੇਡ ਲਗਾਉਣ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ (ਆਈਟੀਬੀਪੀ) ਦੇ ਜਵਾਨ ਤਾਇਨਾਤ ਕੀਤੇ ਗਏ। ਡੀਐਸਪੀ ਜਤਿੰਦਰ ਸਿੰਘ ਅਤੇ ਡੀਐਸਪੀ ਧਰਮਵੀਰ ਖਰਬ ਤੋਂ ਇਲਾਵਾ ਜੀਂਦ ਦੇ ਏਐਸਪੀ ਨਿਤੀਸ਼ ਅਗਰਵਾਲ ਖ਼ੁਦ ਕਿਸਾਨਾਂ ਨੂੰ ਸਮਝਾਉਣ ਲਈ ਮੌਕੇ ’ਤੇ ਪੁੱਜੇ।

ਹੋਰ ਪੜ੍ਹੋ: ਜਦੋਂ ਉਮਰ ਵਧਦੀ ਹੈ ਤਾਂ ਬੰਦਾ ਰੋਂਦੂ ਹੋ ਜਾਂਦਾ, ਹੁਣ ਕੈਪਟਨ ਰੋਂਦੂ ਬੱਚਾ ਬਣ ਗਏ - ਨਵਜੋਤ ਸਿੱਧੂ

ਕਿਸਾਨਾਂ ਨੇ ਕਿਹਾ ਕਿ ਉਹ ਦੁਸ਼ਯੰਤ ਚੌਟਾਲਾ ਦਾ ਹਰ ਹਾਲ 'ਤੇ ਵਿਰੋਧ ਕਰਨਗੇ ਅਤੇ ਉਹਨਾਂ ਨੂੰ ਇੱਥੇ ਨਹੀਂ ਪਹੁੰਚਣ ਦੇਣਗੇ। ਕਿਸਾਨਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ, ਇਸ ਦੌਰਾਨ ਮਾਹੌਲ ਸਥਿਤੀ ਤਣਾਅਪੂਰਨ ਹੋ ਗਿਆ।

ਹੋਰ ਪੜ੍ਹੋ: ਦੀਵਾਲੀ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡਾ ਤੋਹਫ਼ਾ

ਦਰਅਸਲ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਦੁਪਹਿਰ ਨੂੰ ਜੀਂਦ 'ਚ ਸਾਬਕਾ ਵਿਧਾਇਕ ਭਾਗ ਸਿੰਘ ਛੱਤਰ ਦੀ ਰਿਹਾਇਸ਼ 'ਤੇ ਦੁਪਹਿਰ ਦੇ ਖਾਣੇ ਦਾ ਪ੍ਰੋਗਰਾਮ ਸੀ। ਭਾਰੀ ਵਿਰੋਧ ਵਿਚਾਲੇ ਦੁਸ਼ਯੰਤ ਚੌਟਾਲਾ ਪਹੁੰਚੇ। ਇਸ ਦੌਰਾਨ ਭਾਰੀ ਗਿਣਤੀ ਵਿਚ ਕਿਸਾਨ ਸਾਬਕਾ ਵਿਧਾਇਕ ਦੇ ਘਰ ਦੇ ਬਾਹਰ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ।