ਜੈਟ ਏਅਰਵੇਜ਼ ਨੇ ਰੱਦ ਕੀਤੀਆਂ 14 ਉਡਾਨਾ, ਪਾਇਲਟ ਨਰਾਜ਼ ਹੋ ਕੇ ਮੈਡੀਕਲ ਛੁੱਟੀ ’ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈਟ ਏਅਰਵੇਜ਼ ਨੇ ਵੱਖ- ਵੱਖ ਸਥਾਨਾਂ ਲਈ ਆਪਣੀਆਂ ਘੱਟ ਤੋਂ ਘੱਟ 14 ਉਡਾਨਾਂ ਰੱਦ ਕਰ ਦਿਤੀਆਂ ਕਿਉਂਕਿ ਉਸਦੇ ਕੁਝ ਪਾਇਲਟ ਆਪਣੇ ਬਕਾਏ ਦਾ ਭੁਗਤਾਨ

Jet

ਮੁੰਬਈ (ਭਾਸ਼ਾ) : ਜੈਟ ਏਅਰਵੇਜ਼ ਨੇ ਵੱਖ- ਵੱਖ ਸਥਾਨਾਂ ਲਈ ਆਪਣੀਆਂ ਘੱਟ ਤੋਂ ਘੱਟ 14 ਉਡਾਨਾਂ ਰੱਦ ਕਰ ਦਿਤੀਆਂ ਕਿਉਂਕਿ ਉਸਦੇ ਕੁਝ ਪਾਇਲਟ ਆਪਣੇ ਬਕਾਏ ਦਾ ਭੁਗਤਾਨ ਨਹੀਂ ਹੋਣ ’ਤੇ ਗੈਰ- ਸਹਿਕਾਰੀ ਰਵੱਈਆ ਅਪਣਾਉਂਦੇ ਹੋਏ ਕੰਮ ’ਤੇ ਨਹੀਂ ਆਏ।ਅਸਲ ਵਿਚ, ਘਾਟੇ ਵਿਚ ਚੱਲ ਰਹੀ ਪ੍ਰਾਈਵੇਟ ਏਵੀਏਸ਼ਨ ਏਅਰਲਾਈਨਜ਼ ਅਗਸਤ ਤੋਂ ਆਪਣੇ ਸੀਨੀਅਰ ਪ੍ਰਬੰਧਨ ਅਤੇ ਪਾਇਲਟਾਂ ਨੂੰ ਪੂਰੀ ਤਨਖਾਹ ਨਹੀਂ ਦੇ ਰਹੀ।

ਏਅਰਲਾਈਨਜ਼ ਨੇ ਸਤੰਬਰ ਵਿਚ ਇਹਨਾਂ ਕਰਮੀਆਂ ਨੂੰ ਘੱਟ ਤਨਖ਼ਾਹ ਦਿੱਤੀ ਸੀ, ਜਦੋਂ ਕਿ ਅਕਤੂਬਰ ਅਤੇ ਨਵੰਬਰ ਵਿਚ ਵੀ ਪੂਰੀ ਤਨਖ਼ਾਹ ਨਹੀਂ ਦਿੱਤੀ ਗਈ।ਸੂਤਰਾਂ ਦੇ ਅਨੁਸਾਰ, ਕੁਝ ਪਾਇਲਟਾਂ ਦੇ ਬਿਮਾਰ ਹੋਣ ਦੀ ਵਜ੍ਹਾ ਦਸਦੇ ਹੋਏ ਛੁੱਟੀ ਲੈਣ ਦੇ ਕਾਰਨ ਹੁਣ ਤੱਕ ਘੱਟ ਤੋਂ ਘੱਟ 14 ਉਡਾਨਾ ਰੱਦ ਕੀਤੀ ਗਈਆਂ ਹਨ।

ਇਹ ਲੋਕ ਤਨਖ਼ਾਹ ਅਤੇ ਬਕਾਏ ਦਾ ਭੁਗਤਾਨ ਨਾ ਹੋਣ ਅਤੇ ਇਸ ਮੁੱਦੇ ਨੂੰ ਪ੍ਰਬੰਧਨ ਦੇ ਸਾਹਮਣੇ ਚੁੱਕਣ ਵਿਚ ਨੈਸ਼ਨਲ ਏਵੀਏਟਰਸ ਗਿਲਡ ਦੇ ਨਰਾਜ਼ ਰਵਈਏ ਦਾ ਵਿਰੋਧ ਕਰ ਰਹੇ ਹਨ।ਹਾਲਾਂਕਿ , ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ “ਅਨੁਕੂਲ ਕੰਮਕਾਜੀ ਸਥਿਤੀਆਂ” ਦੇ ਕਾਰਨ, ਨਾ ਕਿ ਪਾਇਲਟਾਂ ਦੇ ਅਸਹਿਯੋਗ ਦੀ ਵਜ੍ਹਾ ਨਾਲ ਉਡਾਨਾਂ ਰੱਦ ਹੋਈਆਂ ਹਨ। ਪਰ ਇਸ ਦੇ ਬਾਵਜੂਦ ਵੀ ਬਿਆਨ ਵਿਚ ਰੱਦ ਉਡਾਨਾਂ ਦੀ ਗਿਣਤੀ ਨਹੀਂ ਦਸੀ ਗਈ।

ਇਸ ਵਿਚ, ਇਕ ਹੋਰ ਸੂਤਰ ਨੇ ਕਿਹਾ ਕਿ “ਕੁਝ ਪਾਇਲਟਾਂ ਨੇ ਏਅਰਲਾਈਨਜ਼ ਚੇਅਰਮੈਨ ਨਰੇਸ਼ ਗੋਇਲ ਨੂੰ ਵੀ ਪੱਤਰ ਲਿਖਕੇ ਕਿਹਾ ਕਿ ਉਹ ਇਸ ਤਰੀਕੇ ਨਾਲ ਕੰਮ ਕਰਨ ਦੇ ਚਾਹਵਾਨ ਨਹੀਂ ਹਨ”।ਜੈਟ ਏਅਰਵੇਜ਼ ਨੇ ਕਿਹਾ ਕਿ ਪ੍ਰਭਾਵਤ ਉਡਾਨਾਂ ਦੇ ਮੁਸਾਫਰਾਂ ਨੂੰ ਐਸਐਮਐਸ ਅਲਰਟ ਦੇ ਜ਼ਰੀਏ ਉਡਾਨਾਂ ਦੀ ਹਾਲਤ  ਦੇ ਬਾਰੇ ਵਿਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਜਾਂ ਤਾਂ ਕਿਸੇ ਹੋਰ ਉਡਾਨ ਵਿਚ ਸੀਟ ਦਿੱਤੀ ਗਈ ਜਾਂ ਉਨ੍ਹਾਂ ਨੂੰ ਇਸ ਦੀ ਜਗ੍ਹਾਂ ਮੁਆਵਜ਼ਾ ਦਿਤਾ ਗਿਆ ਹੈ।