ਔਰਤਾਂ ਨਾਲ ਹਿੰਸਾ: ਪਿਛਲੇ ਛੇ ਸਾਲਾਂ ਦਾ ਟੁੱਟਿਆ ਰਿਕਾਰਡ, 23 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਮਿਲੀਆਂ
ਕੋਵਿਡ ਕਾਲ ਰਿਹਾ ਔਰਤਾਂ ਲਈ ਸਭ ਤੋਂ ਵੱਧ ਚਣੌਤੀ ਭਰਪੂਰ
Violence against women :
ਨਵੀਂ ਦਿੱਲੀ: ਰਾਸ਼ਟਰੀ ਮਹਿਲਾ ਕਮਿਸ਼ਨ ਨੂੰ 2020 ਵਿਚ ਔਰਤਾਂ ਵਿਰੁੱਧ ਹਿੰਸਾ ਸੰਬੰਧੀ 23,722 ਸ਼ਿਕਾਇਤਾਂ ਮਿਲੀਆਂ ਜੋ ਪਿਛਲੇ ਛੇ ਸਾਲਾਂ ਵਿਚ ਸਭ ਤੋਂ ਵੱਧ ਹਨ। ਕਮਿਸ਼ਨ ਦੇ ਅੰਕੜਿਆਂ ਅਨੁਸਾਰ ਕੁੱਲ ਸ਼ਿਕਾਇਤਾਂ ਦਾ ਇਕ ਚੌਥਾਈ ਘਰੇਲੂ ਹਿੰਸਾ ਨਾਲ ਸਬੰਧਤ ਸੀ। ਉਨ੍ਹਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿਚ ਸਭ ਤੋਂ ਵੱਧ 11,872 ਸ਼ਿਕਾਇਤਾਂ ਆਈਆਂ। ਇਸ ਤੋਂ ਬਾਅਦ ਦਿੱਲੀ ਤੋਂ 2,635, ਹਰਿਆਣਾ ਤੋਂ 1,266 ਅਤੇ ਮਹਾਰਾਸ਼ਟਰ ਤੋਂ 1,188 ਸ਼ਿਕਾਇਤਾਂ ਆਈਆਂ ਹਨ। ਕੁੱਲ 23,722 ਸ਼ਿਕਾਇਤਾਂ ਵਿੱਚੋਂ, 7,708 ਸ਼ਿਕਾਇਤਾਂ ਸਤਿਕਾਰ ਨਾਲ ਰਹਿਣ ਦੀ ਵਿਵਸਥਾ ਨਾਲ ਸਬੰਧਤ ਸਨ, ਜਿਨ੍ਹਾਂ ਵਿੱਚ ਔਰਤਾਂ ਨੂੰ ਭਾਵਾਤਮਕ ਪ੍ਰੇਸ਼ਾਨ ਕਰਨ ਦੇ ਕੇਸ ਵੇਖੇ ਜਾਂਦੇ ਹਨ। ਕਮਿਸ਼ਨ ਦੇ ਅੰਕੜਿਆਂ ਅਨੁਸਾਰ ਕੁੱਲ 5,294 ਸ਼ਿਕਾਇਤਾਂ ਘਰੇਲੂ ਹਿੰਸਾ ਨਾਲ ਸਬੰਧਤ ਹਨ।