ਬੁਲੰਦਸ਼ਹਿਰ ਵਿਵਾਦ ਮਗਰੋਂ ਵਿਗੜ ਸਕਦੇ ਨੇ ਵੈਸਟ ਯੂਪੀ ਦੇ ਹਾਲਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਬੁਲੰਦਸ਼ਹਿਰ ਵਿਚ ਭੜਕੀ ਹਿੰਸਾ ਤੋਂ ਬਾਅਦ ਸੂਬੇ ਦੇ ਹੋਰਨਾਂ ਖੇਤਰਾਂ ਵਿਚ ਵੀ ਹਿੰਸਾ ਭੜਕਾਏ ਜਾਣ ਦੀ ਯੋਜਨਾ ਸਬੰਧੀ ਖ਼ੁਫ਼ੀਆ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।

Bulandhshehr

ਮੇਰਠ (ਭਾਸ਼ਾ) : ਯੂਪੀ ਦੇ ਬੁਲੰਦਸ਼ਹਿਰ ਵਿਚ ਭੜਕੀ ਹਿੰਸਾ ਤੋਂ ਬਾਅਦ ਸੂਬੇ ਦੇ ਹੋਰਨਾਂ ਖੇਤਰਾਂ ਵਿਚ ਵੀ ਹਿੰਸਾ ਭੜਕਾਏ ਜਾਣ ਦੀ ਯੋਜਨਾ ਸਬੰਧੀ ਖ਼ੁਫ਼ੀਆ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਖ਼ੁਫ਼ੀਆ ਰਿਪੋਰਟਾਂ ਮੁਤਾਬਕ ਵਿਸ਼ੇਸ਼ ਤੌਰ 'ਤੇ ਵੈਸਟ ਯੂਪੀ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਖ਼ੁਫ਼ੀਆ ਵਿਭਾਗ ਨੇ ਇਸ ਸਬੰਧੀ ਇਨਪੁੱਟ ਵੀ ਸਰਕਾਰ ਨੂੰ ਭੇਜਿਆ ਹੈ।

 
ਖੁਫ਼ੀਆ ਵਿਭਾਗ ਨੇ ਅਪਣੀ ਰਿਪੋਰਟ ਵਿਚ ਕਿਹਾ ਹੈ ਕਿ ਵੈਸਟ ਯੂਪੀ ਦੇ ਕਈ ਜ਼ਿਲ੍ਹਿਆਂ ਵਿਚ ਗਊ ਹੱਤਿਆ ਵਰਗੇ ਮੁੱਦਿਆਂ 'ਤੇ ਵਿਵਾਦ ਕਰਵਾਉਣ ਦੀ ਯੋਜਨਾ ਚੱਲ ਰਹੀ ਹੈ। ਇਸ ਰਿਪੋਰਟ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਯੂਪੀ ਦੇ ਮੇਰਠ, ਮੁਜੱਫ਼ਰਨਗਰ, ਸ਼ਾਮਲੀ, ਸਹਾਰਨਪੁਰ, ਬਾਗ਼ਪਤ ਸਮੇਤ ਕਈ ਜ਼ਿਲ੍ਹਿਆਂ ਵਿਚ ਵੀ ਮਾਹੌਲ ਖ਼ਰਾਬ ਕਰਨ ਦੀ ਸਾਜਿਸ਼ ਹੋ ਚੁੱਕੀ ਹੈ। ਇਸ ਸਬੰਧੀ ਖ਼ੁਫ਼ੀਆ ਵਿਭਾਗ ਕਈ ਵਾਰ ਇਨਪੁੱਟ ਦੇ ਚੁੱਕਿਆ ਹੈ।

ਖ਼ੁਫ਼ੀਆ ਰਿਪੋਰਟ ਅਨੁਸਾਰ ਗਊ ਹੱਤਿਆ 'ਤੇ ਸੰਪਰਦਾਇਕ ਮਾਹੌਲ ਨੂੰ ਭੜਕਾ ਕੇ ਵੈਸਟ ਯੂਪੀ ਵਿਚ ਹਿੰਸਾ ਕਰਵਾਏ ਜਾਣ ਦੀ ਡੂੰਘੀ ਸਾਜਿਸ਼ ਕੀਤੀ ਜਾ ਰਹੀ ਹੈ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੈਸਟ ਯੂਪੀ ਵਿਚ ਵਿਵਾਦ ਹੋ ਸਕਦਾ ਹੈ।  ਗਊ ਹੱਤਿਆ ਧਮਾਕੇ ਵੀ ਕਰਵਾ ਸਕਦੀ ਹੈ। ਉਪਰੋਕਤ ਜ਼ਿਲ੍ਹਿਆਂ ਵਿਚ ਹਿੰਦੂ ਸੰਗਠਨ ਅਤੇ ਦੂਜੇ ਭਾਈਚਾਰੇ ਦੇ ਲੋਕ ਕਈ ਵਾਰ ਆਹਮੋ ਸਾਹਮਣੇ ਆਏ।

ਕਈ ਵਾਰ ਸਥਿਤੀ ਅਜਿਹੀ ਬਣੀ ਕਿ ਗਊ ਹੱਤਿਆ ਨੂੰ ਲੈ ਕੇ ਪਥਰਾਅ ਅਤੇ ਅਗਜ਼ਨੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਪੁਲਿਸ 'ਤੇ ਫਾਈਰਿੰਗ ਤਕ ਹੋ ਚੁੱਕੀ ਹੈ। ਮੇਰਠ ਵਿਚ ਖਾਸ ਤੌਰ ਤੇ ਲਿਸਾੜੀ ਗੇਟ, ਬ੍ਰਹਮਪੁਰੀ, ਸਰਧਾਨਾ, ਸਰੂਰਪੁਰ, ਕਿਠੌਰ, ਭਾਵਨਪੁਰ, ਜਾਨੀ, ਇੰਚੌਲੀ, ਦੌਰਾਲਾ, ਖਰਖੌਦਾ ਅਤੇ ਮੁੰਡਾਲੀ ਵਿਚ ਗਊ ਹੱਤਿਆ ਸੰਪਰਦਾਇਕ ਤਣਾਅ ਦੀ ਸਥਿਤੀ ਬਣਾ ਚੁੱਕੀ ਹੈ।  

ਗਊ ਹੱਤਿਆ ਨੂੰ ਲੈ ਕੇ ਲੋਕਾਂ ਦਾ ਗੁੱਸਾ ਛੇਤੀ ਭੜਕਦਾ ਹੈ। ਦਾਦਰੀ ਵਿਚ ਘਰ ਵਿਚ ਗਊ ਮਾਸ ਮਿਲਣ ਦੇ ਸ਼ੱਕ ਵਿਚ ਇਖ਼ਲਾਕ ਅਹਿਮਦ ਨਾਂ ਦੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿਤਾ ਸੀ। ਉਸ ਨੂੰ ਲੈ ਕੇ ਦਾਦਰੀ ਵਿਚ ਵਿਵਾਦ ਹੋਇਆ ਸੀ। ਗਾਜ਼ੀਆਬਾਦ ਅਤੇ ਨੋਇਡਾ ਵਿਚ ਵੀ ਗਊ ਹੱਤਿਆ ਵਿਵਾਦ ਕਰਵਾ ਚੁੱਕੀ ਹੈ।  
ਵੈਸਟ ਯੂਪੀ ਵਿਚ ਦੰਗਾ ਭੜਕਾਉਣ ਦੀ ਕਈ ਵਾਰ ਸਾਜਿਸ਼ ਹੋਈ ਪਰ ਗ਼ਨੀਮਤ ਰਹੀ ਕਿ ਪੁਲਿਸ ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਿਆ। ਮੇਰਠ, ਬੁਲੰਦਸ਼ਹਿਰ, ਹਾਪੁੜ ਸਮੇਤ ਕਈ ਜ਼ਿਲ੍ਹਆਂ ਵਿਚ ਲਗਭਗ ਰੋਜ਼ਾਨਾ ਗਊ ਹੱਤਿਆ ਨੂੰ ਲੈ ਕੇ ਤਣਾਅ ਦੀ ਸਥਿਤੀ ਪੈਦਾ ਹੁੰਦੀ ਰਹਿੰਦੀ ਹੈ।  

ਵੈਸਟ ਯੂਪੀ ਵਿਚ ਗਊ ਹੱਤਿਆ 'ਤੇ ਮਾਰਕੁੱਟ, ਪਥਰਾਅ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਹੁੰਦੀਆਂ ਹਨ, ਇਸ ਦੀ ਜਾਣਕਾਰੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਪਤਾ ਹੈ। ਗਊ ਹੱਤਿਆ ਦੇ ਸ਼ੱਕ ਵਿਚ ਦੂਜੇ ਭਾਈਚਾਰੇ ਦੇ ਲੋਕਾਂ 'ਤੇ ਹਮਲਾ ਹੋਣ ਦੀ ਘਟਨਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਤਰਾਜ਼ ਪ੍ਰਗਟਾ ਚੁੱਕੇ ਹਨ ।  ਕਈ ਵਾਰ ਪ੍ਰਧਾਨ ਮੰਤਰੀ ਨੇ ਰੰਗ ਮੰਚ ਤੋਂ ਬੋਲਿਆ ਹੈ ਕਿ ਹਿੰਦੂ ਸੰਗਠਨ ਜਾਂ ਫਿਰ ਕਿਸੇ ਵੀ ਦਲ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜ਼ਾਜਤ ਨਹੀਂ ਦਿਤੀ ਜਾਵੇਗੀ।

ਭਾਜਪਾ ਕਰਮਚਾਰੀ ਨੂੰ ਕਈ ਵਾਰ ਪੀ.ਐਮ ਹਦਾਇਤ ਵੀ ਦੇ ਚੁੱਕੇ ਹਨ ਪਰ ਇਸ ਦੇ ਬਾਵਜੂਦ ਬਹੁਤ ਸਾਰੇ ਨੇਤਾਵਾਂ ਦੇ ਗਊ ਹੱਤਿਆ ਨੂੰ ਲੈ ਕੇ ਪੁੱਠੇ ਸਿੱਧੇ ਬਿਆਨ ਆਉਂਦੇ ਰਹਿੰਦੇ ਹਨ, ਜੋ ਵੱਡੇ ਵਿਵਾਦ ਦਾ ਕਾਰਨ ਬਣ ਜਾਂਦੇ ਹਨ। ਗਊ ਹੱਤਿਆ ਦੀ ਖ਼ਬਰ ਲੱਗਦੇ ਹੀ ਲੋਕਾਂ ਦੀ ਭੀੜ ਇੱਕਠੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕਈ ਸੰਗਠਨਾਂ ਦੇ ਲੋਕ ਥਾਣਿਆਂ ਦਾ ਘਿਰਾਓ ਕਰਦੇ ਹਨ। ਸ਼ੋਰ ਸ਼ਰਾਬਾ ਕਰਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੁਲਿਸ ਵੀ ਹਿੰਦੂ ਸੰਗਠਨ ਦੇ ਕਰਮਚਾਰੀਆਂ ਦੇ ਸਾਹਮਣੇ ਬੇਵੱਸ ਨਜ਼ਰ ਆਉਂਦੀ ਹੈ।

ਪੁਲਿਸ 'ਤੇ ਬੇਵਜ਼ਾਹ ਦਬਾਅ ਪਾਉਣਾ ਸੱਤਾਧਾਰੀ ਨੇਤਾਵਾਂ ਦੀ ਜਿਵੇਂ ਦੀ ਆਦਤ ਬਣ ਗਈ ਹੈ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੰਨਦੇ ਹਨ ਕਿ ਗਊ ਹੱਤਿਆ ਵੈਸਟ ਯੂਪੀ ਦੇ ਜ਼ਿਲ੍ਹਿਆਂ ਵਿਚ ਵੱਡਾ ਵਿਵਾਦ ਖੜ੍ਹਾ ਕਰਵਾ ਸਕਦੀ ਹੈ। ਪੁਲਿਸ ਸੂਤਰਾਂ ਦੇ ਮੁਤਾਬਕ ਖ਼ੁਫ਼ੀਆ ਵਿਭਾਗ ਦਾ ਇਨਪੁਟ ਬੇਹੱਦ ਖ਼ਤਰਨਾਕ ਹਨ। ਮੇਰਠ,  ਬੁਲੰਦਸ਼ਹਿਰ ਅਤੇ ਮੁਜੱਫ਼ਰਨਗਰ ਵਿਚ ਸਭ ਤੋਂ ਜ਼ਿਆਦਾ ਗਊ ਹੱਤਿਆਵਾਂ ਦੀਆਂ ਘਟਨਾਵਾਂ ਹੋਈਆਂ ਹਨ।

ਇੰਨਾ ਹੀ ਨਹੀਂ ਗਊ ਤਸ਼ਕਰ ਪੁਲਿਸ 'ਤੇ ਸਿੱਧਾ ਹਮਲਾ ਬੋਲਦੇ ਹਨ। ਕਈ ਵਾਰ ਪੁਲਿਸ ਦੀ ਜਾਨ ਤਕ ਬਚੀ ਹੈ। ਸੂਤਰਾਂ ਦੀ ਮੰਨੀ ਜਾਵੇ ਤਾਂ ਵੈਸਟ ਯੂਪੀ ਵਿਚ ਸਭ ਤੋਂ ਜ਼ਿਆਦਾ ਖ਼ਤਰਨਾਕ ਗਊ ਹੱਤਿਆਵਾਂ ਦੀਆਂ ਘਟਨਾਵਾਂ ਹਨ, ਜਿਨ੍ਹਾਂ ਨੂੰ ਲੈ ਕੇ ਮਾਹੌਲ ਖ਼ਰਾਬ ਕਰਵਾਇਆ ਜਾ ਸਕਦਾ ਹੈ।