ਯੂਪੀਏ ਸਰਕਾਰ ਨੇ ਰਾਫ਼ੇਲ ਡੀਲ ਐਚਏਐਲ ਨੂੰ ਦਿਤੀ ਸੀ, ਪਰ ਕੇਂਦਰ ਸਰਕਾਰ ਨੇ ਬਦਲੀ : ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਵਿਚ ਕਾਂਗਰਸ ਸੰਕਲਪ ਯਾਤਰਾ ਦੇ ਦੌਰਾਨ ਇਕ ਜਨ ਸਭਾ ਵਿਚ ਕੇਂਦਰ ਸਰਕਾਰ ਉਤੇ ਕਈ ਹਮਲੇ
UPA government gave Rafael Deal to HAL, but center government changed
ਨਵੀਂ ਦਿੱਲੀ (ਭਾਸ਼ਾ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਵਿਚ ਕਾਂਗਰਸ ਸੰਕਲਪ ਯਾਤਰਾ ਦੇ ਦੌਰਾਨ ਇਕ ਜਨ ਸਭਾ ਵਿਚ ਕੇਂਦਰ ਸਰਕਾਰ ਉਤੇ ਕਈ ਹਮਲੇ ਕੀਤੇ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨੇ ਝੂਠੇ ਵਾਅਦੇ ਕੀਤੇ ਸਨ। ਉਨ੍ਹਾਂ ਨੇ ਦੋ ਕਰੋੜ ਰੋਜ਼ਗਾਰ ਦੇਣ, 15 ਲੱਖ ਰੁਪਏ ਹਰ ਖਾਤੇ ਵਿਚ ਦੇਣ ਅਤੇ ਕਿਸਾਨਾਂ ਨੂੰ ਸਹੀ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਵਿਚੋਂ ਕਿਸੇ ਨੂੰ ਪੂਰਾ ਨਹੀਂ ਕੀਤਾ। ਰਾਹੁਲ ਨੇ ਕਿਹਾ ਕਿ ਐਚਏਐਲ ਪਿਛਲੇ 70 ਸਾਲਾਂ ਤੋਂ ਏਅਰਕਰਾਫਟ ਬਣਾ ਰਹੀ ਹੈ ਅਤੇ ਯੂਪੀਏ ਸਰਕਾਰ ਨੇ ਰਾਫ਼ੇਲ ਡੀਲ ਐਚਏਐਲ ਨੂੰ ਦਿਤੀ ਸੀ