ਕੁੱਤੇ ਨਹੀਂ ਹੁਣ ਰੋਬੋਟਿਕ ਡਾਗ ਕਰਨਗੇ ਏਅਰਪੋਰਟ ਦੀ ਸੁਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ ਦੇ ਏਅਰਪੋਰਟ ਦੀ ਸੁਰੱਖਿਆ ਵਿਵਸਥਾ ਸੰਭਾਲ ਰਹੀ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐਸਐਫ) ਨੂੰ ਛੇਤੀ ਹੀ ਨਵੀਂ ਜ਼ਿੰਮੇਦਾਰੀ ਮਿਲ ਸਕਦੀ ਹੈ। ਏਅਰਪੋਰਟ ਦੀ ...

Robotic dog

ਨਵੀਂ ਦਿੱਲੀ (ਭਾਸ਼ਾ) :- ਦੇਸ਼ ਭਰ ਦੇ ਏਅਰਪੋਰਟ ਦੀ ਸੁਰੱਖਿਆ ਵਿਵਸਥਾ ਸੰਭਾਲ ਰਹੀ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐਸਐਫ) ਨੂੰ ਛੇਤੀ ਹੀ ਨਵੀਂ ਜ਼ਿੰਮੇਦਾਰੀ ਮਿਲ ਸਕਦੀ ਹੈ। ਏਅਰਪੋਰਟ ਦੀ ਸੁਰੱਖਿਆ ਲਈ ਫੋਰਸ ਹੁਣ ਤੱਕ ਜਰਮਨ ਸ਼ੇਫਰਡ, ਲੈਬਰਾਡੋਰ ਅਤੇ ਬੈਲਜੀਅਨ ਮੇਲਿਨਜ਼ ਨਸਲ ਦੇ ਕੁੱਤਿਆਂ ਦਾ ਇਸਤੇਮਾਲ ਕਰਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਜਾਣਕਾਰੀ ਦੇ ਅਨੁਸਾਰ ਫੈਕਟਰੀ ਵਿਚ ਬਣੇ ਰੋਬੋਟਿਕ ਕੁੱਤੇ ਇਨ੍ਹਾਂ ਨੂੰ ਰੀਪਲੇਸ ਕਰ ਸਕਦੇ ਹਨ। 

ਕੁੱਤਿਆਂ ਦੀਆਂ ਅੱਖਾਂ ਵਿਚ ਹੋਣਗੇ ਐਕਸਰੇ ਡਿਵਾਈਸ - ਜਾਣਕਾਰੀ ਦੇ ਅਨੁਸਾਰ ਰੋਬੋਟਿਕ ਕੁੱਤਿਆਂ ਦੇ ਇਸਤੇਮਾਲ ਦੀ ਗੱਲ ਸਾਲ 2018 ਵਿਚ ਕੇਨੇਡਾ ਵਿਚ ਆਯੋਜਿਤ ਇਕ ਗਲੋਬਲ ਐਵੀਏਸ਼ਨ ਸੇਫਟੀ ਸੈਮੀਨਾਰ ਵਿਚ ਹੋਈ ਸੀ। ਇਸ ਸੈਮੀਨਾਰ ਵਿਚ ਸੀਆਈਐਸਐਫ ਦੇ ਡੀਜੀ ਰਾਜੇਸ਼ ਰੰਜਨ ਅਤੇ ਡੀਜੀ ਐਮਏ ਗਣਪਤੀ ਵੀ ਸ਼ਾਮਿਲ ਹੋਏ ਸਨ।

ਸੀਆਈਐਸਐਫ ਦੇ ਤਕਨੀਕੀ ਪ੍ਰੋਗਰਾਮ ਵਿਚ ਸ਼ਾਮਿਲ ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਵਿਚ ਬਣੇ ਇਹ ਰੋਬੋਟਿਕ ਕੁੱਤੇ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦੇ ਹਨ। ਇਹ ਵਿਸਫੋਟਕਾਂ ਨੂੰ ਸੁੰਗ ਕੇ ਲੱਭਣ ਤੋਂ ਇਲਾਵਾ ਮੁਸਾਫਰਾਂ ਦੇ ਸਾਮਾਨ ਨੂੰ ਵੀ ਸਕੈਨ ਕਰ ਸਕਦੇ ਹਨ।

ਸਾਮਾਨ ਸਕੈਨ ਕਰਨ ਲਈ ਇਹਨਾਂ ਦੀਆਂ ਅੱਖਾਂ ਵਿਚ ਐਕਸਰੇ ਡਿਵਾਈਸ ਫਿਟ ਕੀਤਾ ਗਿਆ ਹੈ। ਸੈਮੀਨਾਰ ਵਿਚ ਡੀਜੀ ਐਮਏ ਗਣਪਤੀ ਦੇਸ਼ ਭਰ ਦੇ ਏਅਰਪੋਰਟ ਦੀ ਸੁਰੱਖਿਆ ਦੇ ਇਨਚਾਰਜ ਵੀ ਹਨ। ਵਰਤਮਾਨ ਵਿਚ ਬ੍ਰਿਟੇਨ, ਅਮਰੀਕਾ, ਕੇਨੇਡਾ, ਜਾਪਾਨ ਅਤੇ ਕੋਰੀਆ ਦੇ ਏਅਰਪੋਰਟ ਉੱਤੇ ਰੋਬੋਟਿਕ ਕੁੱਤਿਆਂ ਨੂੰ ਵੱਖਰੇ ਕੰਮਾਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।

ਇਹਨਾਂ ਵਿਚ ਖਾਸ ਤੌਰ 'ਤੇ ਏਅਰਪੋਰਟ ਸੁਰੱਖਿਆ ਅਤੇ ਮੁਸਾਫਰਾਂ ਦੀ ਜਾਣਕਾਰੀ ਅਤੇ ਸੁਰੱਖਿਆ ਚੈੱਕ ਵੀ ਸ਼ਾਮਿਲ ਹੈ। ਸੀਆਈਐਸਐਫ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ (ਆਈਸੀਏਓ) ਦੁਆਰਾ ਆਯੋਜਿਤ ਗਲੋਬਲ ਐਵੀਏਸ਼ਨ ਸੇਫਟੀ ਸੈਮੀਨਾਰ ਵਿਚ ਪਹਿਲੀ ਵਾਰ ਸਾਡੇ ਅਧਿਕਾਰੀਆਂ ਨੇ ਹਿੱਸਾ ਲਿਆ ਸੀ। ਇਸ ਵਿਚ ਯੂਰੋਪੀਅਨ ਯੂਨੀਅਨ ਅਤੇ ਦੂਜੇ ਆਈਸੀਏਓ ਮੈਬਰਾਂ ਦੇ ਨਾਲ ਕਈ ਮਹੱਤਵਪੂਰਣ ਮੁੱਦਿਆਂ ਉੱਤੇ ਗੱਲਬਾਤ ਹੋਈ।

ਇਸ ਬਾਰੇ ਵਿਚ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਸਾਡਾ ਪਹਿਲਾਂ ਤੋਂ ਹੀ ਅਮਰੀਕਾ ਦੇ ਟ੍ਰਾਂਸਪੋਰਟ ਸੁਰੱਖਿਆ ਪ੍ਰਸ਼ਾਸਨ ਦੇ ਨਾਲ ਗੰਠਜੋੜ ਹੈ ਪਰ ਛੇਤੀ ਹੀ ਅਸੀਂ ਯੂਰੋਪੀਅਨ ਯੂਨੀਅਨ ਦੇ ਨਾਲ ਵੀ ਇਕ ਸਮਝੌਤਾ ਕਰਨ ਵਾਲੇ ਹਾਂ। ਇਸ ਨਾਲ ਨਵੀਂ ਤਕਨੀਕਾਂ ਨੂੰ ਲੈ ਕੇ ਸਾਡੀ ਸਮਝ 'ਤੇ ਪਹੁੰਚ ਵਧੇਗੀ। ਇੰਨਾ ਹੀ ਨਹੀਂ ਨਵੀਂ ਤਕਨੀਕਾਂ ਦੇ ਜ਼ਰੀਏ ਦੇਸ਼ਭਰ ਦੇ ਏਅਰਪੋਰਟ ਦੀ ਸੁਰੱਖਿਆ ਕਰਨਾ ਸਾਡੇ ਲਈ ਆਸਾਨ ਹੋ ਜਾਵੇਗਾ। ਰੋਬੋਟਿਕ ਕੁੱਤਿਆਂ ਦੇ ਨਾਲ ਹੀ ਸੈਮੀਨਾਰ ਵਿਚ ਸੀਟੀ ਸਕੈਨ ਬੇਸਡ ਹੈਂਡ ਬੈਗੇਜ ਦੀ ਸਕੈਨਿੰਗ, ਕੈਬਨ ਬੈਗੇਜ, ਆਰਟੀਫੀਸ਼ਅਲ ਇੰਟੇਲੀਜੈਂਸ 'ਤੇ ਵੀ ਚਰਚਾ ਹੋਈ।