Gurjazz ਨੇ ਉਧੇੜੀਆਂ Akshay , Ajay Devgan ਹੋਰਾਂ ਦੀਆਂ ਵੱਖੀਆਂ ਪੱਗਾ ਬੰਨ੍ਹਕੇ ਕਮਾਉਂਦੇ ਪੈਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੰਗਨਾ ਰਣੌਤ ਦੇ ਟਵੀਟ ਦੀ ਨਿੰਦਿਆਂ ਕਰਦਿਆਂ ਉਸਦੀਆਂ ਫਿਲਮਾਂ ਡਟ ਦਾ ਕੇ ਵਿਰੋਧ ਕਰਨ ਦੀ ਸੱਦਾ ਦਿੱਤਾ।

farmer protest

ਨਵੀਂ ਦਿਲੀ : ਹਰਦੀਪ ਸਿੰਘ ਭੋਗਲ :ਪੱਗਾਂ ਬੰਨ੍ਹ ਕੇ ਕਮਾਉਂਦੇ ਪੈਸੇ ਤੇ ਹੁਣ ਡਰ ਖੁੱਡਾਂ ਵਿੱਚ ਵੜ ਬੈਠੇ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਗਾਇਕ ਗੁਰਜਾਜ਼ ਸਿੰਘ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਬਾਲੀਵੁੱਡ ਦੇ ਬਹੁਤ ਵੱਡੇ ਕਲਾਕਾਰ ਪੱਗਾਂ ਬੰਨ੍ਹ ਬੰਨ੍ਹ ਕੇ ਪੈਸੇ ਕਮਾਉਂਦੇ ਰਹੇ, ਜਦੋਂ ਹੁਣ ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਸੀ ਤਾਂ ਉਹ ਕੇਂਦਰ ਸਰਕਾਰ ਤੋਂ ਡਰ ਕੇ ਆਪਣੇ ਘਰਾਂ ਵਿਚ ਵੜ ਕੇ ਬੈਠ ਗਏ ਹਨ।