ਕਾਂਗਰਸ ਦੇ ਇਸ ਵੱਡੇ ਨੇਤਾ ਦੀ ਪੁਲਿਸ ਨੇ ਰੋਕੀ ਗੱਡੀ, ਗੁੱਸੇ 'ਚ ਕੀਤਾ ਇਹ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਦੀ ਗੱਡੀ ਰੋਕੇ ਜਾਣ ਦਾ...

Adhir Ranjan Chowdhary

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਦੀ ਗੱਡੀ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੰਸਦ ਭਵਨ ਜਾਂਦੇ ਸਮੇਂ ਅਧੀਰ ਰੰਜਨ ਦੀ ਗੱਡੀ ਪੁਲਿਸ ਨੇ ਫਤਹਿ ਚੌਂਕ ‘ਤੇ ਰੋਕ ਲਈ ਸੀ, ਜਿਸਤੋਂ ਬਾਅਦ ਉਨ੍ਹਾਂ ਨੂੰ ਸਦਨ ‘ਚ ਪੈਦਲ ਜਾਣਾ ਪਿਆ। ਪੁਲਿਸ ਦੇ ਇਸ ਰਵੱਈਏ ਤੋਂ ਅਧੀਰ ਰੰਜਨ ਨਰਾਜ ਹਨ ਅਤੇ ਉਹ ਇਸ ਸਬੰਧ ਵਿੱਚ ਲੋਕ ਸਭਾ ਪ੍ਰਧਾਨ ਨੂੰ ਸ਼ਿਕਾਇਤ ਕਰਨਗੇ।

ਉਨ੍ਹਾਂ ਨੇ ਕਿਹਾ, ਮੇਰੀ ਗੱਡੀ ‘ਤੇ ਸੰਸਦ ਦਾ ਸਟੀਕਰ ਲੱਗਿਆ ਹੋਇਆ ਹੈ,  ਜੋ 31 ਮਾਰਚ ਤੱਕ ਲੋਕ ਸਭਾ ਪ੍ਰਧਾਨ ਨੇ ਪਰਮਿਟ ਕੀਤਾ ਹੋਇਆ ਹੈ। ਉਸਤੋਂ ਬਾਅਦ ਵੀ ਮੇਰੀ ਗੱਡੀ ਨੂੰ ਫਤਹਿ ਚੌਂਕ ‘ਤੇ ਪੁਲਿਸ ਵੱਲੋਂ ਰੋਕਿਆ ਗਿਆ। ਇੱਥੋਂ ਮੈਨੂੰ ਪੈਦਲ ਹੀ ਸੰਸਦ ਭਵਨ ਦੇ ਅੰਦਰ ਜਾਣਾ ਪਿਆ। ਸਵੇਰ ਤੋਂ ਮੈਂ ਦੋ ਵਾਰ ਸੰਸਦ ਆ ਚੁੱਕਿਆ ਹਾਂ। ਉਨ੍ਹਾਂ ਨੇ ਕਿਹਾ,ਜਦੋਂ ਸੰਸਦ ਮੁਲਤਵੀ ਹੋਈ ਤਾਂ ਮੈਂ ਘਰ ਆ ਗਿਆ।

ਘਰ ਤੋਂ ਜਦੋਂ ਮੈਂ ਸੰਸਦ ਲਈ ਵਾਪਸ ਆਉਣ ਲੱਗਿਆ ਤਾਂ ਫਤਹਿ ਚੌਂਕ ‘ਤੇ ਮੇਰੀ ਗੱਡੀ ਨੂੰ ਰੋਕਿਆ ਗਿਆ। ਪੁਲਿਸ ਨੇ ਕਿਹਾ ਕਿ ਤੁਸੀਂ ਇਸ ਗੱਡੀ ਤੋਂ ਸੰਸਦ ਨਹੀਂ ਜਾ ਸਕਦੇ ਕਿਉਂਕਿ ਇਸ ਗੱਡੀ ‘ਤੇ ਸਾਲ 2020 ਦਾ ਸਟੀਕਰ ਨਹੀਂ ਲੱਗਿਆ ਹੋਇਆ।

ਚੌਧਰੀ ਦਾ ਕਹਿਣਾ ਹੈ ਕਿ ਸਾਨੂੰ ਸੰਸਦ ਵੱਲੋਂ ਕਿਹਾ ਗਿਆ ਹੈ ਕਿ ਇਹ ਸਟਿਕਰ 31 ਮਾਰਚ ਤੱਕ ਨਿਯਮਿਤ ਹੈ, ਲੇਕਿਨ ਫਿਰ ਵੀ ਸਾਨੂੰ ਜਬਰਨ ਫਤਹਿ ਚੌਂਕ ‘ਤੇ ਉਤਾਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ, ਦਿੱਲੀ ਵਿੱਚ ਜੋ ਚੱਲ ਰਿਹਾ ਹੈ, ਮੈਂ ਉਸਤੋਂ ਹੈਰਾਨ ਹਾਂ। ਇਹ ਸਭ ਸਪੀਕਰ ਦੀ ਅਥਾਰਿਟੀ ਦੇ ਦਾਇਰੇ ਵਿੱਚ ਹੈ, ਲੇਕਿਨ ਮਨਮਾਨੀ ਹੋ ਰਹੀ ਹੈ। ਅਜਿਹੇ ਵਿੱਚ ਕਿੱਥੇ ਜਾਵਾਂਗੇ ਅਸੀਂ।

ਪੂਰੇ ਸੈਸ਼ਨ ਲਈ ਕਾਂਗਰਸ ਦੇ 7 ਸੰਸਦ ਮੁਅੱਤਲ

ਦੱਸ ਦਈਏ ਕਿ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦਾ ਚੌਥਾ ਦਿਨ ਵੀ ਹੰਗਾਮੇਦਾਰ ਰਿਹਾ। ਲੋਕਸਭਾ ਵਿੱਚ ਸਪੀਕਰ ਵਲੋਂ ਪੱਤਰ ਖੋਹਣ ਨੂੰ ਲੈ ਕੇ ਕਾਂਗਰਸ ਦੇ 7 ਸੰਸਦਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ। ਇਸ ਦੌਰਾਨ ਮਚੇ ਹੰਗਾਮੇ ਦੇ ਕਾਰਨ ਦੋਨਾਂ ਸਦਨਾਂ ਦੀ ਕਾਰਵਾਈ ਨੂੰ ਸ਼ੁੱਕਰਵਾਰ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।