ਮਨੀਪੁਰ ਹਿੰਸਾ: ਬਿਸ਼ਨੂਪੁਰ ’ਚ ਪਿਓ-ਪੁੱਤ ਸਣੇ ਤਿੰਨ ਦੀ ਹਤਿਆ; ਹਮਲਾਵਰਾਂ ਨੇ ਸੁੱਤੇ ਪਏ ਲੋਕਾਂ ’ਤੇ ਚਲਾਈ ਗੋਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਮੁਤਾਬਕ ਹਮਲਾਵਰ ਚੂਰਾਚੰਦਪੁਰ ਤੋਂ ਆਏ ਸਨ

Image: For representation purpose only.

 

ਇੰਫਾਲ: ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ‘ਚ ਸ਼ੁਕਰਵਾਰ ਦੇਰ ਰਾਤ ਹੋਈ ਹਿੰਸਾ ਦੌਰਾਨ ਪਿਉ-ਪੁੱਤ ਸਮੇਤ ਤਿੰਨ ਲੋਕਾਂ ਦੀ ਹਤਿਆ ਕਰ ਦਿਤੀ ਗਈ। ਪੁਲਿਸ ਨੇ ਸ਼ਨਿਚਰਵਾਰ ਦੀ ਸਵੇਰ ਨੂੰ ਦਸਿਆ ਕਿ ਜ਼ਿਲ੍ਹੇ ਦੇ ਕਵਾਕਟਾ ਖੇਤਰ ਵਿਚ ਤਿੰਨ ਲੋਕ ਜਦੋਂ ਸੌਂ ਰਹੇ ਸਨ ਤਾਂ ਉਨ੍ਹਾਂ ਨੂੰ ਗੋਲੀ ਮਾਰਨ ਮਗਰੋਂ ਤਲਵਾਰ ਨਾਲ ਹਮਲਾ ਕੀਤਾ ਗਿਆ। ਪੁਲਿਸ ਮੁਤਾਬਕ ਹਮਲਾਵਰ ਚੂਰਾਚੰਦਪੁਰ ਤੋਂ ਆਏ ਸਨ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਹੋਏ ਮੁਕਾਬਲੇ 'ਚ ਫੌਜ ਦੇ ਤਿੰਨ ਜਵਾਨ ਹੋਏ ਸ਼ਹੀਦ

ਉਨ੍ਹਾਂ ਕਿਹਾ, "ਤਿੰਨੋਂ ਇਕ ਰਾਹਤ ਕੈਂਪ ਵਿਚ ਰਹਿ ਰਹੇ ਸਨ, ਪਰ ਸਥਿਤੀ ਵਿਚ ਸੁਧਾਰ ਹੋਣ ਤੋਂ ਬਾਅਦ ਉਹ ਸ਼ੁਕਰਵਾਰ ਨੂੰ ਕਵਾਕਟਾ ਵਿਚ ਅਪਣੇ ਘਰ ਪਰਤ ਗਏ।" ਪੁਲਿਸ ਅਨੁਸਾਰ ਘਟਨਾ ਤੋਂ ਤੁਰਤ ਬਾਅਦ ਗੁੱਸੇ ਵਿਚ ਆਈ ਭੀੜ ਕਵਾਕਟਾ ਵਿਖੇ ਇਕੱਠੀ ਹੋ ਗਈ ਅਤੇ ਚੂਰਾਚੰਦਪੁਰ ਵੱਲ ਵਧਣ ਲੱਗੀ, ਪਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿਤਾ।

ਇਹ ਵੀ ਪੜ੍ਹੋ: 2014 ਤੋਂ ਬਾਅਦ ਦੇਸ਼ ਵਿਚ ਵੱਡਾ ਬਦਲਾਅ ਆਇਆ ਹੈ ਕਿਉਂਕਿ ਗੱਠਜੋੜ ਦਾ ਦੌਰ ਖਤਮ ਹੋ ਗਿਆ ਹੈ: ਉਪ ਰਾਸ਼ਟਰਪਤੀ ਧਨਖੜ

ਪੁਲਿਸ ਨੇ ਕਿਹਾ, "ਸ਼ਨਿਚਰਵਾਰ ਸਵੇਰੇ ਕਵਾਕਟਾ ਦੇ ਨੇੜੇ ਰਾਜ ਸੁਰੱਖਿਆ ਬਲਾਂ ਅਤੇ ਭੀੜ ਵਿਚਕਾਰ ਭਾਰੀ ਗੋਲੀਬਾਰੀ ਦੌਰਾਨ ਇਕ ਪੁਲਿਸ ਕਰਮਚਾਰੀ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ।" ਪੁਲਿਸ ਮੁਲਾਜ਼ਮ ਮੂੰਹ ’ਤੇ ਖੋਲ ਵੱਜਣ ਕਾਰਨ ਜ਼ਖ਼ਮੀ ਹੋ ਗਿਆ। ਤਿੰਨਾਂ ਨੂੰ ਇਲਾਜ ਲਈ ਇੰਫਾਲ ਦੀ ਰਾਜ ਮੈਡੀਸਿਟੀ ਲਿਆਂਦਾ ਗਿਆ ਹੈ। ਉਹ ਖਤਰੇ ਤੋਂ ਬਾਹਰ ਹਨ।" ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਹਿੰਸਾ ਦੇ ਮੱਦੇਨਜ਼ਰ ਇੰਫਾਲ ਦੇ ਦੋਵਾਂ ਜ਼ਿਲ੍ਹਿਆਂ ਵਿਚ ਕਰਫਿਊ ਵਿਚ ਢਿੱਲ ਘਟਾ ਦਿਤੀ ਹੈ।

ਇਹ ਵੀ ਪੜ੍ਹੋ: ਕੈਨੇਡਾ ਵਿਚ ਚਮਕੀ ਪੰਜਾਬੀ ਦੀ ਕਿਸਮਤ: ਜਸਵਿੰਦਰ ਸਿੰਘ ਬਾਸੀ ਦੀ ਨਿਕਲੀ 6 ਕਰੋੜ ਰੁਪਏ ਦੀ ਲਾਟਰੀ

ਇਕ ਅਧਿਕਾਰੀ ਨੇ ਕਿਹਾ, “ਇੰਫਾਲ ਦੇ ਦੋਵਾਂ ਜ਼ਿਲ੍ਹਿਆਂ ਵਿਚ ਕਰਫਿਊ ਵਿਚ ਢਿੱਲ ਦਾ ਸਮਾਂ ਸਵੇਰੇ 5 ਵਜੇ ਤੋਂ ਸਵੇਰੇ 10.30 ਵਜੇ ਤਕ ਘਟਾ ਦਿਤਾ ਗਿਆ ਹੈ। ਪਹਿਲਾਂ ਇਹ ਛੋਟ ਸਵੇਰੇ 5 ਵਜੇ ਤੋਂ ਸ਼ਾਮ 6 ਵਜੇ ਤਕ ਲਾਗੂ ਸੀ। 4 ਅਗੱਸਤ ਨੂੰ ਮਨੀਪੁਰ ਪੁਲਿਸ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਇਕ ਸੰਯੁਕਤ ਟੀਮ ਨੇ ਕੁਰਟੂਕ ਪਹਾੜੀ ਖੇਤਰ ਵਿਚ ਇਕ ਅਪਰੇਸ਼ਨ ਵਿਚ ਲਗਭਗ ਸੱਤ ਗੈਰ ਕਾਨੂੰਨੀ ਬੰਕਰਾਂ ਨੂੰ ਨਸ਼ਟ ਕਰ ਦਿਤਾ।

ਇਹ ਵੀ ਪੜ੍ਹੋ: ਕੈਰੋਂ ਕਾਂਡ ਦੇ ਇੱਕੋ-ਇਕ ਬਚੇ ਦੋਸ਼ੀ ਦੀ ਮੌਤ

ਮਨੀਪੁਰ ਵਿਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮੈਤੇਈ ਭਾਈਚਾਰੇ ਦੀ ਮੰਗ ਦੇ ਵਿਰੋਧ ਵਿਚ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ਵਿਚ 'ਕਬਾਇਲੀ ਏਕਤਾ ਮਾਰਚ' ਦਾ ਆਯੋਜਨ ਕਰਨ ਤੋਂ ਬਾਅਦ ਭੜਕੀ ਜਾਤੀ ਵਿਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।